India

ਫੌਜੀ ਕੰਟੀਨ ਵਿੱਚ ਦਰਾਮਦ ਸਮਾਨ ਦੀ ਵਿਕਰੀ ‘ਤੇ ਲੱਗੀ ਰੋਕ

‘ਦ ਖ਼ਾਲਸ ਬਿਊਰੋ:- ਭਾਰਤ ਨੇ ਆਪਣੀਆਂ 4,000 ਫੌਜੀ ਕੰਟੀਨਾਂ ਨੂੰ ਦਰਾਮਦ ਸਾਮਾਨ ਦੀ ਖਰੀਦ ਨੂੰ ਰੋਕਣ ਦੇ ਆਦੇਸ਼ ਦਿੱਤੇ ਹਨ। ਇਸ ਨਾਲ ਹੁਣ ਵਿਦੇਸ਼ ਸ਼ਰਾਬ ਕੰਟੀਨ ਵਿੱਚੋਂ ਨਹੀਂ ਮਿਲੇਗੀ। ਫੌਜੀ ਕੰਟੀਨ ’ਤੇ ਫੌਜੀਆਂ, ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੁੱਝ ਛੋਟਾਂ ਨਾਲ ਸਾਮਾਨ ਮੁਹੱਈਆ ਕਰਵਾਉਂਦੀਆਂ ਹਨ। ਇਨ੍ਹਾਂ ਤੋਂ ਸਾਲਾਨਾਂ ਦੋ ਅਰਬ ਡਾਲਰ ਦੀ ਵਿਕਰੀ ਕੀਤੀ ਜਾਂਦੀ ਹੈ।

ਜਾਣਕਾਰੀ ਮੁਤਾਬਕ ਭਵਿੱਖ ਵਿੱਚ ਵਿਦੇਸ਼ ਵਸਤਾਂ ਦੀ ਸਿੱਧੀ ਦਰਾਮਦ ਨਹੀਂ ਕੀਤੀ ਜਾ ਸਕੇਗੀ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮਈ ਅਤੇ ਜੁਲਾਈ ਵਿੱਚ ਇਸ ਮੁੱਦੇ ‘ਤੇ ਤਿੰਨੇ ਸੈਨਾਵਾਂ ਵਿਚਾਲੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸ ਦਾ ਉਦੇਸ਼ ਘਰੇਲੂ ਚੀਜ਼ਾਂ ਨੂੰ ਉਤਸ਼ਾਹਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ਦਾ ਸਮਰਥਨ ਕਰਨਾ ਹੈ। ਰੱਖਿਆ ਮੰਤਰਾਲੇ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।