Punjab

ਰਾਣਾ ਗੁਰਜੀਤ ਸਿੰਘ ਸੋਢੀ ਨੇ ਦਸਿਆ ਫਿਰੋਜ਼ਪੁਰ ਰੈਲੀ ਰੱਦ ਹੋਣ ਦੀ ਘਟਨਾ ਨੂੰ ਮੰਦਭਾਗਾ ਤੇ ਸ਼ਰਮਨਾਕ

‘ਦ ਖਾਲਸ ਬਿਉਰੋ : ਪੰਜਾਬ ਦੇ ਗ੍ਰਹਿ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਦੀ ਘਟਨਾ ਨੂੰ ਪੰਜਾਬ ਲਈ ਮੰਦਭਾਗਾ ਤੇ ਸਭ ਲਈ ਸ਼ਰਮਨਾਕ ਦਸਿਆ ਹੈ।ਉਹਨਾਂ ਹੋਰ ਬੋਲਦਿਆਂ ਦਸਿਆ ਕਿ ਇਕ ਗ੍ਰਹਿ ਮੰਤਰੀ ਹੋਣ ਨਾਤੇ,ਮੇਰੇ ਅਤੇ ਡੀ ਜੀ ਪੀ ਪੰਜਾਬ ਇਸ ਘਟਨਾ ਦੀ ਪੂਰੀ ਜਿਮੇਵਾਰੀ ਆਉਂਦੀ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਸਾਡਾ ਸਭ ਦਾ ਹੈ ਅਤੇ ਚੰਨੀ ਬਾਦ ਵਿਚ ਆਉਂਦੇ ਹਨ।ਇਸ ਸਭ ਵਿਚ ਕਿਸਾਨਾਂ ਦੀ ਭੂਮਿਕਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਿਰੋਧ ਦਾ ਪੂਰਾ ਹੱਕ ਹੈ।ਇਹ ਤਾਂ ਰਾਜ ਸਰਕਾਰ ਦੀ ਜਿਮੇਵਾਰੀ ਹੈ ਕਿ ਉਹ ਆਪਣੇ ਸੁੱਰਖਿਆ ਤੰਤਰ ਨੂੰ ਕਿਵੇਂ ਮਜਬੂਤ ਕਰਦੀ ਹੈ।
ਹੋਰ ਬੋਲਦਿਆਂ ਉਹਨਾਂ ਕਿਹਾ ਕਿ ਇਸ ਸਭ ਨਾਲ ਪੰਜਾਬ ਨੂੰ ਮਿਲਣ ਵਾਲੇ ਕਈ ਪ੍ਰੋਜੈਕਟਾਂ ਦੀ ਗੱਲ ਲਟਕ ਗਈ ਹੈ ਜਦੋਂ ਕਿ ਇੰਡਸਟਰੀ ਪੰਜਾਬ ਲਈ ਬਹੁਤ ਜਰੂਰੀ ਹੈ ਤਾਂ ਜੋ ਪੰਜਾਬ ਦੇ ਨੋਜਵਾਨ ਨੂੰ ਰੋਜਗਾਰ ਮਿਲ ਸਕੇ।ਜੇਕਰ ਰੈਲੀ ਰੱਦ ਹੋਣ ਦਾ ਕਾਰਣ ਰੈਲੀ ਵਿਚ ਘੱਟ ਲੋਕਾਂ ਦਾ ਜੁੜਨਾ ਹੈ ਤਾਂ ਇਹ ਗੱਲ ਵੀ ਜਾਂਚ ਵਿੱਚ ਸਾਹਮਣੇ ਆ ਜਾਵੇਗੀ।