India

ਰਿਲਾਇੰਸ ਯੂਕੇ ਦੀ ਇਸ ਕੰਪਨੀ ਨੂੰ 10 ਕਰੋੜ ਪਾਊਂਡ ‘ਚ ਖਰੀਦਣ ਜਾ ਰਹੀ ਐ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮੀਟਿਡ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸਦੀ ਸੋਲਰ ਯੂਨਿਟ ਰਿਲਾਇੰਸ ਨਿਊ ਐਨਰਜੀ ਸੋਲਰ ਲਿਮੀਟਡ ਬ੍ਰਿਟਿਸ਼ ਕੰਪਨੀ ਫੈਰਾਡੀਅਨ ਲਿਮੀਟਿਡ ਨੂੰ 10 ਕਰੋੜ ਪਾਊਂਡ ਵਿੱਚ ਖਰੀਦਣ ਵਾਲੀ ਹੈ। ਫੈਰਾਡੀਅਨ ਲਿਮੀਟਿਡ ਸੋਡੀਅਮ ਆਇਨ ਬੈਟਰੀ ਟੈਕਨਾਲੋਜੀ ਪ੍ਰਦਾਨ ਕਰਨ ਵਾਲੀ ਕੰਪਨੀ ਹੈ। ਰਿਲਾਇੰਸ ਨਿਊ ਐਨਰਜੀ ਸੋਲਰ ਲਿਮੀਟਿਡ, ਰਿਲਾਇੰਸ ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਫੈਰਾਡੀਅਨ ਦੀ ਸੋਡੀਅਮ-ਆਇਨ ਤਕਨੀਕ ਵਿਕਲਪਿਕ ਬੈਟਰੀ ਤਕਨਾਲੋਜੀਆਂ, ਵਿਸ਼ੇਸ਼ ਰੂਪ ਵਿੱਚ ਲਿਥੀਅਮ-ਆਇਨ ਅਤੇ ਲੈਡ ਐਸਿਡ ਦੀ ਤੁਲਨਾ ਵਿੱਚ ਮਹੱਤਵਪੂਰਨ ਫਾਇਦੇ ਪ੍ਰਦਾਨ ਕਰਦੀ ਹੈ। ਰਿਲਾਇੰਸ ਕੰਪਨੀ ਫੈਰਾਡੀਅਨ ਦੀ ਅਤੀ-ਆਧੁਨਿਕ ਤਕਨੀਕ ਦਾ ਇਸਤੇਮਾਲ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਪ੍ਰੋਜੈਕਟ ਦੇ ਹਿੱਸੇ ਵਜੋਂ ਆਪਣੇ ਪ੍ਰਸਤਾਵਿਤ ਪੂਰੀ ਤਰ੍ਹਾਂ ਨਾਲ ਏਕੀਕ੍ਰਿਤ ਊਰਜਾ ਸਟੋਰੇਜ ਗੀਗਾ ਫੈਕਟਰੀ ਵਿੱਚ ਕਰੇਗੀ।