‘ਦ ਖ਼ਾਲਸ ਬਿਊਰੋ : ਭਾਰਤੀ ਰਿਜ਼ਰਵ ਬੈਂਕ ( The Reserve Bank of India ) ਨੇ ਅੱਜ ਮੁਦਰਾ ਕਮੇਟੀ ਦੇ ਫੈਸਲਿਆਂ ਦਾ ਐਲਾਨ ਕੀਤਾ ਹੈ। ਇਸ ਵਾਰ ਵੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। MPC ਨੇ ਸਮੀਖਿਆ ਬੈਠਕ ਵਿੱਚ ਰੈਪੋ ਰੇਟ ਵਿੱਚ ਵਾਧਾ ਕੀਤਾ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਤਿੰਨ ਦਿਨਾਂ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੇ ਨਤੀਜੇ ਬੁੱਧਵਾਰ ਸਵੇਰੇ ਸਾਹਮਣੇ ਆਏ। ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ਵਿੱਚ 0.35% ਦਾ ਵਾਧਾ ਕੀਤਾ ਹੈ। ਇਸ ਕਾਰਨ ਰੇਪੋ ਦਰ 5.90% ਤੋਂ ਵਧ ਕੇ 6.25% ਹੋ ਗਈ ਹੈ।
Monetary Policy Committee meeting met on 5th,6th &7th Dec, based on an assessment of macroeconomic situation & its outlook, MPC decided by a majority of 5 members out of 6 to increase policy repo rate by 35 basis points to 6.25% with immediate effect: RBI Governor Shaktikanta Das pic.twitter.com/wX40cSfduV
— ANI (@ANI) December 7, 2022
ਯਾਨੀ ਹੋਮ ਲੋਨ ਤੋਂ ਲੈ ਕੇ ਆਟੋ ਅਤੇ ਪਰਸਨਲ ਲੋਨ ਤੱਕ ਸਭ ਕੁਝ ਮਹਿੰਗਾ ਹੋ ਜਾਵੇਗਾ ਅਤੇ ਜ਼ਿਆਦਾ EMI ਦਾ ਭੁਗਤਾਨ ਕਰਨਾ ਹੋਵੇਗਾ। ਵਿਆਜ ਦਰਾਂ ‘ਤੇ ਫੈਸਲਾ ਲੈਣ ਲਈ 5 ਦਸੰਬਰ ਤੋਂ ਮੁਦਰਾ ਨੀਤੀ ਕਮੇਟੀ ਦੀ ਬੈਠਕ ਚੱਲ ਰਹੀ ਸੀ।
GDP growth forecast for October-December 2022 lowered to 4.4%. GDP growth forecast for January-March 2023 lowered to 4.2%. GDP growth forecast for FY23 lowered to 6.8% from 7%: RBI Governor Shaktikanta Das pic.twitter.com/BtMoP1HMQO
— ANI (@ANI) December 7, 2022
ਜੇਕਰ ਅੱਜ ਦੇ ਵਾਧੇ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਪਿਛਲੇ ਸੱਤ ਮਹੀਨਿਆਂ ਵਿੱਚ RBI ਵੱਲੋਂ ਵਿਆਜ ਦਰਾਂ ਵਿੱਚ ਇਹ ਪੰਜਵਾਂ ਵਾਧਾ ਹੈ। ਕੇਂਦਰੀ ਬੈਂਕ ਨੇ ਮਈ ਵਿੱਚ ਵਿਆਜ ਦਰਾਂ ਵਿੱਚ 0.40 ਫੀਸਦੀ, ਜੂਨ, ਅਗਸਤ ਅਤੇ ਸਤੰਬਰ ‘ਚ 0.50-0.50-0.50 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
CPI inflation forecast for October-December 2022 raised to 6.6% from 6.5%. CPI inflation forecast for January-March 2023 raised to 5.9% from 5.8%. CPI inflation forecast for April-June 2023 retained at 5.0%. CPI inflation is seen at 5.4% in July-September 2023: RBI Governor pic.twitter.com/yhbckMftWn
— ANI (@ANI) December 7, 2022
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਐਲਾਨ ਕੀਤਾ ਕਿ ਰੈਪੋ ਦਰ ਵਿੱਚ 0.35 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਹੁਣ ਰੇਪੋ ਰੇਟ ਵੱਧ ਕੇ 6.25 ਪ੍ਰਤੀਸ਼ਤ ਹੋ ਗਿਆ ਹੈ। MPC ਵਿੱਚ 6 ਵਿੱਚੋਂ 5 ਮੈਂਬਰ ਰੇਪੋ ਰੇਟ ਵਧਾਉਣ ਦੇ ਪੱਖ ਵਿੱਚ ਸੀ। RBI ਵੱਲੋਂ ਵਿੱਤੀ ਸਾਲ 2022-23 ਦੇ ਲਈ ਅਰਥਵਿਵਸਥਾ ਦੇ ਵਿਕਾਸ ਦਰ ਦੇ ਅਨੁਮਾਨ ਨੂੰ 7 ਪ੍ਰਤੀਸ਼ਤ ਤੋਂ ਘਟਾ ਕੇ 6.8 ਪ੍ਰਤੀਸ਼ਤ ਕਰ ਦਿੱਤਾ ਹੈ। ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਵਿਕਾਸ ਦਰ 7.1 ਪ੍ਰਤੀਸ਼ਤ ਰਹਿ ਸਕਦੀ ਹੈ। ਉੱਥੇ ਹੀ ਮਹਿੰਗਾਈ ਨੂੰ ਲੈ ਕੇ ਚਾਲੂ ਚਿੱਟੀ ਸਾਲ ਵਿੱਚ 6.7 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ, ਜਦਕਿ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਮਹਿੰਗਾਈ 5 ਪ੍ਰਤੀਸ਼ਤ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ।
CPI inflation forecast for FY23 retained at 6.7%: Reserve Bank of India Governor Shaktikanta Das https://t.co/SVhs0f9sxj
— ANI (@ANI) December 7, 2022
ਤੁਹਾਡੇ ਉੱਤੇ ਕੀ ਪ੍ਰਭਾਵ ਹੋਵੇਗਾ:
ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਇਸ ਤੋਂ ਬਾਅਦ ਤੁਹਾਡੇ ਲੋਨ ਦੀ EMI ਵਧਣ ਵਾਲੀ ਹੈ ਅਤੇ ਤੁਹਾਡੇ ਲਈ ਲੋਨ ਲੈਣਾ ਮਹਿੰਗਾ ਹੋ ਜਾਵੇਗਾ। ਰੈਪੋ ਰੇਟ ਵਧਣ ਕਾਰਨ ਬੈਂਕਾਂ ਦੇ ਕਰਜ਼ੇ ਦੀਆਂ ਦਰਾਂ ਵਧ ਜਾਂਦੀਆਂ ਹਨ, ਜਿਸ ਦਾ ਅਸਰ ਗਾਹਕਾਂ ‘ਤੇ ਪੈਂਦਾ ਹੈ।
Standing Deposit Facility rate, Marginal Standing Facility rate also increased by 35 basis points each to 6% and 6.5%, respectively: RBI Governor Shaktikanta Das pic.twitter.com/oXgV8tREcU
— ANI (@ANI) December 7, 2022
ਕੀ ਕਿਹਾ RBI ਗਵਰਨਰ ਸ਼ਕਤੀਕਾਂਤ ਦਾਸ ਨੇ?
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਸੀਂ ਇੱਕ ਹੋਰ ਚੁਣੌਤੀਪੂਰਨ ਸਾਲ ਦੇ ਅੰਤ ‘ਤੇ ਆ ਗਏ ਹਾਂ ਅਤੇ ਦੇਸ਼ ‘ਚ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ‘ਚ ਮਹਿੰਗਾਈ ਦਰ ਵਧਦੀ ਨਜ਼ਰ ਆ ਰਹੀ ਹੈ। ਆਲਮੀ ਭੂ-ਰਾਜਨੀਤਿਕ ਸਥਿਤੀ ਕਾਰਨ ਦੇਸ਼ ਵਿੱਚ ਸਪਲਾਈ ਚੇਨ ਦੀ ਸਥਿਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਬੈਂਕ ਕ੍ਰੈਡਿਟ ਵਾਧਾ ਇਸ ਸਮੇਂ ਦੋਹਰੇ ਅੰਕਾਂ ਤੋਂ ਉਪਰ ਆ ਰਿਹਾ ਹੈ ਜਦੋਂ ਕਿ ਮਹਿੰਗਾਈ ਦਰ ਉਪਰਲੇ ਪੱਧਰ ‘ਤੇ ਬਣੀ ਹੋਈ ਹੈ।
The Indian rupee has appreciated by 3.2% during April-October in real terms, while other major currencies have depreciated: RBI Governor Shaktikanta Das pic.twitter.com/sFFzutfF92
— ANI (@ANI) December 7, 2022
RBI ਗਵਰਨਰ ਨੇ ਆਰਥਿਕਤਾ ਬਾਰੇ ਕੀ ਕਿਹਾ?
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਅਜੇ ਵੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣੀ ਰਹੇਗੀ ਅਤੇ ਭਾਰਤ ਦੇ ਮੈਕਰੋ ਆਰਥਿਕ ਬੁਨਿਆਦੀ ਢਾਂਚੇ ਮਜ਼ਬੂਤ ਹਨ। ਸਰਕਾਰ ਦੇ ਕੈਪੈਕਸ ਤੋਂ ਅਰਥਵਿਵਸਥਾ ਨੂੰ ਫਾਇਦਾ ਹੋਇਆ ਹੈ।
ਮਹਿੰਗਾਈ ਬਾਰੇ ਕੀ ਕਿਹਾ- ਆਰਬੀਆਈ ਗਵਰਨਰ ਨੇ ਕਿਹਾ ਕਿ ਇਸ ਸਾਲ ਮਹਿੰਗਾਈ ਦਾ ਤੈਅ ਟੀਚਾ ਬਹੁਤ ਦੂਰ ਹੈ। ਹਾਲਾਂਕਿ ਅਕਤੂਬਰ ‘ਚ ਪ੍ਰਚੂਨ ਮਹਿੰਗਾਈ ਦਰ ‘ਚ ਕਮੀ ਆਈ ਹੈ। ਵਿੱਤੀ ਸਾਲ 2023 ਲਈ ਮਹਿੰਗਾਈ ਦਰ 6.7 ਫੀਸਦੀ ਰਹਿਣ ਦਾ ਅਨੁਮਾਨ ਹੈ।
ਆਰਬੀਆਈ ਨੇ ਪਿਛਲੀਆਂ ਤਿੰਨ MPC ਮੀਟਿੰਗਾਂ ਵਿੱਚ ਦਰਾਂ ਵਿੱਚ 1.90 ਫੀਸਦੀ ਦਾ ਵਾਧਾ ਕੀਤਾ ਹੈ। ਰਿਜ਼ਰਵ ਬੈਂਕ ਨੇ ਆਪਣੀਆਂ ਪਿਛਲੀਆਂ ਤਿੰਨ ਮੁਦਰਾ ਨੀਤੀ ਕਮੇਟੀ ਦੀਆਂ ਮੀਟਿੰਗਾਂ ਵਿੱਚ ਰੈਪੋ ਦਰ ਵਿੱਚ ਕੁੱਲ 1.90 ਫੀਸਦੀ ਦਾ ਵਾਧਾ ਕੀਤਾ ਹੈ। ਇਸ ਵਿੱਚੋਂ ਮਈ ਵਿੱਚ 40 ਬੇਸਿਸ ਪੁਆਇੰਟ ਅਤੇ ਜੂਨ ਅਤੇ ਅਗਸਤ ਵਿੱਚ 50-50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ। ਮੌਜੂਦਾ ਸਮੇਂ ‘ਚ ਰੈਪੋ ਦਰ 5.90 ਫੀਸਦੀ ‘ਤੇ ਹੈ ਅਤੇ ਅੱਜ ਰੈਪੋ ਦਰ ‘ਚ 0.35 ਫੀਸਦੀ ਦੇ ਵਾਧੇ ਤੋਂ ਬਾਅਦ ਰੇਪੋ ਦਰ 6.25 ਫੀਸਦੀ ‘ਤੇ ਆ ਗਈ ਹੈ