‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗਾਜ਼ੀਪੁਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੜਕ ਹਾਦਸੇ ਵਿੱਚ ਛੇ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਟਰੱਕ ਵੱਲੋਂ 6 ਜਣਿਆਂ ਨੂੰ ਦਰੜਿਆ ਗਿਆ ਹੈ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਟਰੱਕ ਡਰਾਈਵਰ ਮੋਟਰ ਸਾਈਕਲ ਸਵਾਰਾਂ ਨੂੰ ਬਚਾਉਣ ਦੇ ਚੱਕਰ ਵਿੱਚ ਸੜਕ ਕਿਨਾਰੇ ਚਾਹ ਪੀ ਰਹੇ ਲੋਕਾਂ ’ਤੇ ਜਾ ਚੜ੍ਹਿਆ। ਇਸ ਤੋਂ ਬਾਅਦ ਟਰੱਕ ਝੌਂਪੜੀ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਜਣਿਆਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਚਾਰ ਹੋਰ ਜਣੇ ਗੰਭੀਰ ਜ਼ਖਮੀ ਹੋ ਗਏ। ਪਿੰਡ ਵਾਸੀਆਂ ਨੇ ਟਰੱਕ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਚੰਗੀ ਭੁਗਤ ਸੁਆਰੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਸੜਕ ਜਾਮ ਕਰ ਦਿੱਤੀ ਤੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।
India
Punjab
ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ-ਬਚਾਉਂਦੇ ਚਾਹ ਪੀ ਰਹੇ ਲੋਕਾਂ ‘ਤੇ ਜਾ ਚੜਿਆ ਟਰੱਕ
- November 2, 2021

Related Post
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
India, International, Khaas Lekh, Khalas Tv Special, Video
4 ਸਾਲਾਂ ਤੱਕ ਮਨੁੱਖ ਨੂੰ ਨਿਗਲ ਜਾਵੇਗੀ AI? ਸਾਬਕਾ
September 14, 2026
Khaas Lekh, Khalas Tv Special, Punjab, Video
ਵੋਟਾਂ ਤੋਂ ਪਹਿਲਾਂ ਪੰਜਾਬੀਆਂ ਦਾ ਦਿਮਾਗ ਕੰਟਰੋਲ ਕਰਨ ਲਈ
September 12, 2026
