ਬਿਉਰੋ ਰਿਪੋਰਟ : ਪਰਾਲੀ ਨੂੰ ਲੈਕੇ NGT ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਖਿਲਾਫ ਸਖਤ ਟਿੱਪਣੀਆਂ ਕੀਤੀਆਂ ਹਨ ਅਤੇ ਗੰਭੀਰ ਸਵਾਲ ਖੜੇ ਕਰਦੇ ਹੋਏ ਤਗੜੀ ਫਟਕਾਰ ਲਗਾਈ ਹੈ। NGT ਨੇ ਕਿਹਾ ਸੈਟਲਾਈਟ ਤਸਵੀਰਾਂ ਵਿੱਚ ਪੂਰਾ ਪੰਜਾਬ ਲਾਲ ਵਿਖਾਈ ਦੇ ਰਿਹਾ ਹੈ। ਪੰਜਾਬ ਪ੍ਰਦੂਸ਼ਣ ਦਾ ਮੁਖ ਸਰੋਤ ਹੈ,ਉਨ੍ਹਾਂ ਪੁੱਛਿਆ ਕਿ ਜੇਕਰ ਸਰਕਾਰ ਐਕਸ਼ਨ ਲੈ ਰਹੀ ਹੈ ਤਾਂ ਸੁਧਾਰ ਕਿਉਂ ਨਹੀਂ ਹੋ ਰਿਹਾ ਹੈ । NGT ਨੇ ਕਿਹਾ ਤੁਹਾਡੇ ਐਕਸ਼ਨ ਦਾ ਕੋਈ ਨਤੀਜਾ ਨਜ਼ਰ ਨਹੀਂ ਆ ਰਿਹਾ ਹੈ । ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੇ ਸਾਹਮਣੇ ਆਪਣਾ ਪੱਖ ਰੱਖ ਦੇ ਹੋਏ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪਰਾਲੀ ਸਾੜਨ ਦੀ ਘਟਨਾਵਾਂ ਵਿੱਚ ਕਮੀ ਆਈ ਹੈ । 48 ਘੰਟਿਆਂ ਦੇ ਅੰਦਰ ਕਾਰਵਾਈ ਕੀਤੀ ਜਾ ਰਹੀ ਹੈ। 19 ਨਵੰਬਰ ਦਾ ਅੰਕੜਾ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਹੈ । NGT ਨੇ ਪੁੱਛਿਆ ਤੁਸੀਂ ਕਾਰਵਾਈ ਲਈ 48 ਘੰਟੇ ਕਿਉਂ ਲੈ ਰਹੇ ਹੋ,24 ਘੰਟੇ ਅੰਦਰ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ। 33 ਹਜ਼ਾਰ ਪਰਾਲੀ ਸਾੜਨ ਦੇ ਮਾਮਲੇ ਹਨ ਤੁਸੀਂ ਐਕਸ਼ਨ ਸਿਰਫ਼ 800 ਲੋਕਾਂ ਖਿਲਾਫ FIR ਦਰਜ ਕਰਕੇ ਲਿਆ ਹੈ । FIR ਦਰਜ ਕਰਨ ਦੇ ਲਈ ਸਭ ਦੇ ਲਈ ਬਰਾਬਰ ਪਾਲਿਸੀ ਕਿਉਂ ਨਹੀਂ ਹੈ ਕੁਝ ਲੋਕਾਂ ਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤੀ ਜਾ ਰਹੀ ਹੈ ।

‘ਸਾਨੂੰ ਵਿਲਨ ਸਾਬਿਤ ਕਰ ਰਹੇ ਹਨ’

ਉਧਰ ਪਰਾਲੀ ਨੂੰ ਲੈਕੇ ਜਿਸ ਤਰ੍ਹਾਂ ਨਾਲ ਕਿਸਾਨਾਂ ਨੂੰ ਵਿਲਨ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਦੀਆਂ 18 ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰੀਆਂ ਹੋਈਆਂ ਹਨ । ਕਿਸਾਨ ਟਰੈਕਰਾਂ ਤੇ ਪਰਾਲੀ ਨੂੰ ਲੱਦ ਕੇ ਡੀਸੀ ਦਫਤਰਾਂ ਵਿੱਚ ਪਹੁੰਚੇ ਹਨ । ਮੋਗਾ,ਮਾਨਸਾ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਕਿਸਾਨ ਪਰਾਲੀ ਨੂੰ ਲੈਕੇ ਆਪਣੇ ਖਿਲਾਫ ਦਰਜ ਕੇਸਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ । ਥਾਂ-ਥਾਂ ਤੇ ਜਾਮ ਕੀਤਾ ਗਿਆ ਹੈ । ਮੋਗਾ ਵਿੱਚ ਤਾਂ ਕਿਸਾਨ ਪੁਲਿਸ ਦੀ ਗੱਡੀਆਂ ਦੇ ਹੇਠਾਂ ਲੇਟੇ ਹੋਏ ਵਿਖਾਈ ਦਿੱਤੇ । ਕਿਸਾਨਾਂ ਦੀ ਮੰਗ ਹੈ ਕਿ ਸਾਡੇ ਖਿਲਾਫ ਦਰਜ ਕੇਸ ਸਰਕਾਰ ਵਾਪਸ ਲਏ । ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਪਰਾਲੀ ਨਾ ਸਾੜਨ ਦਾ ਹੱਲ ਦਿੱਤਾ ਜਾਵੇ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਘੂ ਸਰਵਨ ਸਿੰਘ ਪੰਧੇਰ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਇਆ ਹੈ ਕਿ ਕਿਸਾਨਾਂ ਦੇ ਪ੍ਰਤੀ ਸੁਪਰੀਮ ਕੋਰਟ ਅਤੇ NGT ਦੇ ਸਾਹਮਣੇ ਗਲਤ ਧਾਰਨਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ

ਸਰਕਾਰ ਨੇ ਕਿਸਾਨਾਂ ਨੂੰ ਗੁਰੂ ਸਾਹਿਬ ਦਾ ਵਾਸਤਾ ਦਿੱਤਾ

ਉਧਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਗੁਰਬਾਣੀ ਅਤੇ ਗੁਰੂ ਸਾਹਿਬ ਦੀ ਸਿਖਿਆ ਨੂੰ ਧਿਆਨ ਵਿੱਚ ਰਖ ਦੇ ਹੋਏ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਬੇਨਤੀ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਸਰਕਾਰ ਨੇ ਸਬਸਿਡੀ ‘ਤੇ ਮਸ਼ੀਨਾਂ ਦਿੱਤੀਆਂ ਹਨ,ਇਸ ਵਿੱਚ ਕੁਝ ਸਮਾਂ ਲੱਗ ਦਾ ਹੈ ਇਸ ਦਾ ਇੰਤਜਾਰ ਕੀਤਾ ਜਾਣਾ ਚਾਹੀਦਾ ਹੈ ।