India

‘ਕਿਸੀ ਕੇ ਬਾਪ ਕਾ ਹਿੰਦੁਸਤਾਨ ਨਹੀਂ’ ਗਜ਼ਲਗੋ ਰਾਹਤ ਇੰਦੌਰੀ ਸਪੁਰਦ-ਏ-ਖਾਕ

 ‘ਦ ਖ਼ਾਲਸ ਬਿਊਰੋ:- 01 ਜਨਵਰੀ 1950 ਨੂੰ ਇੰਦੌਰ ਵਿੱਚ ਜਨਮੇ ਉਰਦੂ ਦੇ ਪ੍ਰਸਿੱਧ ਸ਼ਾਇਰ ਅਤੇ ਗੀਤਕਾਰ ਰਾਹਤ ਇੰਦੌਰੀ ਦਾ 11 ਜੁਲਾਈ ਨੂੰ ਦੇਹਾਂਤ ਹੋ ਗਿਆ। ਰਾਹਤ ਇੰਦੌਰੀ ਕੋਰੋਨਾ ਦੀ ਲਪੇਟ ਵਿੱਚ ਆਉਣ ਕਾਰਨ ਸਥਾਨਕ ਹਸਪਤਾਲ ਅਰਵਿੰਦੋ ਹਸਪਤਾਲ ਵਿੱਚ ਦਾਖਿਲ ਸਨ।

ਡਾਕਟਰਾਂ ਨੇ ਰਾਹਤ ਇੰਦੌਰੀ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਦੂਸਰਾ ਉਹਨਾਂ ਨੂੰ ਕੋਰੋਨਾ ਹੋਣ ਕਰਕੇ ਸਾਹ ਲੈਣ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ ਸੀ ਅਤੇ ਨਿਮੋਨੀਆਂ ਵੀ ਹੋ ਗਿਆ ਸੀ।

ਰਾਹਤ ਇੰਦੌਰੀ ਦੇ ਦਿਹਾਂਤ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਕਈ ਦੇਸ਼ ਦੇ ਵੱਡੇ ਲੀਡਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਹਤ ਇੰਦੌਰੀ ਨੇ ਆਪਣੀ ਯਾਦਗਾਰ ਸ਼ਾਇਰੀ ਨਾਲ ਲੋਕਾਂ ਦੇ ਮਨਾਂ ‘ਤੇ ਇੱਕ ਛਾਪ ਛੱਡੀ ਹੈ। ਉਹਨਾਂ ਕਿਹਾ ਰਾਹਤ ਇੰਦੌਰੀ ਦੇ ਦੁਨੀਆਂ ਤੋਂ ਚਲੇ ਜਾਣ ਨਾਲ ਸਾਹਿਤ ਗਜਤ ਨੂੰ ਵੱਡਾ ਨੁਕਸਾਨ ਹੋਇਆ ਹੈ।

ਕਾਂਗਰਸ ਦੇ ਵੱਡੇ ਲੀਡਰ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਰਾਹਤ ਇੰਦੌਰੀ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਟਵੀਟ ਕਰਕੇ ਇੱਕ ਸ਼ੇਅਰ ਨਾਲ ਰਾਹਤ ਇੰਦੌਰੀ ਨੂੰ  ਅਲਵਿਦਾ ਕਿਹਾ।

ਪ੍ਰਸਿੱਧ ਸ਼ਾਇਰ ਅਤੇ ਗੀਤਕਾਰ ਰਾਹਤ ਇੰਦੌਰੀ ਦਾ ਪਹਿਲਾ ਨਾਂ ਰਾਹਤ ਕੁਰੈਸ਼ੀ ਸੀ, ਪਰ ਸਾਹਿਤ ਜਗਤ ਵਿੱਚ ਉਹ ਇੰਦੌਰੀ ਦੇ ਨਾਂ ਨਾਲ ਜਾਣੇ ਗਏ। ਉਹਨਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਇੰਦੌਰ ਤੋਂ ਹੀ ਹਾਸਿਲ ਕੀਤੀ ਪਰ ਉਰਦੂ ਦੀ ਮਾਸਟਰ ਡਿਗਰੀ ਭੋਪਾਲ ਤੋਂ ਕੀਤੀ ਸੀ। ਰਾਹਤ ਇੰਦੌਰੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਲਈ ਵੀ ਗੀਤ ਵੀ ਲਿਖ ਚੁੱਕੇ ਸਨ।