Punjab

ਇੰਗਲੈਂਡ ਦੇ ਗੁਰੂਘਰਾਂ ਵੱਲੋਂ ਭਾਰਤੀ ਸਿੱਖਾਂ ਲਈ ਅਲਰਟ ਦੇ ਨਾਲ ਸਖਤ ਚਿਤਾਵਨੀ !

ਬਿਊਰੋ ਰਿਪੋਰਟ : ਯੂਕੇ ਦੇ ਗੁਰੂ ਘਰਾਂ ਵੱਲੋਂ ਪੰਜਾਬ ਦੇ ਸਿੱਖਾਂ ਨੂੰ ਧੋਖਾਧੜੀ ਤੋਂ ਬਚਣ ਦੇ ਲਈ ਸਖਤ ਚਿਤਾਵਨੀ ਜਾਰੀ ਕੀਤੀ ਗਈ ਹੈ। ਕੁਝ ਧੋਖੇਬਾਜ਼ਾਂ ਵੱਲੋਂ ਭਾਰਤ ਵਿੱਚ ਲੋਕਾਂ ਤੋਂ ਪੈਸੇ ਠੱਗਣ ਦੇ ਇਰਾਦੇ ਨਾਲ ਗੁਰੂ ਘਰਾਂ ਵਿੱਚ ਨੌਕਰੀ ਅਤੇ ਵੀਜ਼ੇ ਦਾ ਝੂਠੇ ਵਾਅਦੇ ਕੀਤੇ ਜਾ ਰਹੇ ਹਨ । ਗ੍ਰੇਸਸੈਂਡ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰੇ ਨੇ ਆਪਣੇ ਸੋਸ਼ਲ ਮੀਡੀਆ ਪੰਨਿਆਂ ‘ਤੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਵੱਲੋ ਨੌਕਰੀ ਦੇ ਮੌਕਿਆਂ ਲਈ ਮੁਫਤ ਭੋਜਨ ਅਤੇ ਯਾਤਰ ਦੀਆਂ ਟਿਕਟਾਂ ਦੀ ਪੇਸ਼ਕਸ਼ ਕਰਕੇ ਲੁਟਿਆਂ ਜਾ ਰਿਹਾ ਹੈ,ਇੰਨ੍ਹਾਂ ਤੋਂ ਬਚਣ ਦੀ ਜ਼ਰੂਰਤ ਹੈ ।

ਗੁਰਦੁਆਰੇ ਦੇ ਜਨਰਲ ਸਕੱਤਰ ਜਗਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਥੇ ਇੱਕ ਕੁੜੀ ਆਈ ਸੀ ਉਸ ਨੇ ਇਸ਼ਤਿਆਰ ਦਾ ਹਵਾਲਾ ਦਿੰਦੇ ਹੋਏ ਆਪਣੇ ਪਿਤਾ ਦੇ ਲਈ ਨੌਕਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਇਸ ਠੱਗੀ ਦੇ ਬਾਰੇ ਜਾਣਕਾਰੀ ਮਿਲੀ । ਵਿਰਦੀ ਮੁਤਾਬਿਕ ਉਸ ਤੋਂ ਬਾਅਦ ਕਈ ਲੋਕ ਉਨ੍ਹਾਂ ਨੂੰ whatsapp ਦੇ ਜ਼ਰੀਏ ਨੌਕਰੀ ਲਈ ਸੰਪਰਕ ਕਰ ਚੁੱਕੇ ਹਨ ਜਦਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਵੀ ਇਸ਼ਤਿਆਰ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਈ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ । ਜਨਰਲ ਸਕੱਤਰ ਨੇ ਦੱਸਿਆ ਜਿਹੜੇ ਧੋਖੇਬਾਜ਼ਾਂ ਨੇ ਵੈੱਬਸਾਈਡ ਦਾ ਪਤਾ ਦਿੱਤਾ ਹੈ ਉਹ ਗੁਰਦੁਆਰੇ ਦੀ ਵੈਬਸਾਈਟ ਦੇ ਨਾਲ ਮੇਲ ਖਾਂਦੀ ਹੈ ।

ਵਿਰਦੀ ਨੇ ਦੱਸਿਆ ਫਰਜ਼ੀ ਆਫਰ ਲੈਟਰ ਦੇਣ ਤੋਂ ਬਾਅਦ ਠੱਗ ਲੋਕਾਂ ਤੋਂ ਟਰੈਵਲ ਟਿਕਟ ਅਤੇ ਵੀਜ਼ਾ ਲਗਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗ ਰਹੇ ਹਨ । ਠੱਗ ਲੋਕਾਂ ਨੂੰ ਲੱਖਾ ਰੁਪਏ ਕਮਾਉਣ ਦਾ ਲਾਲਚ ਦਿੰਦੇ ਹਨ ਅਤੇ ਇੰਗਲੈਂਡ ਜਾਨ ਦੇ ਭੂਤ ਸਵਾਰ ਹੋਣ ਦੀ ਵਜ੍ਹਾ ਕਰਕੇ ਉਹ ਠੱਗੇ ਜਾ ਰਹੇ ਹਨ । ਇੰਗਲੈਂਡ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀਆਂ ਨੂੰ ਕਿਹਾ ਕਿ ਉਹ ਅਜਿਹੇ ਧੋਖੇ ਵਿੱਚ ਨਾ ਆਉਣ ਅਤੇ ਆਪਣੇ ਪੈਸੇ ਬਰਬਾਦ ਨਾ ਕਰਨ । ਜਨਰਲ ਸਕੱਤਰ ਨੇ ਦੱਸਿਆ ਕਿ ਗੁਰੂ ਨਾਨਕ ਦਰਬਾਰ ਗੁਰਦੁਆਰਾ, ਗ੍ਰੇਸਸੈਂਡ ਦੀ ਜਿਹੜੀ ਫੋਟੋ ਫਰਜ਼ੀ ਵੈੱਬਸਾਇਟ ‘ਤੇ ਸ਼ੋਅ ਹੋ ਰਹੀ ਹੈ ਉਹ GNDG ਅਧੀਨ ਨਹੀਂ ਆਉਂਦਾ ਹੈ । ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸ਼ਿਕਾਇਤ ਕੈਂਟ ਅਤੇ ਨੈਸ਼ਨਲ ਹੋਮ ਆਫਿਸ ਨੂੰ ਕਰ ਦਿੱਤੀ ਗਈ ਹੈ।

ਉਧਰ ਕੈਂਟ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸ਼ਿਕਾਇਤ ਮਿਲ ਚੁੱਕੀ ਹੈ ਉਹ ਇਸ ਦੀ ਜਾਂਚ ਕਰ ਰਹੇ ਹਨ ਜੋ ਲੋਕਾਂ ਨੂੰ ਗੁਰਦੁਆਰੇ ਵਿੱਚ ਨੌਕਰੀ ਦੇ ਨਾਂ ‘ਤੇ ਠੱਗ ਰਹੇ ਹਨ । Gravesend ਵਿੱਚ 15,000 ਸਿੱਖਾਂ ਦੀ ਆਵਾਦੀ ਰਹਿੰਦੀ ਹੈ ।