India Sports

ਕੋਹਲੀ ਤੇ ਰੋਹਿਤ ਦੇ ਬਾਅਦ ਜਡੇਜਾ ਨੇ ਵੀ ਟੀ20 ਇੰਟਰਨੈਸ਼ਨਲ ਤੋਂ ਲਿਆ ਸੰਨਿਆਸ

ਬਿਉਰੋ ਰਿਪੋਰਟ: ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਬਾਅਦ ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ ਟੀ-20 ਅੰਤਰਰਾਸ਼ਟਰੀ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ। ਹਾਲਾਂਕਿ ਰਵਿੰਦਰ ਜਡੇਜਾ ਵਨਡੇ ਤੇ ਟੈਸਟ ‘ਚ ਖੇਡਣਾ ਜਾਰੀ ਰੱਖਣਗੇ।

ਰਵਿੰਦਰ ਜਡੇਜਾ ਨੇ ਟੀ-20 ਵਿਸ਼ਵ ਕੱਪ ਟਰਾਫੀ ਦੇ ਨਾਲ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਹੈ। ਇਸ ਪੋਸਟ ਦੇ ਕੈਪਸ਼ਨ ’ਚ ਉਨ੍ਹਾਂ ਨੇ ਲਿਖਿਆ- ਤਹਿ ਦਿਲੋਂ ਧੰਨਵਾਦ ਦੇ ਨਾਲ, ਮੈਂ ਟੀ-20 ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿ ਰਿਹਾ ਹਾਂ। ਮੈਂ ਹਮੇਸ਼ਾ ਮਾਣ ਨਾਲ ਦੌੜਨ ਵਾਲੇ ਘੋੜੇ ਵਾਂਗੂੰ ਆਪਣੇ ਦੇਸ਼ ਲਈ 100 ਫੀਸਦੀ ਦਿੱਤਾ ਹੈ ਤੇ ਦਿੰਦਾ ਹਾਂਗਾ… ਟੀ-20 ਵਿਸ਼ਵ ਕੱਪ ਜਿੱਤਣਾ ਇੱਕ ਸੁਪਨਾ ਸਾਕਾਰ ਹੋਣ ਵਰਗਾ ਹੈ, ਯਾਦਾਂ, ਉਤਸ਼ਾਹ ਅਤੇ ਅਟੁੱਟ ਸਮਰਥਨ ਲਈ ਧੰਨਵਾਦ।

ਸ਼ਨੀਵਾਰ ਨੂੰ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਹੁਣ ਇਸ ਲਿਸਟ ਵਿੱਚ ਰਵਿੰਦਰ ਜਡੇਜਾ ਦਾ ਨਾਂ ਵੀ ਜੁੜ ਗਿਆ ਹੈ। ਇਸ ਤਰ੍ਹਾਂ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਤਿੰਨ ਮਹਾਨ ਭਾਰਤੀ ਕ੍ਰਿਕੇਟਰਾਂ ਨੇ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਹੈ।

ਇਹ ਵੀ ਪੜ੍ਹੋ – ਰਾਜਸਥਾਨ ਦੀ ਜੁਡੀਸ਼ੀਅਲ ਪ੍ਰੀਖਿਆ ‘ਚ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨਾਲ ਵਿਤਕਰਾ ਦੁਖਦਾਈ- ਐਡਵੋਕੇਟ ਧਾਮੀ