Punjab

ਅਜਨਾਲਾ ਰਿਪੋਰਟ ਦੇ ਜ਼ਰੀਏ ਬੀਜੇਪੀ ਜਥੇਦਾਰ ਹਰਪ੍ਰੀਤ ਸਿੰਘ ਕੋਲੋ ਕੀ ਕਰਵਾਉਣਾ ਚਾਹੁੰਦੇ ਹਨ ? ਕਿਉਂ ਜਨਤਕ ਕਰਨ ਦੀ ਮੰਗ ਕੀਤੀ ਗਈ ? ਜਾਣੋ

ਬਿਊਰੋ ਰਿਪੋਰਟ : 7 ਅਪ੍ਰੈਲ ਨੂੰ ਤਖਤ ਦਮਦਮਾ ਸਾਹਿਬ ‘ਤੇ ਪੱਤਰਕਾਰਾਂ ਦੇ ਨਾਲ ਮਿਲਣੀ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਗਿਆਨ ਹਰਪ੍ਰੀਤ ਸਿੰਘ ਨੇ ਸੂਬਾ ਅਤੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਸਨ । ਉਨ੍ਹਾਂ ਨੇ ਵਿਸਾਖੀ ਮੌਕੇ ਤਖਤ ਸਾਹਿਬ ਦੇ ਆਲੇ-ਦੁਆਲੇ ਫਲੈਗ ਮਾਰਚ ਅਤੇ ਪੁਲਿਸ ਦਾ ਘੇਰਾ ਵਧਾਉਣ ਦੀ ਨਿੰਦਾ ਕੀਤੀ ਸੀ ਅਤੇ ਵਿਸਾਖੀ ਮੌਕੇ ਮਾਹੌਲ ਤਣਾਅ ਪੂਰਨ ਨਾ ਕਰਨ ਦੀ ਨਸੀਅਤ ਦਿੱਤੀ ਸੀ । ਇਸ ਦੇ ਨਾਲ ਜਥੇਦਾਰ ਸ੍ਰੀ ਅਕਾਲ ਤਖਤ ਨੇ ਵਾਰਿਸ ਪੰਜਾਬ ਦੇ ਮੁਖੀ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ ਸੀ ਜਿਸ ਦਾ ਬੀਜੇਪੀ ਦੇ ਆਗੂ ਆਰ.ਪੀ ਸਿੰਘ ਨੇ ਸੁਆਗਤ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋ ਅਜਨਾਲਾ ਹਿੰਸਾ ਨੂੰ ਅਹਿਮ ਸਵਾਲ ਵੀ ਪੁੱਛਿਆ ਹੈ।

ਆਰ ਪੀ ਸਿੰਘ ਦਾ ਜਥੇਦਾਰ ਸਾਹਿਬ ਨੂੰ ਸਵਾਲ

ਬੀਜੇਪੀ ਦੇ ਸੀਨੀਅਰ ਆਗੂ ਆਰ.ਪੀ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਕਿ ਅਜਨਾਲਾ ਹਿੰਸਾ ਨੂੰ ਲੈਕੇ ਤੁਸੀਂ ਜਿਹੜੀ 16 ਮੈਂਬਰੀ ਕਮੇਟੀ ਬਣਾਈ ਸੀ ਉਸ ਨੂੰ ਜਨਤਕ ਕਦੋਂ ਕਰੋਗੇ ? ਸੰਗਤ ਇਸ ਦਾ ਇੰਤਜ਼ਾਰ ਕਰ ਰਹੀ ਹੈ । ਅਜਨਾਲਾ ਹਿੰਸਾ ਤੋਂ ਬਾਅਦ ਜਥੇਦਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਲਿਜਾਏ ਜਾ ਸਕਦੇ ਹਨ ਇਸ ਨੂੰ ਲੈਕੇ ਕੀ ਮਰਿਆਦਾ ਹੋਣੀ ਚਾਹੀਦੀ ਦੈ ਉਸ ‘ਤੇ ਇੱਕ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ । ਕਮੇਟੀ ਨੇ ਆਪਣੀ ਰਿਪੋਰਟ ਜਥੇਦਾਰ ਸਾਹਿਬ ਨੂੰ ਸੌਂਪ ਦਿੱਤੀ ਸੀ ਬੀਜੇਪੀ ਦੇ ਆਗੂ ਆਰ ਪੀ ਸਿੰਘ ਇਸ ‘ਤੇ ਹੀ ਜਥੇਦਾਰ ਨੂੰ ਸਵਾਲ ਪੁੱਛ ਰਹੇ ਹਨ ਕਿ ਜਥੇਦਾਰ ਇਸ ਰਿਪੋਰਟ ਨੂੰ ਜਨਤਕ ਕਦੋਂ ਕਰਨਗੇ ਅਤੇ ਫੈਸਲਾ ਲੈਣਗੇ । ਸਾਫ ਹੈ ਬੀਜੇਪੀ ਰਿਪੋਰਟ ਦੇ ਜ਼ਰੀਏ ਜਥੇਦਾਰ ਸਾਹਿਬ ਨੂੰ ਅੰਮ੍ਰਿਤਪਾਲ ਸਿੰਘ ਦੇ ਮੁੱਦੇ ‘ਤੇ ਘੇਰਨਾ ਚਾਹੁੰਦੀ ਹੈ ਤਾਂਕੀ ਅਜਨਾਲਾ ਹਿੰਸਾ ‘ਤੇ ਜਥੇਦਾਰ ਅਤੇ SGPC ਦੁਬਿੱਧਾ ਵਿੱਚ ਫਸ ਜਾਵੇ। ਇਸ ਤੋਂ ਪਹਿਲਾਂ ਹੀ ਆਰ.ਪੀ ਸਿੰਘ ਬੀਜੇਪੀ ਵੱਲੋਂ SGPC ‘ਤੇ ਸਵਾਲ ਚੁੱਕ ਦੇ ਰਹਿੰਦੇ ਹਨ ।

ਕੁਝ ਦਿਨ ਪਹਿਲਾਂ ਜਦੋਂ ਈਸਾਈ ਭਾਈਚਾਰੇ ਨੇ ਸਿਆਸੀ ਪਾਰਟੀ ਬਣਾਉਣ ਦਾ ਫੈਸਲਾ ਲਿਆ ਸੀ ਤਾਂ ਵੀ ਆਰ.ਪੀ ਸਿੰਘ ਨੇ SGPC ‘ਤੇ ਸਵਾਲ ਚੁੱਕੇ ਸਨ ਕਿ ਆਖਿਰ ਉਨ੍ਹਾਂ ਨੇ ਕਦੇ ਵੀ ਈਸਾਈ ਭਾਈਚਾਰੇ ਵੱਲੋਂ ਸਿੱਖਾਂ ਦਾ ਧਰਮ ਬਦਲਿਆ ਬਾਰੇ ਕਿਉਂ ਨਹੀਂ ਬੋਲਿਆ ਹੈ । ਕਮੇਟੀ ਵੱਲੋਂ ਹੁਣ ਤੱਕ ਕਿੰਨੇ ਸਿੱਖਾਂ ਦੀ ਈਸਾਈ ਧਰਮ ਤੋਂ ਘਰ ਵਾਪਸੀ ਕਰਵਾਈ ਗਈ ਹੈ ?