‘ਦ ਖ਼ਾਲਸ ਬਿਊਰੋ : ਪੀਟੀਸੀ ਦੇ ਪ੍ਰਬੰਧਕੀ ਨਿਰਦੇਸ਼ਕ ਐਮਡੀ ਰਬਿੰਦਰ ਨਰਾਇਣ ਨੂੰ ਆਖਿਰ ਜੇ ਲ੍ਹ ਤੋਂ ਬਾਹਰ ਆਉਣ ਦਾ ਸੁਭਾਗ ਮਿਲ ਹੀ ਗਿਆ ਹੈ। ਲੰਘੇ ਕੱਲ੍ਹ ਅਦਾਲਤ ਵੱਲੋਂ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਜੇ ਲ੍ਹ ਪਟਿਆਲਾ ਤੋਂ ਰਿਹਾਅ ਕਰ ਦਿੱਤਾ ਗਿਆ ਹੈ । ਆਪਣੇ ਬੌਸ ਦੇ ਸਵਾਗਤ ਲਈ ਪੀਟੀਸੀ ਦੀ ਟੀਮ ਜੇਲ੍ਹ ਦੇ ਬਾਹਰ ਪੁੱਜੀ ਹੋਈ ਸੀ।
ਉਹ ਰਿਹਾਅ ਹੋਣ ਤੋਂ ਬਾਅਦ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਗਏ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਕਥਿਤ ‘ਮਿਸ ਪੀਟੀਸੀ ਪੰਜਾਬੀ’ ਗੈਰ-ਕਾਨੂੰਨੀ ਹਿਰਾਸਤ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਪੀਟੀਸੀ ਨੈੱਟਵਰਕ ਦੇ ਐਮਡੀ ਰਬਿੰਦਰ ਨਰਾਇਣ ਨੂੰ ਜ਼ਮਾਨਤ ਦੇ ਦਿੱਤੀ ਸੀ। ਨੈਨਸੀ ਘੁੰਮਣ, ਲਕਸ਼ਮਣ ਕੁਮਾਰ, ਭੁਪਿੰਦਰਜੀਤ ਸਿੰਘ ਅਤੇ ਨਿਹਾਰਿਕਾ ਸ਼ਮਾ ਸਮੇਤ ਚਾਰ ਹੋਰ ਮੁਲਜ਼ਮਾਂ ਨੂੰ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦਿੰਦਿਆਂ ਉਨ੍ਹਾਂ ਦੀ ਗ੍ਰਿਫ ਤਾਰੀ ‘ਤੇ ਰੋਕ ਲਗਾ ਦਿੱਤੀ ਸੀ।