International

ਤਾਲਿਬਾਨ ਦਾ ਅਫ਼ਗ਼ਾਨ ਦੇ 13 ਰਾਜਾਂ ਦੀਆਂ ਰਾਜਧਾਨੀਆਂ ‘ਤੇ ਕਬਜ਼ਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਨੇ ਅਫਗਾਨਿਸਤਾਨ ਦੇ ਵੱਡੇ ਸ਼ਹਿਰਾਂ ‘ਤੇ ਤੇਜ਼ੀ ਨਾਲ ਕਬਜ਼ਾ ਕੀਤਾ ਹੈ।ਤਾਲਿਬਾਨ ਵੱਲੋਂ ਹੁਣ ਕੰਧਾਰ ਅਤੇ ਲਸ਼ਕਰ ਗਾਹ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ। ਤਾਲਿਬਾਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਇੱਕ ਹੋਰ ਸੂਬਾਈ ਰਾਜਧਾਨੀ ਕੰਧਾਰ ਉੱਤੇ ਕਬਜ਼ਾ ਕਰ ਲਿਆ ਹੈ।ਅਗਲੇ ਹੀ ਦਿਨ, ਉਸ ਨੇ ਲਸ਼ਕਰ ਗਾਹ ਉੱਤੇ ਵੀ ਕਬਜ਼ਾ ਕਰ ਲਿਆ।

ਹੁਣ ਸਿਰਫ ਰਾਜਧਾਨੀ ਕਾਬੁਲ ਉਸ ਤੋਂ ਬਚਿਆ ਹੈ।ਕਾਬੁਲ ਤੋਂ ਬਾਅਦ ਕੰਧਾਰ ਅਫਗਾਨਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਦੱਸ ਦਈਏ ਕਿ ਕੰਧਾਰ ਵਿੱਚ ਹੀ ਤਾਲਿਬਾਨ ਨੇ ਪਿਛਲੇ ਦਿਨੀਂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਦੀ ਹੱਤਿਆ ਕੀਤੀ ਸੀ। ਹੁਣ ਤੱਕ 13 ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਵਿੱਚ ਜਰੰਜ, ਸ਼ੇਬਰਗਾਨ, ਸਾਰ-ਏ-ਪੁਲ, ਕੁੰਦੁਜ਼, ਤਾਲੋਕਨ, ਐਬੈਕ, ਫਰਾਹ, ਪੁਲ ਈ ਖੁਮਾਰੀ, ਬਦਾਖਸ਼ਨ, ਗਜਨੀ, ਹੇਰਾਤ, ਕੰਧਾਰ ਅਤੇ ਲਸ਼ਕਰ ਗਾ ਦਾ ਨਾਂ ਸ਼ਾਮਿਲ ਹੈ।

ਤਾਲਿਬਾਨ ਦੇ ਕਬਜ਼ੇ ਵਾਲੇ ਛੇ ਅਫਗਾਨ ਸ਼ਹਿਰਾਂ ਤੋਂ 1,000 ਤੋਂ ਵੱਧ ਕੈਦੀਆਂ ਨੂੰ ਰਿਹਾ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਦੇ ਨਿਰਦੇਸ਼ਕ ਸ਼ਫ਼ੀਉੱਲਾ ਜਲਾਲਜ਼ਈ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਗਵਾ ਅਤੇ ਹਥਿਆਰਬੰਦ ਲੁੱਟ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਛੇ ਸ਼ਹਿਰਾਂ ਵਿੱਚ ਬਹੁਤ ਸਾਰੇ ਤਾਲਿਬਾਨੀ ਅੱਤਵਾਦੀ ਵੀ ਸਨ ਜਿਨ੍ਹਾਂ ਵਿੱਚ ਤਾਲਿਬਾਨ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਬੰਦ ਲੁੱਟ ਅਤੇ ਅਗਵਾ ਦੇ ਦੋਸ਼ੀਆਂ ਨੂੰ ਰਿਹਾ ਕੀਤਾ ਹੈ।