‘ਦ ਖ਼ਾਲਸ ਬਿਊਰੋ :- ਖਰੜ ਨੇੜੇ ਪੰਜਾਬ ਦੇ ਮੁੱਖ ਮੰਤਕੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਕੋਲ ਸਥਿਤ ਟਾਵਰ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕ ਟਾਵਰ ‘ਤੇ ਚੜ ਗਏ ਹਨ। ਇਨ੍ਹਾਂ ਵਿੱਚ ਅਧਿਆਪਕਾਵਾਂ ਵੀ ਸ਼ਾਮਿਲ ਹਨ। ਇਨ੍ਹਾਂ ਅਧਿਆਪਕਾਂ ਵਿੱਚ ਨਿਸ਼ਾਂਤ ਕਪੂਰਥਲਾ, ਗੁਰਵਿੰਦਰ ਗੁਰਦਾਸਪੁਰ, ਹਰਪ੍ਰੀਤ ਕੌਰ ਜਲੰਧਰ, ਰੰਜਨਾ ਠਾਕੁਰ ਹੁਸ਼ਿਆਰਪੁਰ ਸ਼ਾਮਲ ਹਨ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ। ਅਜਿਹੇ ਅਧਿਆਪਕਾਂ ਨੂੰ ਹੇਠਾਂ ਲਾਹੁਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਅਧਿਆਪਕਾਂ ਦੇ ਆਗੂ ਨਿਸ਼ਾਂਤ ਕੁਮਾਰ ਨੇ ਦੱਸਿਆ ਉਹ ਪਿਛਲੇ ਕਈ ਸਾਲਾਂ ਤੋਂ ਸਰਕਾਰ ਦੇ ਲਾਰਿਆਂ ਦਾ ਦਰਦ ਹੰਢਾ ਰਹੇ ਹਨ। ਇਸ ਲਈ ਉਹ ਹੁਣ ਮੰਗ ਮੰਨੇ ਜਾਣ ਤੋਂ ਬਾਅਦ ਹੀ ਹੇਠਾਂ ਉਤਰਨਗੇ।
