ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ:- ਕੋਰੋਨਾ ਕਾਲ ਦੇ ਦੌਰਾਨ ਭਾਰਤ ਵਿੱਚ ਇੰਟਰਨੈੱਟ ਵਰਤਣ ਵਾਲਿਆਂ ਵਿੱਚ ਇਸ ਬਾਰੇ ਘੱਟ ਜਾਣਕਾਰੀ ਦੇ ਕਾਰਨ ਕੋਵਿਡ-19 ਸਬੰਧੀ ਸੋਸ਼ਲ ਮੀਡੀਆ ’ਤੇ ਸਭ ਤੋਂ ਵੱਧ ਗਲਤ ਜਾਣਕਾਰੀ ਦਿੱਤੀ ਗਈ ਹੈ।ਇਸ ਸੰਬੰਧੀ ਹੋਏ ਇਕ ਅਧਿਐਨ ਵਿੱਚ 138 ਦੇਸ਼ਾਂ ਵਿੱਚ ਪ੍ਰਕਾਸ਼ਿਤ 9,657 ਗਲਤ ਜਾਣਕਾਰੀਆਂ ਸ਼ਾਮਲ ਕੀਤੀਆਂ ਗਈਆਂ ਸਨ।ਵੱਖ-ਵੱਖ ਦੇਸ਼ਾਂ ਵਿੱਚ ਗਲਤ ਜਾਣਕਾਰੀ ਦੇ ਫੈਲਣ ਅਤੇ ਸਰੋਤਾਂ ਨੂੰ ਸਮਝਣ ਲਈ 94 ਸੰਸਥਾਵਾਂ ਨੇ ਇਨ੍ਹਾਂ ਦੀ ਤੱਥ-ਜਾਂਚ ਕੀਤੀ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਦੇਸ਼ਾਂ ਵਿੱਚੋਂ ਭਾਰਤ ਵਿੱਚ ਸੋਸ਼ਲ ਮੀਡੀਆ ’ਤੇ ਸਭ ਤੋਂ ਵੱਧ 18.07 ਫ਼ੀਸਦ ਗਲਤ ਜਾਣਕਾਰੀ ਦਿੱਤੀ ਗਈ।ਸੋਸ਼ਲ ਮੀਡੀਆ ਵੱਧ ਤੋਂ ਵੱਧ 84.94 ਪ੍ਰਤੀਸ਼ਤ ਗਲਤ ਜਾਣਕਾਰੀ ਫੈਲਾਉਂਦਾ ਹੈ ਅਤੇ ਕੋਵਿਡ-19 ਨਾਲ ਸਬੰਧਤ 90.5 ਪ੍ਰਤੀਸ਼ਤ ਗਲਤ ਜਾਣਕਾਰੀ ਲਈ ਇੰਟਰਨੈਟ ਜ਼ਿੰਮੇਵਾਰ ਹੈ। ਇਨ੍ਹਾਂ ਤੋਂ ਇਲਾਵਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ 66.87 ਫੀਸਦੀ ਗਲਤ ਜਾਣਕਾਰੀ ਦਿੱਤੀ ਗਈ
Comments are closed.