ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ “ਟਰੰਪ ਗੋਲਡ ਕਾਰਡ ਵੀਜ਼ਾ” ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਇਹ ਅਮਰੀਕਾ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਤੇਜ਼ ਵੀਜ਼ਾ ਮੰਨਿਆ ਜਾ ਰਿਹਾ ਹੈ, ਜਿਸ ਰਾਹੀਂ ਸਿੱਧਾ ਗਰੀਨ ਕਾਰਡ ਵਰਗਾ ਦਰਜਾ ਤੇ ਕੁਝ ਸਾਲਾਂ ਬਾਅਦ ਨਾਗਰਿਕਤਾ ਦਾ ਰਸਤਾ ਖੁੱਲ੍ਹਦਾ ਹੈ। ਲਾਂਚ ਹੋਣ ਤੋਂ ਪਹਿਲਾਂ ਹੀ 10 ਹਜ਼ਾਰ ਲੋਕਾਂ ਨੇ ਪ੍ਰੀ-ਰਜਿਸਟਰੇਸ਼ਨ ਕਰਵਾ ਲਈ ਸੀ।
ਕੀ ਹੈ ਇਹ ਵੀਜ਼ਾ ਅਤੇ ਕਿੰਨਾ ਖਰਚਾ?
- ਅਰਜ਼ੀ ਫੀਸ: 15,000 ਡਾਲਰ (ਲਗਭਗ 12.5 ਲੱਖ ਰੁਪਏ)
- ਮਨਜ਼ੂਰੀ ਤੋਂ ਬਾਅਦ: 1 ਮਿਲੀਅਨ ਡਾਲਰ (ਲਗਭਗ 8.5-9 ਕਰੋੜ ਰੁਪਏ) ਦਾ ਭੁਗਤਾਨ
- ਜੇਕਰ ਅਮਰੀਕੀ ਕੰਪਨੀ ਸਪਾਂਸਰ ਕਰੇ ਤਾਂ 2 ਮਿਲੀਅਨ ਡਾਲਰ (ਲਗਭਗ 17 ਕਰੋੜ)
- ਇੱਕ ਹੋਰ ਉੱਚਾ ਵਰਜਨ “ਟਰੰਪ ਪਲੈਟੀਨਮ ਕਾਰਡ” ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਕੀਮਤ 5 ਮਿਲੀਅਨ ਡਾਲਰ (ਲਗਭਗ 42-45 ਕਰੋੜ ਰੁਪਏ) ਤੱਕ ਹੋ ਸਕਦੀ ਹੈ।
ਕਿਹੜੇ ਲੋਕਾਂ ਨੂੰ ਮਿਲੇਗਾ ਇਹ ਵੀਜ਼ਾ?
ਇਹ ਹਰ ਕਿਸੇ ਲਈ ਨਹੀਂ, ਸਿਰਫ਼ ਖ਼ਾਸ ਵਰਗਾਂ ਲਈ ਹੈ
- ਵਿਗਿਆਨੀ, ਡਾਕਟਰ, ਇੰਜੀਨੀਅਰ, AI ਤੇ ਟੈਕਨਾਲੋਜੀ ਮਾਹਿਰ, ਰਿਸਰਚਰ ਜਿਨ੍ਹਾਂ ਕੋਲ ਅੰਤਰਰਾਸ਼ਟਰੀ ਪੱਧਰ ਦੀਆਂ ਉਪਲਬਧੀਆਂ ਹੋਣ।
- ਅਮਰੀਕਾ ਵਿੱਚ ਨਵਾਂ ਬਿਜ਼ਨਸ ਸ਼ੁਰੂ ਕਰਕੇ ਨੌਕਰੀਆਂ ਪੈਦਾ ਕਰਨ ਵਾਲੇ ਉੱਦਮੀ।
- ਅਮਰੀਕਾ ਵਿੱਚ ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਸਮਰੱਥਾ ਵਾਲੇ ਵਿਅਕਤੀ।
- ਟੈਕਨਾਲੋਜੀ, ਹੈਲਥਕੇਅਰ, ਇੰਜੀਨੀਅਰਿੰਗ ਵਿੱਚ ਉੱਚ ਆਮਦਨ ਵਾਲੀਆਂ ਨੌਕਰੀਆਂ ਲਈ ਯੋਗ ਵਰਕਰ।
- ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰ, ਖਿਡਾਰੀ ਜਾਂ ਹੋਰ ਵਿਸ਼ੇਸ਼ ਪ੍ਰਤਿਭਾ ਵਾਲੇ ਲੋਕ।
- ਅਮਰੀਕੀ ਯੂਨੀਵਰਸਿਟੀਆਂ ਤੋਂ STEM (Science, Technology, Engineering, Math) ਵਿੱਚ ਡਿਗਰੀ ਲੈਣ ਵਾਲੇ ਵਿਦਿਆਰਥੀ।
ਇਹ ਵੀਜ਼ਾ ਹਰ ਕਿਸੇ ਲਈ ਨਹੀਂ, ਸਗੋਂ ਖ਼ਾਸ ਵਰਗਾਂ ਲਈ ਹੀ ਉਪਲਬਧ ਹੈ. ਵਿਗਿਆਨੀ, ਡਾਕਟਰ, ਇੰਜੀਨੀਅਰ, AI-ਟੈਕਨੋਲੌਜੀ ਮਾਹਿਰ, ਰਿਸਰਚਰ, ਜਿਨ੍ਹਾਂ ਨੂੰ ਆਪਣੇ ਖੇਤਰ ਵਿੱਚ ਖ਼ਾਸ ਤਜਰਬਾ ਅਤੇ ਉਪਲਬਧੀਆਂ ਹਨ. ਉਹ ਲੋਕ ਜੋ ਅਮਰੀਕਾ ਵਿੱਚ ਨਵਾਂ ਬਿਜ਼ਨਸ ਸ਼ੁਰੂ ਕਰਕੇ ਨੌਕਰੀਆਂ ਪੈਦਾ ਕਰ ਸਕਣ ਅਤੇ ਅਮਰੀਕਾ ਦੀ ਅਰਥ ਵਿਵਸਥਾ ‘ਚ ਸੁਧਾਰ ਲਿਆ ਸਕਣ। ਉਹ ਵਿਦੇਸ਼ੀ ਜੋ ਅਮਰੀਕਾ ਵਿੱਚ ਮਿਲੀਅਨ ਡਾਲਰ ਦੇ ਨਿਵੇਸ਼ ਕਰਨ ਦੀ ਸਮਰੱਥਾ ਰੱਖਦੇ ਹਨ।
ਉਹ ਵਰਕਰ ਜੋ ਟੇਕਨਾਲੋਜੀ, ਹੈਲਥਕੇਅਰ, ਇੰਜੀਨੀਅਰਿੰਗ ਜਾਂ ਹੋਰ ਮੰਗ ਵਾਲੇ ਖੇਤਰਾਂ ਵਿੱਚ ਕੰਮ ਕਰਦੇ ਹਾਂ ਅਤੇ ਉੱਚ ਆਮਦਨ ਵਾਲੀਆਂ ਨੌਕਰੀਆਂ ਲਈ ਯੋਗ੍ਹ ਹਨ। ਕਲਾਕਾਰ, ਖਿਡਾਰੀ ਅਤੇ ਹੋਰ ਵਿਸ਼ੇਸ਼ ਲੋਕ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮ ਕਮਾਇਆ ਹੋਵੇ ਅਤੇ ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹੋਣ ਅਤੇ ਅਮਰੀਕੀ ਯੂਨੀਵਰਸਿਟੀਆਂ ਤੋਂ (Science, Technology, Engineering, Math) ਵਿੱਚ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਅਰਜ਼ੀ ਮਨਜ਼ੂਰ ਹੋਣ ਮਗਰੋਂ 1 ਮਿਲੀਅਨ ਡਾਲਰ ਦਾ ਭੁਗਤਾਨ ਕਰਨਾ ਪਵੇਗਾ, ਪਰ ਜੇਕਰ ਕਿਸੇ ਅਮਰੀਕੀ ਕੰਪਨੀ ਵੱਲੋਂ ਇਸ ਵੀਜ਼ੇ ਰਾਹੀਂ ਕਰਮਚਾਰੀ ਨੂੰ ਸਪਾਂਸਰ ਕੀਤਾ ਜਾਵੇ ਤਾਂ 20 ਲੱਖ ਡਾਲਰ ਨਾਲ ਇਹ ਟ੍ਰੰਪ ਗੋਲਡ ਵੀਜ਼ਾ ਮਿਲ ਜਾਂਦਾ ਹੈ।
ਬੈਕਗ੍ਰਾਊਂਡ ਚੈੱਕ ਅਤੇ ਮਨਜ਼ੂਰੀ ਦੇ ਬਾਅਦ ਅਰਜ਼ੀਕਾਰ ਨੂੰ ਸਿੱਧੀ ਸਥਾਈ ਰਹਾਇਸ਼ ਦੇ ਹੱਕ ਪ੍ਰਾਪਤ ਹੋ ਜਾਂਦੇ ਹਨ ਅਤੇ ਕੁਝ ਸਾਲਾਂ ਬਾਅਦ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਕਰਨ ਦਾ ਰਸਤਾ ਵੀ ਖੁੱਲ੍ਹਦਾ ਹੈ. ਹਾਲਾਂਕਿ ਗੋਲ੍ਡ ਵੀਜ਼ੇ ਦੀ ਖਾਸੀਅਤ ਇਹ ਦੱਸੀ ਜਾ ਰਹੀ ਏ ਕਿ ਇਹ ਬਾਕੀ ਸਾਰੇ ਵੀਜ਼ਾਂ ਦੇ ਮੁਕਾਬਲੇ ਬਹੁਤ ਜਲਦੀ approve ਹੋ ਜਾਇਆ ਕਰੇਗਾ. ਪਰ ਇਸਦੀ ਕੋਈ ਗਰੰਟੀ ਨਹੀਂ ਕਿ ਹਰ ਅਰਜ਼ੀ ਨੂੰ ਹੀ ਅਮਰੀਕੀ ਸਰਕਾਰ ਮਨਜ਼ੂਰ ਕਰੇਗੀ।
ਦੱਸ ਦਈਏ ਕਿ. ਗੋਲ੍ਡ ਕਾਰਡ ਵੀਜ਼ਾ ਰਿਜੈਕਟ ਹੋਣ ਦੀ ਸੂਰਤ ‘ਚ ਇਸ ਵੀਜ਼ੇ ਲਈ ਦਿੱਤੇ ਗਏ ਪੈਸੇ ਨੂੰ ਵੀ ਸਰਕਾਰ ਵਾਪਸ ਨਹੀਂ ਕਰੇਗੀ। ਭਾਵੇਂ ਉਹ 15 ਹਜ਼ਾਰ ਡਾਲਰ ਹੋਣ ਜਾਂ 10 ਲੱਖ ਡਾਲਰ. ਭਾਰਤੀਆਂ ਲਈ ਇਹ ਰਸਤਾ ਉਪਲਬਧ ਤਾਂ ਹੈ, ਪਰ ਖਰਚ ਕਾਫ਼ੀ ਵੱਡਾ ਹੋਣ ਕਾਰਨ ਇਹ ਸਿਰਫ਼ ਬਹੁਤ ਧਨਾਢਾਂ ਲਈ ਹੀ ਸੰਭਵ ਹੈ। ਪ੍ਰੋਗਰਾਮ ਦਾ ਇੱਕ ਉੱਚਾ ਵਰਜਨ “ਟਰੰਪ ਪਲਾਟੀਨਮ ਕਾਰਡ” ਵੀ ਤਜਵੀਜ਼ ਕੀਤਾ ਗਿਆ ਹੈ, ਜਿਸਦੀ ਕੀਮਤ 5 ਮਿਲੀਅਨ ਡਾਲਰ ਤੱਕ ਹੋ ਸਕਦੀ ਹੈ ਤੇ ਜਿਸ ਵਿੱਚ ਵਾਧੂ ਲਾਭਾਂ ਦੀ ਗੱਲ ਕੀਤੀ ਜਾ ਰਹੀ ਹੈ। ਟ੍ਰੰਪ ਦੇ ਵਿਰੋਧੀਆਂ ਦਾ ਕਹਿਣਾ ਏ ਕਿ ਇਸ ਤਰ੍ਹਾਂ ਅਮਰੀਕਾ ਦੀ ਨਾਗਰਿਕਤਾ ਨੂੰ “ਪੈਸੇ ਦੇ ਬਦਲੇ ਵੇਚਿਆ” ਜਾ ਰਿਹਾ ਹੈ।

