Punjab

ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਬੱਸ ’ਚ ਲੁੱਟ

Robbery in a PRTC bus coming from Amritsar to Bathinda

ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਆਏ ਦਿਨ ਪੰਜਾਬ ਚੋਂ ਕਿਤੇ ਨਾ ਕਿਤੇ ਲੁੱਟਾਂ ਖੋਹਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤਿਆਂ ਨੇ ਪੀਆਰਟੀਸੀ ਬੱਸ ਨੂੰ ਲੁੱਟ ਲਿਆ।

ਜਾਣਕਾਰੀ ਮੁਤਾਬਕ ਵੀਰਵਾਰ ਰਾਤ ਪੀਆਰਟੀਸੀ ਬਠਿੰਡਾ ਡਿਪੂ ਦੀ ਬੱਸ ਨੂੰ ਰਾਤ 12 ਵਜੇ ਦੇ ਕਰੀਬ ਲੁਟੇਰਿਆਂ ਨੇ ਲੁੱਟ ਲਿਆ। ਬੱਸ ਨੂੰ ਡਰਾਈਵਰ ਧਰਮਵੀਰ ਸਿੰਘ ਚਲਾ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਪੀਬੀ 03ਬੀਐੱਚ 6872 ਅੰਮ੍ਰਿਤਸਰ ਤੋਂ ਰਾਤ 8 ਵਜੇ ਬਠਿੰਡਾ ਲਈ ਰਾਵਨਾ ਹੋਈ ਸੀ, ਜਦੋਂ ਬਠਿੰਡਾ ਦੇ ਗੋਨਿਆਣੇ ਨਜ਼ਦੀਕ ਪੁੱਜੀ ਤਾਂ ਸੜਕ ਕੰਢੇ ਖੜ੍ਹੇ ਚਾਰ ਲੁਟੇਰੇ ਬੱਸ ’ਚ ਸਵਾਰੀ ਵਜੋਂ ਚੜ੍ਹੇ।

ਬੱਸ ਵਿੱਚ ਸਵਾਰ ਹੁੰਦਿਆਂ ਦੋ ਲੁਟੇਰਿਆਂ ਨੇ ਡਰਾਈਵਰ ਅਤੇ ਕੰਡਕਟਰ ਨੂੰ ਚਾਕੂ ਦਿਖਾ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਲੁਟੇਰੇ ਕੰਡਕਟਰ ਜਸਦੇਵ ਸਿੰਘ ਤੋਂ ਸਰਕਾਰੀ ਪੈਸਿਆਂ ਵਾਲਾ ਬੈਗ 8 ਹਜ਼ਾਰ ਰੁਪਏ ਅਤੇ ਟਿਕਟ ਕੱਟਣ ਵਾਲੀ ਮਸ਼ੀਨ ਸਣੇ ਖੋਹ ਕੇ ਫ਼ਰਾਰ ਹੋ ਗਏ। ਬੱਸ ਵਿੱਚ ਖੋਹ ਦੀ ਪੁਸ਼ਟੀ ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਬਲਵਿੰਦਰ ਸਿੰਘ ਨੇ ਕੀਤੀ ਹੈ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।