‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਨੇ ਉਸ ਖਬਰ ਦਾ ਖੰਡਨ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਸ਼ਰਾਬ ਦੀ ਵਿਕਰੀ ਅਧਾਰ ਕਾਰਡ ਦੇ ਅਧਾਰ ਉੱਤੇ ਕੀਤੀ ਜਾਣੀ ਚਾਹੀਦੀ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਪੋਸਟ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੂੰ ਅਨਾਜ ਉੱਤੇ ਮਿਲਣ ਵਾਲੀ ਸਬਸਿਡੀ ਉਨ੍ਹਾਂ ਲੋਕਾਂ ਲਈ ਰੋਕ ਦੇਣੀ ਚਾਹੀਦੀ ਹੈ, ਜਿਹੜੇ ਸ਼ਰਾਬ ਖਰੀਦਦੇ ਹਨ।ਜਿਹੜੇ ਸ਼ਰਾਬ ਖਰੀਦ ਸਕਦੇ ਹਨ, ਉਹ ਯਕੀਨੀ ਤੌਰ ‘ਤੇ ਰੋਟੀ ਵੀ ਖਰੀਦ ਸਕਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਮੁਫਤ ਖਾਣਾ ਦਿੰਦੇ ਹਾਂ ਤਾਂ ਉਹ ਇਸੇ ਪੈਸੇ ਨਾਲ ਸ਼ਰਾਬ ਖਰੀਦ ਲੈਂਦੇ ਹਨ।ਰਤਨ ਟਾਟਾ ਨੇ ਟਵੀਟ ਕੀਤਾ ਹੈ ਕਿ ਮੇਰੇ ਵੱਲੋਂ ਅਜਿਹਾ ਕੋਈ ਬਿਆਨ ਨਹੀਂਦਿੱਤਾ ਗਿਆ ਹੈ।

Leave a Reply

Your email address will not be published. Required fields are marked *