‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰ ਸਾਲ ਵਿਸ਼ਵ ਅੰਗ ਦਾਨ ਦਿਵਸ ਮਨਾਉਣ ਦਾ ਮੂਲ ਮੰਤਰ ਲੋਕਾਂ ਨੂੰ ਅੰਗ ਦਾਨ ਦੇ ਮਕਸਦ ਨਾਲ ਜੁੜਣ ਲਈ ਪ੍ਰੇਰਿਤ ਕਰਦਾ ਹੈ।ਅਸਲ ਵਿੱਚ ਅੰਗ ਦਾਨ ਨਾਲ ਹੋਰ ਜਿੰਦਗੀਆਂ ਬਚਾਉਣਾ ਪ੍ਰੇਰਣਾਦਾਇਕ ਹੋ ਜਾਂਦਾ ਹੈ।ਰੋਪੜ ਦੇ ਇੱਕ ਬਹਾਦਰ ਦਿਲ ਪਰਿਵਾਰ ਨੇ ਅੰਗ ਦਾਨ ਕਰ ਦੀ ਪ੍ਰੇਰਣਾ ਤੋਂ ਸਬਕ ਲੈ ਕੇ ਚਾਰ ਲੋਕਾਂ ਰਾਹੀਂ ਆਪਣੇ ਪੁੱਤਰ ਨੂੰ ਅਮਰ ਕਰ ਦਿੱਤਾ ਹੈ।ਵਿਸ਼ਵ ਅੰਗ ਦਾਨ ਦਿਵਸ ਮੌਕੇ ਪੀਜੀਆਈਐਮਈਆਰ ਦੇ ਡਾਇਰੈਕਟਰ ਪ੍ਰੋ. (ਡਾ.) ਜਗਤ ਰਾਮ ਨੇ ਅਜੈਸ਼ ਕੁਮਾਰ ਦੇ ਦਾਨੀ ਪਰਿਵਾਰ ਦੇ ਸ਼ਾਨਦਾਰ ਉੱਦਮ ਦੀ ਸ਼ਲਾਘਾ ਕੀਤੀ ਹੈ।
ਇਸ ਪਰਿਵਾਰ ਨੇ ਕਿਹਾ ਕਿ ਇਹ ਬਹੁਤ ਹੀ ਔਖਾ ਸੀ, ਪਰ ਫਿਰ ਵੀ ਅਸੀਂ ਮਹਿਸੂਸ ਕੀਤਾ ਕਿ ਇਹ ਸਹੀ ਸਮਾਂ ਹੈ।ਮ੍ਰਿਤਕ ਅਜੈਸ਼ ਕੁਮਾਰ ਦੇ ਦੁਖੀ ਪਿਤਾ ਰਾਮ ਬਚਨ ਨੇ ਕਿਹਾ ਐਜੇਸ਼ ਨੂੰ ਬ੍ਰੇਨ ਡੈੱਡ ਐਲਾਨਣ ਤੋਂ ਬਾਅਦ ਅਸੀਂ ਅੰਗਦਾਨ ਦਾ ਫੈਸਲਾ ਕੀਤਾ।
ਦੱਸਿਆ ਗਿਆ ਕਿ ਚੰਗੇ ਸੁਭਾਅ ਦਾ ਮਾਲਿਕ ਅਜੈਸ਼ ਕੁਮਾਰ ( 35) ਰੋਪੜ ਦੀ ਪਾਵਰ ਕਾਲੋਨੀ ਦਾ ਰਹਿਣ ਵਾਲਾ ਸੀ ਤੇ 23 ਜੁਲਾਈ ਨੂੰ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਪੀਜੀਆਈਐਮਈਆਰ ਵਿੱਚ ਭਰਤੀ ਕਰਵਾਇਆ ਗਿਆ ਸੀ।ਉਦੋਂ ਤੋਂ ਹੀ ਇਹ ਅਜੈਸ਼ ਕੁਮਾਰ ਲਈ ਜ਼ਿੰਦਗੀ ਅਤੇ ਮੌਤ ਦੀ ਲੜਾਈ ਜਾਰੀ ਹੈ, ਹਾਲਾਂਕਿ ਨਾ ਤਾਂ ਪਰਿਵਾਰ ਅਤੇ ਨਾ ਹੀ ਮੈਡੀਕਲ ਟੀਮ ਨੇ ਉਸਨੂੰ ਬਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ, ਪਰ ਜਿਵੇਂ ਕਿ ਕਿਸਮਤ ਨੂੰ ਮਨਜੂਰ ਸੀ, ਅਜੈਸ਼ ਕੁਮਾਰ ਦੀ ਹਾਲਤ 9 ਅਗਸਤ ਨੂੰ ਗੰਭੀਰ ਹੋ ਗਈ। ਪੀਜੀਆਈਐਮਈਆਰ ਦੀ ਅੰਦਰੂਨੀ ਕਮੇਟੀ ਨੇ ਦੋ ਵਾਰ ਮੀਟਿੰਗ ਕਰਨ ਦੇ ਬਾਅਦ ਪੂਰੀ ਕੋਸ਼ਿਸ਼ ਕੀਤੀ ਕਿ ਇਲਾਜ ਕੀਤਾ ਜਾਵੇ, ਪਰ 9 ਅਗਸਤ ਦੀ ਸ਼ਾਮ ਨੂੰ ਅਜੈਸ਼ ਕੁਮਾਰ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ।
ਇਸ ਦੌਰਾਨ ਪੀਜੀਆਈਐਮਈਆਰ ਦੇ ਟ੍ਰਾਂਸਪਲਾਂਟ ਕੋਆਰਡੀਨੇਟਰਸ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਟਰਾਂਸਪਲਾਂਟ ਲਈ ਦਾਨ ਦੇ ਜ਼ਰੀਏ ਉਸ ਦੇ ਅੰਗਾਂ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਦੱਸੀਆਂ। ਮ੍ਰਿਤਕ ਦੀ ਪਤਨੀ ਸੁਸ਼ਮਾ ਅਤੇ ਪਿਤਾ ਰਾਮ ਬਚਨ ਨੇ ਅੰਗਦਾਨ ਦੇ ਪ੍ਰਸਤਾਵ ਨੂੰ ਸਹਿਮਤੀ ਦੇ ਦਿੱਤੀ ਤੇ ਇਸਨੂੰ ਹਾਸਿਲ ਕਰਨ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਵਧੀਕ ਮੈਡੀਕਲ ਸੁਪਰਡੈਂਟ ਅਤੇ ਨੋਡਲ ਅਫਸਰ, ਪੀਜੀਆਈਐਮਆਰ ਪ੍ਰੋ: ਵਿਪਿਨ ਕੌਸ਼ਲ ਨੇ ਦੱਸਿਆ ਕਿ ਪਾਚਕ ਅਤੇ ਗੁਰਦੇ ਦੇ ਟ੍ਰਾਂਸਪਲਾਂਟ ਦੀ ਪੀਜੀਆਈਐਮਆਰ ਦੇ ਦੋ ਮਰੀਜ਼ਾਂ ਨੂੰ ਲੋੜ ਸੀ। ਮ੍ਰਿਤਕ ਦੇ ਅੰਗਾਂ ਦਾ ਦੋ ਹੋਰ ਲੋਕਾਂ ਵਿਚ ਸੰਚਾਰ ਕੀਤਾ ਗਿਆ।ਅੰਗਦਾਨੀ ਅਜੈਸ਼ ਕੁਮਾਰ ਦੀ ਦਲੇਰ ਪਤਨੀ ਸੁਸ਼ਮਾ ਨੇ ਅੰਗ ਦਾਨ ਦੇ ਨੇਕ ਕਾਰਜ ਰਾਹੀਂ ਆਪਣੇ ਪਤੀ ਨੂੰ ਅਮਰ ਕੀਤਾ ਹੈ।