International

ਯੂਕਰੇਨ ਤੇ ਰੂਸ ਦੇ ਇਸ ਮਾਮਲੇ ਨੂੰ ਹੋਇਆ ਪੂਰਾ ਇੱਕ ਸਾਲ , ਜਾਣੋ ਦੁਨੀਆ ਦੇ ਸਾਰੇ ਦੇਸ਼ ਕਿਸ ਦੇਸ਼ ਨਾਲ ਖੜ੍ਹੇ ਹਨ?

It has been a year since the attack of Russia on Ukraine know which country all the countries of the world stand with?

‘ਦ ਖ਼ਾਲਸ ਬਿਊਰੋ : 24 ਫਰਵਰੀ, 2022 ਨੂੰ, ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ। ਅੱਜ ਇਸ ਜੰਗ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਸਮੇਂ ਦੌਰਾਨ ਦੁਨੀਆ ਦੇ ਸਾਰੇ ਦੇਸ਼ ਦੋ ਧੜਿਆਂ ਵਿੱਚ ਵੰਡੇ ਗਏ ਹਨ। ਇਕ ਗਰੁੱਪ ਪੱਛਮੀ ਦੇਸ਼ਾਂ ਦਾ ਹੈ ਜਿਸ ਵਿਚ ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਦੇਸ਼ ਸ਼ਾਮਲ ਹਨ ਅਤੇ ਇਹ ਗਰੁੱਪ ਰੂਸ ਦੇ ਹਮਲੇ ਦੇ ਖਿਲਾਫ ਖੜ੍ਹਾ ਹੈ।

ਇਸ ਦੇ ਨਾਲ ਹੀ ਇਸ ਹਮਲੇ ‘ਚ ਰੂਸ ਦੇ ਨਾਲ ਖੜ੍ਹਾ ਇਕ ਗਰੁੱਪ ਹੈ, ਜਿਸ ‘ਚ ਬੇਲਾਰੂਸ, ਸੀਰੀਆ, ਦੱਖਣੀ ਕੋਰੀਆ, ਮਾਲੀ ਵਰਗੇ ਦੇਸ਼ ਹਨ। ਇਕ ਸਾਲ ਤੋਂ ਚੱਲ ਰਹੀ ਇਸ ਜੰਗ ਵਿਚ ਕੁਝ ਅਜਿਹੇ ਅਹਿਮ ਦੇਸ਼ ਹਨ ਜੋ ਰੂਸ ਦੇ ਹਮਲਿਆਂ ਦੀ ਖੁੱਲ੍ਹ ਕੇ ਆਲੋਚਨਾ ਨਹੀਂ ਕਰਦੇ ਪਰ ਸ਼ਾਂਤੀ ਅਤੇ ਕੌਮਾਂਤਰੀ ਕਾਨੂੰਨ ਅਤੇ ਪ੍ਰਭੂਸੱਤਾ ਦੀ ਵਕਾਲਤ ਜ਼ਰੂਰ ਕਰਦੇ ਹਨ। ਅਜਿਹੇ ਦੇਸ਼ਾਂ ਵਿੱਚ ਭਾਰਤ, ਚੀਨ ਅਤੇ ਤੁਰਕੀ ਸ਼ਾਮਲ ਹਨ। ਇਸ ਜੰਗ ਦੇ ਇੱਕ ਸਾਲ ਪੂਰੇ ਹੋਣ ‘ਤੇ ਅਸੀਂ ਤੁਹਾਨੂੰ ਇਸ ਨਾਲ ਜੁੜੀਆਂ ਮੁੱਖ ਗੱਲਾਂ ਦੱਸ ਰਹੇ ਹਾਂ।

ਰੂਸ-ਯੂਕਰੇਨ ਜੰਗ ਨੂੰ ਲੈ ਕੇ ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜੰਗ ਵਿੱਚ 60,000 ਤੋਂ ਵੱਧ ਰੂਸੀ ਫ਼ੌਜੀ ਮਾਰੇ ਜਾ ਚੁੱਕੇ ਹਨ। ਦੋ ਹਜ਼ਾਰ 300 ਤੋਂ ਵੱਧ ਟੈਂਕ ਤਬਾਹ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਸਿਰਫ਼ 24 ਘੰਟਿਆਂ ਵਿੱਚ 500 ਰੂਸੀ ਫ਼ੌਜੀਆਂ ਨੇ ਆਪਣੀ ਜਾਨ ਗਵਾਈ। ਹਾਲਾਂਕਿ, ਇਨ੍ਹਾਂ ਅੰਕੜਿਆਂ ਦੀ ‘ਦ ਖ਼ਾਲਸ ਟੀਵੀ ਪੁਸ਼ਟੀ ਨਹੀਂ ਕਰਦਾ ਹੈ।

 

  • 24 ਫਰਵਰੀ 2022 ਨੂੰ, ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਵਿਰੁੱਧ ਵਿਸ਼ੇਸ਼ ਫੌਜੀ ਕਾਰਵਾਈ ਦੀ ਘੋਸ਼ਣਾ ਕੀਤੀ। ਅੱਜ ਇਸ ਜੰਗ ਨੂੰ 365 ਦਿਨ ਹੋ ਗਏ ਹਨ।
  • ਰੂਸ ਤੋਂ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਹਿੱਸੇ ਤੋਂ ਸ਼ੁਰੂ ਕੀਤਾ ਅਤੇ ਲੁਹਾਨਸਕ, ਡੋਨੇਟਸਕ ਦੇ ਕਈ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਉਸ ਨੇ ਉਨ੍ਹਾਂ ਨੂੰ ਰੂਸ ਦਾ ਹਿੱਸਾ ਘੋਸ਼ਿਤ ਕੀਤਾ।
  • ਯੁੱਧ ਦੇ ਇੱਕ ਸਾਲ ਪੂਰੇ ਹੋਣ ਤੋਂ ਇੱਕ ਦਿਨ ਪਹਿਲਾਂ 23 ਫਰਵਰੀ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਰੂਸ ਦੇ ਖਿਲਾਫ ਮਤਾ ਲਿਆਂਦਾ ਗਿਆ ਸੀ। ਇਸ ਵਿੱਚ ਮੰਗ ਕੀਤੀ ਗਈ ਸੀ ਕਿ ਰੂਸ ਨੂੰ ਜਲਦੀ ਤੋਂ ਜਲਦੀ ਯੂਕਰੇਨ ਤੋਂ ਬਾਹਰ ਹੋਣਾ ਚਾਹੀਦਾ ਹੈ।
  • ਪ੍ਰਸਤਾਵ ਦੇ ਪੱਖ ‘ਚ 141 ਵੋਟਾਂ ਪਈਆਂ, ਜਦਕਿ ਇਸ ਦੇ ਖਿਲਾਫ 7 ਵੋਟਾਂ ਪਈਆਂ। ਇਸ ਪ੍ਰਸਤਾਵ ‘ਤੇ ਭਾਰਤ ਅਤੇ ਚੀਨ ਸਮੇਤ 32 ਦੇਸ਼ਾਂ ‘ਚ ਵੋਟਿੰਗ ਨਹੀਂ ਹੋਈ।
  • ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਮੁਤਾਬਕ ਜੰਗ ਕਾਰਨ ਹੁਣ ਤੱਕ 1. 86 ਕਰੋੜ ਲੋਕ ਯੂਕਰੇਨ ਛੱਡ ਚੁੱਕੇ ਹਨ।
  • ਅਮਰੀਕਾ, ਫਰਾਂਸ, ਜਰਮਨੀ, ਬ੍ਰਿਟੇਨ, ਕੈਨੇਡਾ ਵਰਗੇ ਕਈ ਦੇਸ਼ ਸਪੱਸ਼ਟ ਤੌਰ ‘ਤੇ ਯੂਕਰੇਨ ਦੀ ਮਦਦ ਲਈ ਅੱਗੇ ਆਏ ਹਨ। ਇਸ ਦੇ ਨਾਲ ਹੀ ਬੇਲਾਰੂਸ ਨੇ ਰੂਸ ਦਾ ਸਮਰਥਨ ਕਰਨ ਦੀ ਗੱਲ ਕੀਤੀ।
  • ਭਾਰਤ ਰੂਸ ਦੇ ਮੁੱਦੇ ‘ਤੇ ਨਿਰਪੱਖ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਇਹ ਜੰਗ ਦਾ ਦੌਰ ਨਹੀਂ ਹੈ ਅਤੇ ਦੋਵਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।
  • ਚੀਨ ਵੀ ਗੱਲਬਾਤ ਰਾਹੀਂ ਇਸ ਮੁੱਦੇ ਦਾ ਹੱਲ ਲੱਭਣ ‘ਤੇ ਜ਼ੋਰ ਦਿੰਦਾ ਰਿਹਾ ਹੈ। ਪਰ ਹਾਲ ਹੀ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਚੀਨੀ ਵਿਦੇਸ਼ ਮੰਤਰਾਲੇ ਦੇ ਨੇਤਾ ਵਾਂਗ ਯੀ ਨਾਲ ਮੁਲਾਕਾਤ ਚਰਚਾ ਵਿੱਚ ਹੈ। ਇਸ ਮੁਲਾਕਾਤ ਤੋਂ ਬਾਅਦ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਚੀਨ ਇਸ ਜੰਗ ‘ਚ ਸੱਚਮੁੱਚ ਨਿਰਪੱਖ ਹੈ ਜਾਂ ਰੂਸ ਨਾਲ ਖੜ੍ਹਾ ਹੈ।