ਮੱਧ ਪ੍ਰਦੇਸ਼ : ਰਵੀਨਾ ਟੰਡਨ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਹੋਣ ਤੋਂ ਇਲਾਵਾ ਇੱਕ ਸ਼ਾਨਦਾਰ ਵਾਈਲਡ ਲਾਈਫ ਫੋਟੋਗ੍ਰਾਫਰ ਵੀ ਹੈ। ਉਹ ਹਰ ਸਾਲ ਉਹ ਇਕੱਲੀ ਅਤੇ ਆਪਣੇ ਪਰਿਵਾਰ ਨਾਲ ਦੇਸ਼ ਦੇ ਵੱਖ-ਵੱਖ ਜੰਗਲਾਂ ਅਤੇ ਅਸਥਾਨਾਂ ‘ਤੇ ਜਾਂਦੀ ਹੈ ਅਤੇ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀਆਂ ਖੂਬਸੂਰਤ ਝਲਕੀਆਂ ਦਿਖਾਉਂਦੀ ਹੈ। ਉਹ ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਵਿੱਚ ਸਤਪੁਰਾ ਟਾਈਗਰ ਰਿਜ਼ਰਵ ਗਈ ਅਤੇ ਇੱਕ ਜੰਗਲ ਸਫਾਰੀ ਦਾ ਆਨੰਦ ਮਾਣਿਆ।
ਇਸ ਦੌਰਾਨ ਉਨ੍ਹਾਂ ਨੇ ਟਾਈਗਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੂਟ ਕੀਤੀਆਂ, ਜਿਸ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਵਿਵਾਦ ਟਾਈਗਰ ਦੇ ਬਹੁਤ ਨੇੜੇ ਜਾ ਕੇ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ਨਾਲ ਜੁੜਿਆ ਹੋਇਆ ਹੈ ।
ਸਤਪੁਰਾ ਟਾਈਗਰ ਰਿਜ਼ਰਵ ਦੇ ਨਿਯਮਾਂ ਅਨੁਸਾਰ ਸਫਾਰੀ ਦੌਰਾਨ ਜਿਪਸੀ ਦੀ ਜੰਗਲੀ ਜਾਨਵਰਾਂ ਤੋਂ ਦੂਰੀ ਘੱਟੋ-ਘੱਟ 20 ਮੀਟਰ ਹੋਣੀ ਚਾਹੀਦੀ ਸੀ। ਪਰ ਰਵੀਨਾ ਟੰਡਨ ਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ! ਸਤਪੁਰਾ ਟਾਈਗਰ ਰਿਜ਼ਰਵ ਪ੍ਰਬੰਧਨ ਨੇ ਇਸ ਸਬੰਧੀ ਜਾਂਚ ਦੇ ਹੁਕਮ ਦਿੱਤੇ ਹਨ। ਜੇਕਰ ਰਵੀਨਾ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।
https://twitter.com/TandonRaveena/status/1597276362233872386?s=20&t=RGd7ru1dgKQW0jeDXmiV7w
ਹਾਦਸੇ ਦਾ ਖਤਰਾ ਸੀ
ਕਿਉਂਕਿ ਜੇਕਰ ਸਫਾਰੀ ਦੌਰਾਨ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਸ ਦੀ ਆਪਣੀ ਹੋਵੇਗੀ। ਬਾਘ ਅਤੇ ਹੋਰ ਜਾਨਵਰਾਂ ਤੋਂ ਸੈਲਾਨੀਆਂ ਦੀ ਜਿਪਸੀ ਵਿਚਕਾਰ ਲਗਭਗ 20 ਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰਵੀਨਾ ਟੰਡਨ ਨੂੰ ਭੋਪਾਲ ਦੇ ਵਨ ਵਿਹਾਰ ‘ਚ ਬਾਘ ‘ਤੇ ਪਥਰਾਅ ਕਰਨ ਵਾਲੇ ਨੂੰ ਸਮਝਾਂਦੇ ਹੋਏ ਨਜ਼ਰ ਆਈ ਸੀ ਅਤੇ ਉਸ ਨੇ ਵਨ ਵਿਹਾਰ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕੀਤੇ ਸਨ।