‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਸਰਕਾਰ ਨੇ ਕਰਨਾਲ ਵਿੱਚ ਕਿਸਾਨਾਂ ਦੇ ਘਿਰਾਓ ਤੇ ਧਰਨੇ ਦੇ ਮੱਦੇਨਜਰ ਬੀਤੇ ਕੱਲ੍ਹ ਤੋਂ ਇੰਟਰਨੈੱਟ ਦੀ ਸੇਵਾ ਬੰਦ ਕੀਤੀ ਹੋਈ ਹੈ, ਜਿਸਦੇ ਅੱਜ ਅੱਧੀ ਰਾਤ ਤੋਂ ਬਾਅਦ ਚਾਲੂ ਹੋਣ ਦੀਆਂ ਸੰਭਾਵਨਾਵਾਂ ਹਨ।ਖੱਟਰ ਸਰਕਾਰ ਦੀ ਇਸ ਹਰਕਤ ਉੱਤੇ ਕਾਂਗਰਸ ਦੇ ਲੀਡਰ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ ਹੈ, ਤੇ ਸਰਕਾਰ ਉੱਤੇ ਵਿਅੰਗ ਕੱਸਿਆ ਹੈ। ਸੁਰਜੇਵਾਲਾ ਨੇ ਲਿਖਿਆ ਹੈ “ਜਦੋਂ ਵੀ ਤਾਨਾਸ਼ਾਹ ਡਰਦਾ ਹੈ, ਉਹ ਇੰਟਰਨੈਟ ਬੰਦ ਕਰ ਦਿੰਦਾ ਹੈ!”
ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਿੱਧਾ ਕਿਹਾ ਹੈ ਕਿ ਤੁਸੀਂ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਅਤੇ ਜਨਾਦੇਸ਼ ਨੂੰ ਗੁਆ ਲਿਆ ਹੈ। ਜੇ ਤੁਹਾਡੀ ਪਾਰਟੀ ਤਾਲਿਬਾਨ ਨਾਲ ਗੱਲ ਕਰ ਸਕਦੀ ਹੈ ਤਾਂ ਅੰਨਦਾਤਾ ਨਾਲ ਕਿਉਂ ਨਹੀਂ?” ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਕਿਹਾ ਹੈ ਕਿ ਇੰਟਕਨੈੱਟ ਬੰਦ ਕਰਨਾ ਜਰੂਰੀ ਹੈ ਤਾਂ ਜੋ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਖੜ੍ਹੀ ਹੋਵੇ।