ਬਿਉਰੋ ਰਿਪੋਰਟ : ਰੋਪੜ ਦੇ ਪਿੰਡ ਛੱਜਾ ਵਿੱਚ ਸੜਕ ਹਾਦਸੇ ਵਿੱਚ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਹੈ । ਮ੍ਰਿਤਕ 6 ਭੈਣਾ ਦਾ ਇਕਲੌਤਾ ਭਰਾ ਸੀ । ਨੌਜਵਾਨ ਦੀ ਪਛਾਣ ਹਰਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ । ਉਸ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਫਰੀਦਕੋਟ ਵਿਆਹ ਦੇ ਲਈ ਆਇਆ ਸੀ । ਬਾਘਾ ਪੁਰਾਣਾ ਖੇਤਰ ਵਿੱਚ ਮੁਦਕੀ ਏਰੀਆ ਦੇ ਕੋਲ ਡੋਲੀ ਵਾਲੀ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ ਅਤੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।
ਪੁਲਿਸ ਦੇ ਕੋਲ ਦਰਜ ਕਰਵਾਏ ਗਏ ਬਿਆਨਾ ਵਿੱਚ ਮ੍ਰਿਤਕ ਦੇ ਚਾਚੇ ਰਤਨ ਸਿੰਘ ਨੇ ਦੱਸਿਆ ਕਿ ਮੁਦਕੀ ਦੇ ਕੋਲ ਇੱਕ ਡੋਲੀ ਵਾਲੀ ਕਾਰ ਹਰਵਿੰਦਰ ਸਿੰਘ ਦੇ ਅੱਗੇ ਜਾ ਰਹੀ ਸੀ । ਕਾਰ ਦੇ ਉੱਤੇ ਸਜਾਵਤ ਦੇ ਲਈ ਗੁਲਦਸਤਾ ਹਵਾ ਵਿੱਚ ਉਡਿਆ । ਕਾਰ ਦੇ ਡਰਾਈਵਰ ਨੇ ਗੱਡੀ ਰੋਕ ਕੇ ਗੁਲਦਸਤਾ ਪਿੱਛੇ ਜਾਕੇ ਚੁੱਕਣ ਦੀ ਬਜਾਏ ਗੱਡੀ ਨੂੰ ਤੇਜੀ ਨਾਲ ਬੈਕ ਗੇਰ ਪਾਕੇ ਪਿੱਛੇ ਕੀਤਾ ਜਿਸ ਦੀ ਵਜ੍ਹਾ ਕਰਕੇ ਮੋਟਰ ਸਾਈਕਲ ‘ਤੇ ਸਵਾਰ ਉਸ ਦੇ ਭਤੀਜੇ ਹਰਵਿੰਦਰ ਸਿੰਘ ਦੀ ਜ਼ਬਰਦਸਤ ਟੱਕਰ ਹੋਈ। ਹਰਵਿੰਦਰ ਸਿੰਘ ਨੂੰ ਹਸਪਤਾਲ ਪਹੁੰਚਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਿਸ ਨੇ ਚਾਚੇ ਦੇ ਬਿਆਨਾਂ ਦੇ ਅਧਾਰ ‘ਤੇ ਕਾਰ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
1 ਸਾਲ ਪਹਿਲਾਂ ਪਿਤਾ ਦੀ ਮੌਤ ਹੋਈ ਸੀ
ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਦੇ ਪਿਤਾ ਦੀ ਤਕਰੀਬਨ 1 ਸਾਲ ਪਹਿਲਾਂ ਪਿੰਡ ਚੌਂਤਾ ਵਿੱਚ ਕਿਸ਼ਤੀ ਹਾਦਸੇ ਵਿੱਚ ਮੌਤ ਹੋਈ ਸੀ । ਉਹ 6 ਭੈਣਾਂ ਦਾ ਇਕੱਲਾ ਭਰਾ ਸੀ । ਭੈਣਾਂ ਦੇ ਸਿਰ ਤੋਂ ਪਹਿਲਾਂ ਪਿਤਾ ਦਾ ਹੱਥ ਉੱਠਿਆ ਅਤੇ ਭਰਾ ਵੀ ਚੱਲਾ ਗਿਆ । ਪਰਿਵਾਰ ‘ਤੇ ਗਮਾਂ ਦਾ ਪਹਾੜ ਟੁੱਟ ਗਿਆ ਹੈ ।