India Punjab

RBI ਦੇ ਫੈਸਲੇ ਤੋਂ ਬਾਅਦ ਇੰਨੇ ਫੀਸਦੀ ਵੱਧ ਗਈ HOME LOAN ‘ਤੇ EMI,ਆਟੋ ਲੋਨ ਵੀ ਹੋਇਆ ਮਹਿੰਗਾ

RBI ਨੇ 0.50 ਫੀਸਦੀ REPO RATE ਵਧਾਈ, 20 ਤੋਂ 30 ਲੱਖ ਦੇ ਹੋਮ ਲੋਨ ‘ਤੇ ਪਵੇਗਾ ਅਸਰ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਵੱਧ ਰਹੀ ਮਹਿੰਗਾਈ ਖਿਲਾਫ਼ RBI ਨੇ ਵੱਡਾ ਫੈਸਲਾ ਲੈਂਦੇ ਹੋਏ 0.50% REPO RATE ਵਿੱਚ ਵਾਧਾ ਕਰ ਦਿੱਤਾ ਹੈ। ਰੈਪੋ ਰੇਟ ਹੁਣ 4.90% ਤੋਂ ਵੱਧ ਕੇ 5.40% ਹੋ ਗਈ ਹੈ ਯਾਨਿ ਹੋਮ ਲੋਨ, ਆਟੋ ਲੋਨ ਅਤੇ ਪਰਸਰਨਲ ਲੋਨ ਹੋਰ ਮਹਿੰਗਾ ਹੋ ਜਾਵੇਗਾ ਅਤੇ ਤੁਹਾਨੂੰ ਵੱਧ EMI ਦੇਣੀ ਹੋਵੇਗੀ। ਜਾਣਕਾਰਾਂ ਮੁਤਾਬਿਕ ਰੈਪੋ ਰੇਟ ਵਧਣ ਤੋਂ ਬਾਅਦ 20 ਤੋਂ 30 ਲੱਖ ਤੱਕ ਦੇ ਲੋਨ ‘ਤੇ ਹੁਣ 900 ਰੁਪਏ EMI ਵੱਧ ਦੇਣੀ ਪਵੇਗੀ।

20 ਤੋਂ 30 ਲੱਖ ਹੋਮ ਲੋਨ ‘ਤੇ ਅਸਰ

ਜੇਕਰ ਤੁਸੀਂ 20 ਲੱਖ ਦਾ ਲੋਨ 20 ਸਾਲ ਲਈ ਲਿਆ ਹੈ ਤਾਂ ਹੁਣ ਤੁਹਾਨੂੰ 8.05 ਫੀਸਦੀ ਦੀ ਦਰ ਨਾਲ ਲੋਨ ਦੇਣਾ ਹੋਵੇਗਾ ਜਦਕਿ ਇਸ ਤੋਂ ਪਹਿਲਾਂ ਤੁਸੀਂ 7.55 ਫੀਸਦ ਦੇ ਹਿਸਾਬ ਨਾਲ ਹੋਮ ਲੋਨ ਦਿੰਦੇ ਸੀ। ਵਧੀ ਵਿਆਜ ਦਰ ਦੇ ਨਾਲ ਤੁਹਾਡੀ EMI ਹੁਣ 16,172 ਤੋਂ ਵੱਧ ਕੇ 16,791 ਰੁਪਏ ਹੋ ਜਾਵੇਗੀ, ਯਾਨਿ 20 ਸਾਲ ਦੇ ਹੋਮ ਲੋਨ ‘ਤੇ ਤੁਹਾਨੂੰ ਪਹਿਲਾਂ 18.81 ਲੱਖ ਵਿਆਜ ਦੇਣਾ ਸੀ ਹੁਣ ਇਹ ਵੱਧ ਕੇ 20.29 ਲੱਖ ਹੋ ਜਾਵੇਗਾ। ਬੈਂਕ 20 ਸਾਲ ਵਿੱਚ ਤੁਹਾਡੇ ਕੋਲੋ ਵਿਆਜ ਸਮੇਤ ਕੁੱਲ 40.29 ਲੱਖ ਵਸੂਲੇਗਾ ਜਦਕਿ ਇਸ ਤੋਂ ਪਹਿਲਾਂ 38.81 ਲੱਖ ਦੇਣਾ ਸੀ।

ਇਸੇ ਤਰ੍ਹਾਂ 20 ਸਾਲ ਲਈ 30 ਲੱਖ ਤੱਕ ਦੇ ਹੋਮ ਲੋਨ ‘ਤੇ ਹੁਣ ਵਿਆਜ 7.55 ਦੀ ਥਾਂ 8.05 ਲੱਗੇਗੀ, ਤੁਹਾਡੀ EMI ਹੁਣ 24,260 ਤੋਂ ਵੱਧ ਕੇ 25,187 ਰੁਪਏ ਹੋ ਜਾਵੇਗਾ ਅਤੇ 20 ਸਾਲ ਬਾਅਦ ਤੁਹਾਨੂੰ ਵਿਆਜ ਮਿਲਾਕੇ 60.44 ਲੱਖ ਦੇਣਾ ਹੋਵੇਗਾ ਜਦਕਿ ਇਸ ਤੋਂ ਪਹਿਲਾਂ 58.22 ਦੇਣਾ ਸੀ।

ਕੀ ਪਹਿਲਾਂ ਤੋਂ ਚੱਲ ਰਹੇ ਲੋਨ ‘ਤੇ EMI ਵਧੇਗੀ

ਹੋਮ ਲੋਨ ਦੀ ਵਿਆਜ ਦਰ 2 ਤਰ੍ਹਾਂ ਦੀ ਹੁੰਦੀ ਹੈ। ਇਕ ਫਲੋਟਰ ਅਤੇ ਦੂਜੀ ਫਲੈਕਸੀਬਲ। ਫਲੋਟਰ ਹੋਮ ਲੋਨ ‘ਤੇ ਵਿਆਜ ਦਰ ਹਮੇਸ਼ਾ ਇੱਕ ਹੀ ਰਹਿੰਦੀ ਹੈ ਉਹ ਬਦਲਦੀ ਨਹੀਂ ਹੈ ਜਦਕਿ ਫਲੈਕਸੀਬਲ ਵਿੱਚ ਵਿਆਜ ਦਰ RBI ਦੀ ਰੈਪੋ ਰੇਟ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ। ਜ਼ਿਆਦਾਤਰ ਲੋਕ ਫਲੈਕਸੀਬਲ ਰੇਟ ਦੇ ਹਿਸਾਬ ਨਾਲ ਹੀ ਹੋਮ ਲੋਨ ਲੈਂਦੇ ਨੇ ਤਾਂਕਿ ਘੱਟ ਹੋਣ ‘ਤੇ ਫਾਇਦਾ ਮਿਲ ਸਕੇ।