India International

ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ PM, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

Rishi Sunak became the new PM of Britain, Prime Minister Modi congratulated

‘ਦ ਖ਼ਾਲਸ ਬਿਊਰੋ :  ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬਾਰਿਸ ਜਾਨਸਨ (Borris johanson) ਵੱਲੋਂ ਪੀਐੱਮ ਦੀ ਰੇਸ ਤੋਂ ਆਪਣਾ ਨਾਂ ਵਾਪਸ ਲੈਣ ਤੋਂ ਬਾਅਦ ਹੁਣ ਰਿਸ਼ੀ ਸੁਨਕ (Rishi sunak) ਬ੍ਰਿਟੇਨ ਦੇ ਅਗਲੇ ਪ੍ਰਧਾਨ ਹੋਣਗੇ ਕਿਉਂਕਿ ਉਹਨਾਂ ਦੇ ਮੁਕਾਬਲੇ ਵਿਚ ਖੜ੍ਹੀ ਹੋਈ ਪਾਰਟੀ ਆਗੂ ਪੈਨੀ ਮੋਰਡੋਨ ਨੇ ਮੁਕਾਬਲੇ ਵਿਚੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ।

ਰਿਸ਼ੀ ਸੁਨਕ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਜੋਂ ਚੁਣ ਲਿਆ ਗਿਆ ਹੈ ਜਿਸ ਨਾਲ ਉਨ੍ਹਾਂ ਦੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਸਾਫ ਹੋ ਗਿਆ ਹੈ।

ਸੁਨਕ ਨੂੰ 190 ਸਾਂਸਦਾਂ ਦਾ ਸਮਰਥਨ ਪ੍ਰਾਪਤ ਸੀ ਜਦਕਿ ਉਨ੍ਹਾਂ ਦੇ ਵਿਰੋਧੀ ਪੈਨੀ ਮੌਰਡੌਂਟ ਨੂੰ ਸਿਰਫ਼ 100 ਸਾਂਸਦਾਂ ਸਮਰਥਨ ਪ੍ਰਾਪਤ ਸੀ। ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਘੱਟੋਘੱਟ 100 ਸਾਂਸਦਾਂ ਦਾ ਸਮਰਥਨ ਲੋੜੀਂਦੀ ਹਨ। ਪੈਨੀ ਮੌਰਡੌਂਟ ਰੇਸ ਦੇ ਨਤੀਜੇ ਐਲਾਨੇ ਜਾਣ ਤੋਂ ਕੁੱਝ ਮਿੰਟ ਪਹਿਲਾਂ ਹੀ ਬਾਹਰ ਹੋ ਗਏ ਜਿਸ ਤੋਂ ਬਾਅਦ ਸੁਨਕ ਦਾ ਨਾਂ ਦਾ ਐਲਾਨ ਕਰ ਦਿੱਤਾ ਗਿਆ।

ਸੁਨਕ ਪਿਛਲੀ ਵਾਰ ਇਸ ਲਈ ਪੀਐੱਮ ਦੀ ਰੇਸ ਤੋਂ ਬਾਹਰ ਹੋ ਗਏ ਸਨ ਕਿਉਂਕਿ ਉਨ੍ਹਾਂ ਨੂੰ ਕਨਜ਼ਰਵੇਟਿਵ ਪਾਰਟੀ ਦੇ ਡੈਲੀਗੇਟ ਦੇ ਵੋਟ ਨਹੀਂ ਮਿਲੇ ਸਨ । ਟਰਸ ਇਸ ਲਈ PM ਵੱਜੋਂ ਫੇਲ੍ਹ ਸਾਬਿਤ ਹੋਈ ਕਿਉਂਕਿ ਉਨ੍ਹਾਂ ਕੋਲ ਬ੍ਰਿਟੇਨ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣ ਦਾ ਪਲਾਨ ਨਹੀਂ ਸੀ । ਦੇਸ਼ ਦੇ ਖਜ਼ਾਨਾ ਮੰਤਰੀ ਰਹਿੰਦੇ ਹੋਏ ਸੁਨਕ ਦੇ ਬੇਲ ਆਊਟ ਵਾਲੇ ਪਲਾਨ ਨੂੰ ਜਨਤਾ ਨੇ ਕਾਫ਼ੀ ਪਸੰਦ ਕੀਤਾ ਸੀ

ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ

ਰਿਸ਼ੀ ਸੁਨਕ ਲਈ ਦੇਸ਼ ਦਾ 57ਵਾਂ ਪ੍ਰਧਾਨ ਮੰਤਰੀ ਬਣਨ ਦਾ ਸਫ਼ਰ ਕਦੇ ਵੀ ਆਸਾਨ ਨਹੀਂ ਰਿਹਾ, ਪਰ ਇਹ ਸਵੈ-ਨਿਰਮਾਣ ਵਿਅਕਤੀ ਆਪਣੀ ਹਿੰਮਤ ਅਤੇ ਲਗਨ ਨਾਲ ਸਿਖਰ ‘ਤੇ ਪਹੁੰਚ ਗਏ। ਮੂਲ ਰੂਪ ਵਿੱਚ ਪੰਜਾਬ ਤੋਂ ਪਰ ਯੂਕੇ ਦੇ ਸਾਊਥੈਂਪਟਨ ਖੇਤਰ ਵਿੱਚ ਇੱਕ ਭਾਰਤੀ ਪਰਿਵਾਰ ਵਿੱਚ ਪੈਦਾ ਹੋਇਆ, ਇੱਕ ਫਾਰਮਾਸਿਸਟ ਮਾਂ ਅਤੇ ਇੱਕ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੇ ਜਨਰਲ ਪ੍ਰੈਕਟੀਸ਼ਨਰ (ਜੀਪੀ) ਪਿਤਾ ਦਾ ਪੁੱਤਰ ਰਿਸ਼ੀ ਸੁਨਕ, ਸਭ ਤੋਂ ਵਧੀਆ ਸਿੱਖਿਆ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ।

ਰਿਸ਼ੀ ਸੁਨਕ ਨੇ ਟੋਰੀ ਲੀਡਰ ਵਜੋਂ (ਪਾਰਟੀ ਆਗੂ) ਆਪਣੇ ਪਹਿਲੇ ਜਨਤਕ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸੰਸਦ ਮੈਂਬਰਾਂ ਦਾ ਸਮਰਥਨ ਹਾਸਿਲ ਕਰਨ ਅਤੇ ਪਾਰਟੀ ਦੇ ਆਗੂ ਚੁਣੇ ਜਾਣ ‘ਤੇ ਉਹ ‘ਖੁਸ਼ ਅਤੇ ਸਨਮਾਨਿਤ’ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਨੇ ਲਿਜ਼ ਟ੍ਰਸ ਨੂੰ ਵੀ ਉਨ੍ਹਾਂ ਦੀ ‘ਮਾਣਯੋਗ’ ਅਗਵਾਈ ਲਈ ਵੀ ਸ਼ੁਕਰੀਆ ਅਦਾ ਕੀਤਾ ਸੁਨਕ ਨੇ ਕਿਹਾ ਹੈ ਕਿ ਯੂਕੇ ਇੱਕ ਮਹਾਨ ਦੇਸ਼ ਹੈ ਪਰ ਇਸ ਵੇਲੇ ‘ਗੰਭੀਰ’ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਸਥਿਰਤਾ ਅਤੇ ਏਕਤਾ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਬ੍ਰਿਟੇਨ ਦੇ ਲੋਕਾਂ ਲਈ ਦਿਨ-ਰਾਤ ਕੰਮ ਕਰਨਗੇ।

ਰਿਸ਼ੀ ਸੁਨਕ ਛੇ ਹਫ਼ਤੇ ਪਹਿਲਾਂ ਵੀ ਲੀਡਰਸ਼ਿਪ ਦੀ ਦੌੜ ਵਿੱਚ ਸਨ। ਫਿਰ ਪ੍ਰਧਾਨ ਮੰਤਰੀ ਲਿਜ਼ ਟ੍ਰਸ ਦੇ ਅਸਤੀਫ਼ੇ ਤੋਂ ਬਾਅਦ ਮੁੜ ਸੁਨਕ ਦੀ ਯੂਕੇ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਵਿੱਚ ਆ ਗਏ। ਇਸੇ ਵਿਚਾਲੇ ਪੈਨੀ ਮੌਰਡੰਟ ਨੇ ਯੂਕੇ ਦੇ ਪ੍ਰਧਾਨ ਮੰਤਰੀ ਅਹੁੰਦੇ ਦੌੜ ਲਈ ਰਸਮੀਂ ਤੌਰ ‘ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਉਹ ਪਿਛਲੀ ਦੌੜ ਵਿੱਚ ਵੀ ਸ਼ਾਮਿਲ ਹੋਈ ਸੀ, ਪਰ ਅਸਫ਼ਲ ਰਹੇ ਸਨ।

ਪੀਐਮ ਮੋਦੀ ਨੇ ਰਿਸ਼ੀ ਸੁਨਕ ਨੂੰ ਵਧਾਈ ਦਿੱਤੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਸ਼ੀ ਸੁਨਕ ਨੂੰ ਯੂਨਾਈਟਿਡ ਕਿੰਗਡਮ ਦਾ ਪ੍ਰਧਾਨ ਮੰਤਰੀ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵਧਾਈ ਸੰਦੇਸ਼ ਟਵੀਟ ਕਰਦੇ ਹੋਏ ਕਿਹਾ ਕਿ ਜਿਵੇਂ ਹੀ ਤੁਸੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਦੇ ਹੋ, ਮੈਂ ਗਲੋਬਲ ਮੁੱਦਿਆਂ ‘ਤੇ ਮਿਲ ਕੇ ਕੰਮ ਕਰਨ ਅਤੇ ਰੋਡਮੈਪ 2030 ਨੂੰ ਲਾਗੂ ਕਰਨ ਦੀ ਉਮੀਦ ਕਰਦਾ ਹਾਂ। ਇਹ ਦੀਵਾਲੀ ਬ੍ਰਿਟੇਨ ‘ਚ ਰਹਿ ਰਹੇ ਭਾਰਤੀਆਂ ਲਈ ਖਾਸ ਹੈ। ਅਸੀਂ ਆਪਣੇ ਇਤਿਹਾਸਕ ਸਬੰਧਾਂ ਨੂੰ ਆਧੁਨਿਕ ਭਾਈਵਾਲੀ ਵਿੱਚ ਬਦਲਣ ਦੀ ਉਮੀਦ ਰੱਖਦੇ ਹਾਂ।