International

ਬ੍ਰਿਟੇਨ ਦੇ ਨਵੇਂ PM ਰਿਸ਼ੀ ਸੁਨਕ ਦਾ ਪੰਜਾਬ ਨਾਲ ਖ਼ਾਸ ਰਿਸ਼ਤਾ, ਤਤਕਾਲੀ PM ਚਰਚਿਲ ਦਾ ਗਰੂਰ ਤੋੜਿਆ

Rishi sunak take oath as british pm

ਲੰਡਨ : ਅੰਗਰੇਜ਼ਾ ਨੇ 200 ਸਾਲ ਤੱਕ ਭਾਰਤ ‘ਤੇ ਰਾਜ ਕੀਤਾ ਸੀ ਅਤੇ ਅੱਜ ਉਸੇ ਦੇਸ਼ ਵਿੱਚ ਭਾਰਤੀਆਂ ਦਾ ਦਬਦਬਾ ਹੋ ਗਿਆ ਹੈ । ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਹਨ । ਉਨ੍ਹਾਂ ਦੇ ਨਾਂ ‘ਤੇ 200 ਮੈਂਬਰ ਪਾਰਲੀਮੈਂਟਾਂ ਨੇ ਮੋਹਰ ਲਗਾਈ ਹੈ। ਕਨਜ਼ਰਵੇਟਿਵ ਪਾਰਟੀ ਨੇ ਰਿਸ਼ੀ ਸੁਨਕ ਨੂੰ ਉਸ ਮੁਸ਼ਕਿਲ ਦੌਰ ਵਿੱਚ ਜ਼ਿੰਮੇਵਾਰੀ ਦਿੱਤੀ ਹੈ ਜਦੋਂ ਬ੍ਰਿਟੇਨ ਆਪਣੇ ਸਭ ਤੋਂ ਬੁਰੇ ਆਰਥਿਕ ਸੰਕਟ ਤੋਂ ਗੁਜ਼ਰ ਰਿਹਾ ਹੈ। ਸੁਨਕ ਦੇ ਦਾਦਕੇ ਪਰਿਵਾਰ ਦਾ ਪਿਛੋਕੜ ਪੰਜਾਬ ਤੋਂ ਸੀ ਅਤੇ ਉਹ ਪੂਰੇ ਪਰਿਵਾਰ ਨਾਲ ਕੀਨੀਆ ਪਹੁੰਚੇ ਅਤੇ ਬਾਅਦ ਵਿੱਚੋਂ ਉਹ ਬ੍ਰਿਟੇਨ ਆ ਗਏ ਸਨ। ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 75 ਸਾਲ ਪਹਿਲਾਂ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਚਰਚਿਲ ਦਾ ਉਹ ਬਿਆਨ ਵੀ ਸੁਰੱਖਿਆ ਵਿੱਚ ਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਜੇਕਰ ਭਾਰਤ ਨੂੰ ਆਜ਼ਾਦ ਕੀਤਾ ਤਾਂ ਗੁੰਡਾਗਰਦੀ ਹੋਵੇਗਾ ਅਤੇ ਮੁਫਤਖੋਰੀ ਵੱਧ ਜਾਵੇਗੀ । ਸਿਰਫ਼ ਇੰਨਾਂ ਹੀ ਨਹੀਂ ਚਰਚਿਲ ਨੇ ਕਿਹਾ ਸੀ ਕਿ ਭਾਰਤੀ ਆਗੂਆਂ ਬਹੁਤ ਕਮਜ਼ੋਰ ਹਨ ਅਤੇ ਉਹ ਭਾਰਤੀਆਂ ਨੂੰ ਲਾਚਾਰ ਸਮਝ ਦੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਭਾਰਤ ਕਦੇ ਵੀ ਇੱਕ ਰਾਸ਼ਟਰ ਨਹੀਂ ਬਣ ਸਕਦਾ ਹੈ ਚਰਚਿਲ ਦੇ ਅੱਜ ਉਸੇ ਮੁਲਕ ਦਾ ਪ੍ਰਧਾਨ ਮੰਤਰੀ ਭਾਰਤੀ ਮੂਲ ਦਾ ਰਿਸ਼ੀ ਸੁਨਕ ਬਣ ਗਿਆ ਹੈ ।

ਰਿਸ਼ੀ ਸੁਨਕ ਕਿਵੇਂ ਮਸ਼ਹੂਰ ਹੋਏ ?

ਰਿਸ਼ੀ ਕਨਜ਼ਰਵੇਟਿਵ ਪਾਰਟੀ ਤੋਂ 2015 ਵਿੱਚ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ । ਉਸ ਤੋਂ ਬਾਅਦ ਉਹ ਲਗਾਤਾਰ ਚੁਣੇ ਜਾ ਰਹੇ ਸਨ । ਬੋਰਿਸ ਜਾਨਸਨ ਨੇ ਉਨ੍ਹਾਂ ਨੂੰ 2019 ਵਿੱਚ ਸਭ ਤੋਂ ਪਹਿਲਾਂ ਆਪਣਾ ਚੀਫ਼ ਸਕੱਤਰ ਨਿਯੁਕਤ ਕੀਤਾ ਸੀ । ਉਸ ਤੋਂ ਅਗਲੇ ਹੀ ਦਿਨ ਉਨ੍ਹਾਂ ਨੂੰ ਪ੍ਰਿਵੀ ਕਾਉਂਸਿਲ ਦਾ ਮੈਂਬਰ ਵੀ ਬਣਾਇਆ ਗਿਆ । 13 ਫਰਵਰੀ 2020 ਨੂੰ ਜਾਨਸਨ ਨੇ ਦੇਸ਼ ਦਾ ਖ਼ਜਾਨਾ ਮੰਤਰੀ ਬਣਾਇਆ । ਕੋਰੋਨਾ ਕਾਲ ਦੌਰਾਨ ਆਰਥਿਕ ਸੰਕਟ ਨੂੰ ਘੱਟ ਕਰਨ ਅਤੇ ਨੌਕਰੀਆਂ ਬਚਾਉਣ ਦੇ ਲ਼ਈ ਉਨ੍ਹਾਂ ਨੇ ਕਾਫੀ ਚੰਗਾ ਕੰਮ ਕੀਤਾ ਸੀ ਜਿਸ ਦੀ ਤਾਰੀਫ਼ ਵੀ ਹੋਈ ਸੀ । ਹਾਲਾਂਕਿ ਮੰਨਿਆ ਜਾਂਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬਾਰਿਸ ਜਾਨਸਨ ‘ਤੇ ਕੁਰਸੀ ਛੱਡਣ ਦਾ ਦਬਾਅ ਵੀ ਉਸ ਵੇਲੇ ਪਿਆ ਸੀ ਜਦੋਂ ਨਰਾਜ਼ ਹੋਕੇ ਰਿਸ਼ੀ ਸੁਨਕ ਨੇ ਖਜ਼ਾਨਾ ਮੰਤਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ ।

 

ਰਿਸ਼ੀ ਦਾ ਪੰਜਾਬ ਨਾਲ ਲਿੰਕ

ਰਿਸ਼ੀ ਸੂਨਕ ਦਾ ਜਨਮ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਦਾਦਕੇ ਅਣਵੰਡੇ ਪੰਜਾਬ ਦੇ ਗੁਜਰਾਂਵਾਲਾ ਵਿੱਚੋ ਸੀ। ਅਤੇ ਉਹ ਬਾਅਦ ਵਿੱਚੋਂ ਕੀਨੀਆ ਪਹੁੰਚ ਗਏ ਸਨ। ਕੀਨੀਆ ਵਿੱਚ ਹੀ ਉਸਦੇ ਪਿਤਾ ਦਾ ਯਸ਼ਵੀਰ ਦਾ ਜਨਮ ਹੋਇਆ। ਜਦੋਂ 1960 ਦੇ ਆਸ ਪਾਸ ਉਹ ਸਾਊਥਹੇਂਪਟਨ ਦੀ ਗਏ ਓਥੇ ਪਹਿਲੀ ਵਾਰ ਉਸਦੇ ਪਿਤਾ ਦੀ ਮੁਲਾਕਾਤ ਇੱਕ ਭਾਰਤੀ -ਪੰਜਾਬੀ ਕੁੜੀ ਊਸ਼ਾ ਸੂਨਕ ਨਾਲ ਮੁਲਾਕਤ ਹੋਈ। ਦੋਵਾਂ ਦੇ ਵਿਆਹ ਵਿੱਚੋ ਹੀ ਰਿਸ਼ੀ ਸੂਨਕ ਦਾ ਜਨਮ ਹੋਇਆ। ਰਿਸ਼ੀ ਦੀ ਨਾਨੀ ਦਾ ਜਨਮ ਵੀ ਅਫ਼ਰੀਕਾ ਵਿੱਚ ਹੋਇਆ ਸੀ ਭਾਵੇਂ ਉਨ੍ਹਾਂ ਦੇ ਮਾਤਾ ਪਿਤਾ ਵੀ ਪੰਜਾਬੀ ਹੀ ਸਨ । ਬਾਅਦ ਵਿੱਚੋਂ ਪੂਰਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ।ਰਿਸ਼ੀ ਪੜ੍ਹਾਈ ਵਿੱਚ ਤੇਜ ਤਰਾਰ ਸੀ,ਪ੍ਰਾਇਮਰੀ ਸਕੂਲ ਵਿੱਚ ਹੀ ਉਸਦੇ ਅਧਿਆਪਕ ਨੇ ਕਹਿ ਦਿੱਤਾ ਸੀ ਕਿ ਉਹ ਡਾਕਟਰ ਜਾਂ ਹਰਟ ਸਰਜਨ ਬਣੇਗਾ। ਉਸਦੇ ਦਿਮਾਗ ਨੂੰ ਵੇਖਦੇ ਹੋਏ ਇੱਕ ਵਾਰ ਉਸਨੂੰ ਇੱਕ ਕਲਾਸ ਅੱਪ ਵੀ ਕੀਤਾ ਗਿਆ। ਰਿਸ਼ੀ ਆਕਸਫੋਰਡ ਦੇ ਲਿੰਕਨ ਕਾਲਜ ਤੋਂ ਫਿਲਾਸਫੀ, ਇਕਨਾਮਿਕਸ ਤੇ ਰਾਜਨੀਤੀ ਸ਼ਾਸਤਰ ਵਿੱਚ ਡਿਗਰੀ ਕੀਤੀ ਤੇ ਫਿਰ ਅਮਰੀਕਾ ਦੀ ਸਟੈਂਡਫੋਰਡ ਯੁਨੀਵਰਿਸਟੀ ਤੋਂ ਐੱਮ ਬੀ ਏ ਕੀਤੀ।

infosys ਦੇ ਫਾਉਂਡਰ ਦੇ ਜਵਾਈ ਹਨ ਰਿਸ਼ੀ

ਭਾਰਤ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ infosys ਦੇ ਫਾਉਂਡਰ ਨਰਾਇਣ ਮੂਰਤੀ ਦੇ ਜਵਾਈ ਹਨ ਰਿਸ਼ੀ ਸੁਨਕ,ਪ੍ਰਧਾਨ ਮੰਤਰੀ ਬਣਨ ‘ਤੇ ਮੂਰਤੀ ਨੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡੇ ‘ਤੇ ਮਾਣ ਹੈ। ਅਤੇ ਅਸੀਂ ਤੁਹਾਡੀ ਸਫਲਤਾਂ ਦੀ ਕਾਮਨਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਤੁਸੀਂ ਬ੍ਰਿਟੇਨ ਦੇ ਲੋਕਾਂ ਦੀ ਸੇਵਾ ਕਰੋਗੇ।

 

ਰਿਸ਼ੀ ਦੇ PM ਬਣਨ ‘ਤੇ ਇਸ ਕ੍ਰਿਕਟ ਨੂੰ ਵਧਾਈ ਮਿਲ ਰਹੀ ਹੈ

ਬ੍ਰਿਟੇਨ ਦੇ ਪੀਐੱਮ ਰਿਸ਼ੀ ਸੁਨਕ ਬਣੇ ਹਨ ਪਰ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ ਨਹਿਰਾ ਨੂੰ ਵਧਾਈ ਮਿਲ ਰਹੀ ਹੈ। ਦਰਾਸਲ ਦੋਵਾਂ ਦਾ ਚਹਿਰਾ ਕਾਫੀ ਮਿਲ ਦਾ ਹੈ। ਕੁਝ ਯੂਜ਼ਰ ਸੁਨਕ ਦੀ ਫੋਟੋ ਮੋਦੀ ਅਤੇ ਵਿਰਾਟ ਨਾਲ ਵੀ ਸ਼ੇਅਰ ਕਰਦੇ ਹੋਏ ਕਮੈਂਟ ਕਰ ਰਹੇ ਹਨ ।

ਬਿਟ੍ਰੇਨ ਦੇ ਸਾਹਮਣੇ ਆਰਥਿਕ ਚੁਣੌਤੀਆਂ

ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਹੀ ਸੁਨਕ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੇਸ਼ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣਾ ਹੈ। ਖ਼ਬਰਾ ਮੁਤਾਬਿਕ ਸੁਨਕ ਨੇ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਨਾਲ ਹੋਈ ਮੀਟਿੰਗ ਦੌਰਾਨ ਕਿਹਾ ਕਿ ਅਸੀਂ ਮਿਲਕੇ ਆਰਥਿਕ ਸੰਕਟ ਨੂੰ ਦੂਰ ਕਰਾਂਗੇ,ਉਨ੍ਹਾਂ ਕਿਹਾ ਕਨਜ਼ਰਵੇਟਿਵ ਪਾਰਟੀ ਨਾਲ ਪਿਆਰ ਕਰਦਾ ਹਾਂ । ਉਸ ਦੀ ਸੇਵਾ ਕਰਾਂਗਾ । ਦੇਸ਼ ਨੂੰ ਕੁਝ ਵਾਪਸ ਦੇ ਪਾਇਆ ਤਾਂ ਇਹ ਉਨ੍ਹਾਂ ਦੇ ਲਈ ਸਨਮਾਨ ਵਾਲੀ ਗੱਲ ਹੋਵੇਗੀ ।