Punjab

ਪਟਾਕੇ ਚਲਾਉਣ ਤੋਂ ਪਹਿਲਾਂ ਪੜ੍ਹ ਲਉ ਇਹ ਜਾਣਕਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਪਟਾਕੇ ਚਲਾਉਣ ਦੀ ਸਮਾਂ ਸਾਰਣੀ ਤੈਅ ਕੀਤੀ ਹੈ। ਨਵੀਂ ਸਮਾਂ ਸਾਰਣੀ ਮੁਤਾਬਕ ਲੋਕ ਹੁਣ ਦੀਵਾਲੀ ਅਤੇ ਗੁਰਪੁਰਬ ‘ਤੇ ਸਿਰਫ 2 ਘੰਟੇ ਹੀ ਗ੍ਰੀਨ ਪਟਾਕੇ ਚਲਾ ਸਕਣਗੇ। ਇਸ ਦੇ ਨਾਲ ਹੀ ਹੋਰ ਤਿਉਹਾਰਾਂ ‘ਤੇ ਪਟਾਕੇ ਚਲਾਉਣ ਦਾ ਸਮਾਂ ਵੀ ਤੈਅ ਕੀਤਾ ਗਿਆ ਹੈ।

ਕੀ ਹੈ ਨਵੀਂ ਸਮਾਂ ਸਾਰਣੀ

  • ਦੀਵਾਲੀ ਨੂੰ ਸ਼ਾਮ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ।
  • 19 ਨਵੰਬਰ ਨੂੰ ਆ ਰਹੇ ਗੁਰਪੁਰਬ ਨੂੰ ਸਵੇਰੇ 4 ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
  • ਕ੍ਰਿਸਮਸ ਮੌਕੇ 25 ਅਤੇ 26 ਦਸੰਬਰ ਨੂੰ ਰਾਤ 11.55 ਤੋਂ ਬਾਅਦ 12.30 ਵਜੇ ਤੱਕ ਪਟਾਕੇ ਚਲਾਏ ਜਾਣਗੇ।
  • ਨਵੇਂ ਸਾਲ ਦੀ ਸ਼ਾਮ ਨੂੰ 31 ਦਸੰਬਰ ਤੇ 1 ਜਨਵਰੀ ਨੂੰ ਰਾਤ 11.55 ਤੋਂ ਬਾਅਦ 12.30 ਵਜੇ ਤੱਕ ਲੋਕ ਪਟਾਕੇ ਚਲਾ ਸਕਣਗੇ।

ਤੁਹਾਨੂੰ ਦੱਸ ਦਈਏ ਕਿ ਸੂਬੇ ਵਿੱਚ ਸਿਰਫ ਗ੍ਰੀਨ ਪਟਾਕੇ ਵੇਚਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਦੇ ਉਤਪਾਦਨ, ਸਟਾਕ, ਡਿਸਟ੍ਰੀਬਿਊਸ਼ਨ ‘ਤੇ ਵੇਚਣ ‘ਤੇ ਪਾਬੰਦੀ ਲਾਈ ਗਈ ਹੈ।

Comments are closed.