Punjab

ਹਾਈਕੋਰਟ ਦੇ ਡਰਾਇਵਰਾਂ ਦੀ ਭਰਤੀ ਲਈ ਆਏ ਨੌਜਵਾਨਾਂ ਨੇ ਕੀਤਾ ਹਾਈਵੇ ਜਾਮ, ਵੱਡੇ ਘਪਲੇ ਦੇ ਦੋਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਰਾਇਵਰਾਂ ਦੀ ਭਰਤੀ ਲਈ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨਾਂ ਨੇ ਪ੍ਰਸ਼ਾਸਨ ਤੇ ਭਰਤੀ ਕਰਨ ਵਾਲੇ ਅਮਲੇ ਉੱਤੇ ਧੱਕੇਸ਼ਾਹੀ ਤੇ ਸ਼ਿਫਾਰਸ਼ੀ ਨੌਜਵਾਨਾਂ ਨੂੰ ਅੰਦਰ ਵਾੜਨ ਦੇ ਦੋਸ਼ ਲਗਾਏ ਗਨ। ਇਸ ਮੌਕੇ ਰੋਸ ਜਾਹਿਰ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਪ੍ਰਦੀਪ ਸਿੰਘ ਨੇ ਕਿਹਾ ਕਿ ਸਾਨੂੰ ਸਾਢੇ ਅੱਠ ਵਜੇ ਬੁਲਾਇਆ ਗਿਆ ਸੀ।

ਇਸ ਦੌਰਾਨ ਕਾਗਜ ਚੈੱਕ ਕਰਦਿਆਂ ਸਾਨੂੰ ਕਿਹਾ ਗਿਆ ਕਿ ਕੋਰੋਨਾ ਦੇ ਟੀਕੇ ਦੀਆਂ ਦੋ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਤੇ ਕੋਰੋਨਾ ਦੀ ਨੈਗੇਟਿਵ ਰਿਪੋਰਟ ਵੀ ਲਾਜਿਮੀ ਦਿਖਾਣੀ ਪਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਨੱਬੇ ਫੀਸਦ ਉਨ੍ਹਾਂ ਦੇ ਹੋਰ ਸਾਥੀਆਂ ਨੇ ਟੀਕੇ ਵੀ ਲਗਵਾਏ ਹੋਏ ਹਨ ਤੇ ਉਨ੍ਹਾਂ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਵੀ ਹੈ, ਪਰ ਭਰਤੀ ਕਰਨ ਵਾਲਾ ਸਟਾਫ ਕੁਝ ਨੌਜਵਾਨਾਂ ਨੂੰ ਅੰਦਰਖਾਤੇ ਇਸ ਭਰਤੀ ਵਿੱਚ ਸ਼ਾਮਿਲ ਕਰ ਰਿਹਾ ਹੈ।ਜਦੋਂਕਿ ਉਨ੍ਹਾਂ ਕੋਲ ਕੋਈ ਕੋਰੋਨਾ ਦੇ ਟੈਸਟ ਦੀ ਰਿਪੋਰਟ ਵੀ ਨਹੀਂ ਹੈ।

ਜ਼ਿਕਰਯੋਗ ਹੈ ਕਿ 40 ਡਰਾਇਵਰਾਂ ਦੀ ਭਰਤੀ ਲਈ ਸੈਂਕੜੇ ਨੌਜਵਾਨ ਭਰਤੀ ਲਈ ਆਏ ਹੋਏ ਸਨ।ਉਨ੍ਹਾਂ ਕਿਹਾ ਕਿ ਸਾਡੇ ਨਾਲ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਿਯੋਗ ਨਹੀਂ ਕੀਤਾ ਗਿਆ।