‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੀ ਰਾਜਧਾਨੀ ਕੀਵ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਅੱਜ ਫਿਰ ਤੋਂ ਧ ਮਾਕਿਆਂ ਦੀ ਆਵਾਜ਼ ਸੁਣਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸਥਾਨਕ ਸਮੇਂ ਮੁਤਾਬਕ ਸਵੇਰ 6 ਵਜੇ ਸ਼ਹਿਰ ਵਿੱਚ ਹਵਾਈ ਹਮ ਲੇ ਦੇ ਸਾਇਰਨ ਫਿਰ ਗੂੰਜ ਰਹੇ ਸਨ। ਪਰ ਯੂਕਰੇਨ ਦੇ ਹਥਿਆ ਰਬੰਦ ਬਲਾਂ ਦੇ ਜਨਰਲ ਸਟਾਫ ਨੇ ਹਮਲੇ ਦੇ 13ਵੇਂ ਦਿਨ ਬਾਰੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ “ਦੁਸ਼ ਮਣ ਨੇ ਮੁੱਖ ਤੌਰ ‘ਤੇ ਨਾਗਰਿਕ ਬੁਨਿਆਦੀ ਢਾਂਚੇ ‘ਤੇ ਮਿ ਜ਼ਾਈਲ ਅਤੇ ਬੰ ਬ ਹਮ ਲਿਆਂ ਦਾ ਸਹਾਰਾ ਲੈਂਦਿਆਂ ਆਪਣੀ ਹਮ ਲਾਵਰ ਕਾਰਵਾਈ ਦੀ ਗਤੀ ਨੂੰ ਹੌਲੀ ਕਰ ਦਿੱਤਾ ਹੈ”। ਬਿਆਨ ਵਿੱਚ ਕਿਹਾ ਗਿਆ ਹੈ ਕਿ ਰੂਸ ਕੀਵ, ਸੁਮੀ, ਖਾਰਕੀਵ, ਮਾਰੀਉਪੋਲ, ਮਾਈਕੋਲਾਏਵ ਅਤੇ ਚੇਰਨੀਹੀਵ ਸ਼ਹਿਰਾਂ ਨੂੰ ਘੇਰਨ ਅਤੇ ਜ਼ਬਤ ਕਰਨ ‘ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਰੂਸੀ ਫੌਜ ਨੂੰ ਲਗਾਤਾਰ ਨੁਕ ਸਾਨ ਝੱਲਣਾ ਪੈ ਰਿਹਾ ਹੈ ਅਤੇ ਉਹ “ਫੀਲਡ ਪਾਈਪਲਾਈਨਾਂ ਦਾ ਨੈੱਟਵਰਕ” ਸਥਾਪਤ ਕਰਕੇ ਬਾਲਣ ਦੀ ਸਪਲਾਈ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।