India

ਸ਼੍ਰੀ ਅਮਰਨਾਥ ਯਾਤਰਾ ਲਈ ਅੱਜ ਤੋਂ ਸ਼ੁਰੂ ਹੋਈ ਰਜਿਸਟ੍ਰੇਸ਼ਨ…

Registration for Shri Amarnath Yatra started today...

‘ਦ ਖ਼ਾਲਸ ਬਿਊਰੋ : ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਜੰਮੂ ਅਤੇ ਕਸ਼ਮੀਰ ਵਿੱਚ 62 ਦਿਨਾਂ ਲੰਬੀ ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਔਨਲਾਈਨ ਅਤੇ ਆਫ਼ਲਾਈਨ, ਦੋਵਾਂ ਰਾਹੀਂ ਹੋ ਰਹੀ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ

  • ਯਾਤਰਾ ਇਸ ਸਾਲ 1 ਜੁਲਾਈ ਨੂੰ ਸ਼ੁਰੂ ਹੋਵੇਗੀ
  • 31 ਅਗਸਤ ਨੂੰ ਸਮਾਪਤ ਹੋਵੇਗੀ
  • ਰਜਿਸਟ੍ਰੇਸ਼ਨ ਆਨਲਾਈਨ ਅਤੇ ਆਫਲਾਈਨ ਹੋ ਰਹੀ ਹੈ
  • 13 ਤੋਂ 70 ਸਾਲ ਦੀ ਉਮਰ ਦੇ ਵਿਅਕਤੀ ਯਾਤਰਾ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ
  • ਸਾਰੇ ਤੀਰਥ ਯਾਤਰਾ ਲਈ ਸਿਹਤ ਸਰਟੀਫਿਕੇਟ ਲਾਜ਼ਮੀ ਹੈ
  • 6 ਹਫ਼ਤੇ ਜਾਂ ਇਸ ਤੋਂ ਵੱਧ ਦੀ ਗਰਭ ਅਵਸਥਾ ਵਾਲੀਆਂ ਔਰਤਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ।

ਉੱਧਰ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀਆਂ 316 ਸ਼ਾਖਾਵਾਂ, ਜੰਮੂ-ਕਸ਼ਮੀਰ ਦੀਆਂ 90 ਸ਼ਾਖਾਵਾਂ, ਯੈੱਸ ਬੈਂਕ ਦੀਆਂ 37 ਸ਼ਾਖਾਵਾਂ ਅਤੇ ਐੱਸਬੀਆਈ ਬੈਂਕ ਦੀਆਂ 99 ਸ਼ਾਖਾਵਾਂ ਸਮੇਤ ਦੇਸ਼ ਭਰ ਦੀਆਂ 542 ਬੈਂਕ ਸ਼ਾਖਾਵਾਂ ਵਿੱਚ ਆਫ਼ਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।