‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜੇ ਕਿਸੇ ਨੇ ਸਰਕਾਰੀ ਠੇਕਿਆਂ ਤੋਂ ਸ਼ਰਾਬ ਖ਼ਰੀਦਣੀ ਹੈ ਤਾਂ ਇਸ ਲਈ ਖਰੀਦਣ ਵਾਲੇ ਨੂੰ ਕੋਵਿਡ-19 ਵੈਕਸੀਨ ਦਾ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ।ਇਥੋਂ ਦੇ ਡੀਸੀ ਨੇ ਲੋਕਾਂ ਵਿੱਚ ਟੀਕਾਕਰਨ ਮੁੰਹਿਮ ਦੀ ਰਫ਼ਤਾਰ ਤੇਜ਼ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।ਇਸ ਹੁਕਮ ਅਨੁਸਾਰ ਠੇਕੇ ਤੋਂ ਸ਼ਰਾਬ ਉਸੇ ਨੂੰ ਮਿਲੇਗੀ ਜਿਸ ਕੋਲ ਦੋ ਟੀਕੇ ਲਗਵਾਉਣ ਦਾ ਪ੍ਰਮਾਣ ਪੱਤਰ ਹੋਵੇਗਾ। ਇਸ ਸਰਟੀਫਿਕੇਟ ਦੇ ਨਾਲ ਠੇਕੇ ਦੇ ਕਰਿੰਦੇ ਨੂੰ ਆਧਾਰ ਕਾਰਡ ਵੀ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ।

Leave a Reply

Your email address will not be published. Required fields are marked *