ਬਿਉਰੋ ਰਿਪੋਰਟ : ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਨੋਟ ਜਾਰੀ ਕੀਤੇ ਜਾਂਦੇ ਹਨ । ਪਰ ਨੋਟਬੰਦੀ ਤੋਂ ਬਾਅਦ ਕਈ ਤਰ੍ਹਾਂ ਦੀਆਂ ਵਾਇਰਲ ਖ਼ਬਰਾਂ ਆ ਰਹੀਆਂ ਹਨ । ਹੁਣ ਪੰਜਾਬ ਨੈਸ਼ਨਲ ਬੈਂਕ ਤੁਹਾਡੇ ਲਈ ਖਾਸ ਆਫਰ ਲੈਕੇ ਆਇਆ ਹੈ,ਜਿਸ ਵਿੱਚ ਤੁਹਾਨੂੰ ਇੱਕ ਦਮ ਨਵੇਂ ਨੋਟ ਮਿਲਣਗੇ,ਬੈਂਕ ਨੇ ਇਨ੍ਹਾਂ ਨੋਟਾਂ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ । PNB ਨੇ ਕਿਹਾ ਜੇਕਰ ਤੁਸੀਂ ਵੀ ਫਟੇ ਹੋਏ ਪੁਰਾਣੇ ਨੋਟ ਬਦਲ ਨੇ ਹਨ ਤਾਂ ਅਸੀਂ ਤੁਹਾਨੂੰ ਆਸਾਨ ਤਰੀਕਾ ਦੱਸ ਦੇ ਹਾਂ। ਬੈਂਕ ਨੇ ਦੱਸਿਆ ਹੈ ਕੀ ਤੁਹਾਨੂੰ ਨਜ਼ਦੀਕੀ ਬਰਾਂਚ ਵਿੱਚ ਸੰਪਰਕ ਕਰਨਾ ਹੈ । ਇੱਥੇ ਤੁਸੀਂ ਨੋਟ ਅਤੇ ਸਿੱਕੇ ਬਦਲ ਸਕਦੇ ਹੋ। ਪਰ ਕਿਹੜੇ ਨੋਟ ਬਦਲੇ ਜਾਣਗੇ ਇਸ ਦੇ ਲਈ ਗਾਈਡ ਲਾਈਨ ਵੀ ਜਾਰੀ ਕੀਤੀਆਂ ਹਨ
ਰਿਜ਼ਰਵ ਬੈਂਕ ਨੇ ਜਾਰੀ ਕੀਤਾ ਹੁਕਮ
ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਨਿਯਮ ਮੁਤਾਬਿਕ ਜੇਕਰ ਤੁਹਾਡੇ ਕੋਲ ਪੁਰਾਣੇ ਜਾਂ ਫਿਰ ਫਟੇ ਹੋਏ ਨੋਟ ਹਨ ਤਾਂ ਬਿਲਕੁਲ ਵੀ ਪਰੇਸ਼ਾਨ ਨਾ ਹੋਵੋ। ਹੁਣ ਤੁਸੀਂ ਬੈਂਕ ਦੀ ਕਿਸੇ ਵੀ ਬਰਾਂਚ ‘ਤੇ ਜਾਕੇ ਪੁਰਾਣੇ ਨੋਟਾਂ ਨੂੰ ਬਦਲ ਸਕਦੇ ਹੋ। ਜੇਕਰ ਕੋਈ ਬੈਂਕ ਮੁਲਾਜ਼ਮ ਨੋਟ ਬਦਲਨ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹੋ । ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕੀ ਨੋਟ ਦੀ ਹਾਲਤ ਜਿੰਨੀ ਖਰਾਬ ਹੋਵੇਗੀ ਉਸ ਦੀ ਕੀਮਤ ਉਨ੍ਹੀ ਹੀ ਘੱਟ ਮਿਲੇਗੀ ।
ਨੋਟ ਬਦਲਣ ਨੂੰ ਲੈਕੇ ਗਾਈਡ ਲਾਈਨ
RBI ਦੇ ਮੁਤਾਬਿਕ ਕੋਈ ਵੀ ਫਟਿਆ ਹੋਇਆ ਨੋਟ ਉਦੋਂ ਲਿਆ ਜਾਵੇਗਾ ਜਦੋਂ ਉਸ ਦਾ ਇੱਕ ਹਿਸਾ ਗਾਇਬ ਹੋਵੇਗਾ ਜਾਂ ਫਿਰ ਉਸ ਦੇ 2 ਤੋਂ ਵੱਧ ਟੁੱਕੜੇ ਹੋਣਗੇ,ਨੋਟ ਆਪਸ ਵਿੱਚ ਚਿਪਕੇ ਹੋਣਗੇ। ਸ਼ਰਤ ਇਹ ਹੈ ਕੀ ਨੋਟ ਦਾ ਜ਼ਰੂਰੀ ਹਿੱਸਾ ਗਾਈਬ ਨਾ ਹੋਵੇ। ਕਰੰਸੀ ਦੇ ਕੁਝ ਖਾਸ ਹਿਸੇ ਹੁੰਦੇ ਹਨ,ਜਿਵੇਂ, ਜਾਰੀ ਕਰਨ ਵਾਲੀ ਅਥਾਰਿਟੀ ਦਾ ਨਾਂ,ਸਿਗਨੇਚਰ,ਅਸ਼ੋਕ ਸਤੰਬ,ਮਹਾਤਮਾ ਗਾਂਧੀ ਦੀ ਤਸਵੀਰ,ਵਾਟਰ ਮਾਰਕ,ਜੇਕਰ ਇਹ ਚੀਜ਼ਾਂ ਮਿਸਿੰਗ ਹੋਣਗੀਆਂ ਤਾਂ ਤੁਹਾਡਾ ਨੋਟ ਬਦਲਿਆ ਨਹੀਂ ਜਾਵੇਗਾ । ਗੰਦੇ ਨੋਟ ਜੋ ਬਹੁਤ ਸਮੇਂ ਤੱਕ ਬਾਜ਼ਾਰ ਵਿੱਚ ਚਲਣ ਦੀ ਵਜ੍ਹਾ ਕਰਕੇ ਖਰਾਬ ਹੋ ਗਏ ਹਨ ਉਨ੍ਹਾਂ ਨੂੰ ਵੀ ਬਦਲਿਆ ਜਾ ਸਕਦਾ ਹੈ।
RBI ਦੇ ਦਫਤਰ ਵਿੱਚ ਵੀ ਤੁਸੀਂ ਬਦਲ ਸਕਦੇ ਹੋ ਨੋਟ
ਸੜੇ ਹੋਏ ਨੋਟ ਜਾਂ ਫਿਰ ਚਿਪਕੇ ਹੋਏ ਨੋਟ ਵੀ ਬਦਲੇ ਜਾ ਸਕਦੇ ਹਨ । ਪਰ ਇਨ੍ਹਾਂ ਨੂੰ ਬੈਂਕ ਵਿੱਚ ਨਹੀਂ ਤੁਹਾਨੂੰ ਇਸ ਦੇ ਲਈ RBI ਦੇ ਇਸ਼ੂ ਆਫਿਸ ਜਾਣਾ ਹੋਵੇਗਾ । ਯਾਦ ਰੱਖੋ ਬੈਂਕ ਵੱਲੋਂ ਇਹ ਜ਼ਰੂਰ ਵੇਖਿਆ ਜਾਵੇਗਾ ਕੀ ਨੋਟ ਦਾ ਡੈਮੇਜ ਸਹੀ ਹੈ ਜਾਂ ਫਿਰ ਜਾਣ ਬੁਝ ਕੇ ਨੁਕਸਾਨ ਪਹੁੰਚਾਇਆ ਗਿਆ ਹੈ ।