ਬਿਉਰੋ ਰਿਪੋਰਟ : ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ ਪਰਿਵਾਰ ਤੋਂ ਮਾੜੀ ਖ਼ਬਰ ਸਾਹਮਣੇ ਆਈ ਹੈ । ਉਨ੍ਹਾਂ ਦੇ ਚਾਚਾ ਸ਼ਿੰਗਾਰਾ ਸਿੰਘ ਦੋਸਾਂਝ ਦਾ ਦੇਹਾਂਤ ਹੋ ਗਿਆ ਹੈ । ਉਹ ਮਸ਼ਹੂਰ ਕਿਸਾਨ ਆਗੂ ਵੀ ਸਨ । ਜਲੰਧਰ ਦੇ ਗੋਰਾਇਆ ਵਿੱਚ ਉਨ੍ਹਾਂ ਨੇ ਅਖੀਰਲੇ ਸਾਹ ਲਏ । ਉਨ੍ਹਾਂ ਦੀ ਮੌਤ ਦੇ ਬਾਅਦ ਪੂਰੇ ਪਿੰਡ ਵਿੱਚ ਸੋਕ ਦੀ ਲਹਿਰ ਹੈ । ਕਈ ਕਿਸਾਨ ਆਗੂਆਂ ਨੇ ਸ਼ਿੰਗਾਰਾ ਸਿੰਘ ਦੋਸਾਂਝ ਦੇ ਘਰ ਪਹੁੰਚ ਕੇ ਸ਼ਰਧਾਂਜਲੀ ਵੀ ਦਿੱਤੀ ਹੈ । ਸ਼ਿੰਗਾਰਾ ਸਿੰਘ ਜਲੰਧਰ ਜ਼ਿਲ੍ਹਾਂ ਕਮੇਟੀ RMPI ਦੇ ਮੈਂਬਰ ਸਨ ਅਤੇ ਉਹ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਨਾਲ ਜੁੜੇ ਸਨ ।

ਦਿੱਲੀ ਕਿਸਾਨ ਅੰਦੋਲਨ ਦੇ ਦੌਰਾਨ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ । ਸ਼ਿੰਗਾਰਾ ਸਿੰਘ ਅਧਿਆਪਕ ਵੀ ਸਨ ਪਰ ਕਿਸਾਨ ਹੋਣ ਦੇ ਨਾਤੇ ਉਹ ਕਿਸਾਨ ਜਥੇਬੰਦੀਆਂ ਨਾਲ ਵੀ ਸ਼ੁਰੂ ਤੋਂ ਜੁੜੇ ਹੋਏ ਸਨ । ਕਿਸਾਨ ਅੰਦੋਲਨ ਦੌਰਾਨ ਦਿਲਜੀਤ ਦੋਸਾਂਝ ਨੇ ਵੀ ਆਪਣੇ ਵੱਲੋਂ 1 ਕਰੋੜ ਕਿਸਾਨਾਂ ਨੂੰ ਅੰਦੋਲਨ ਦੇ ਲਈ ਦਿੱਤੇ ਸਨ ।