Punjab

ਰਾਣਾ ਗੁਰਜੀਤ ਨੇ ਚੀਮਾ ਨੂੰ ਦਿੱਤੀ ਚੁ ਣੌਤੀ

‘ਦ ਖ਼ਾਲਸ ਬਿਊਰੋ : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਿਧਾਇਕ ਨਵਤੋਜ ਸਿੰਘ ਚੀਮਾ ਨੂੰ ਚੁ ਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤਰ ਆਜ਼ਾਦ ਉਮੀਦਵਾਰ ਵਜੋਂ ਚੋਣ ਹਾਰ ਗਿਆ ਤਾਂ ਉਹ ਸਿਆਸਤ ਛੱਡ ਦੇਣਗੇ।  ਉਨ੍ਹਾਂ ਦੇ ਪੁੱਤਰ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਰਾਣਾ ਗੁਰਜੀਤ ਨੇ ਇਹ ਦਾਅਵਾ ਕਾਂਗਰਸ ਦੇ ਉਮੀਦਵਾਰ ਚੀਮਾ ਦੇ ਪਿੰਡ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ ।

ਦੂਜੇ ਬਨ੍ਹੇ ਨਵਤੇਜ ਸਿੰਘ ਚੀਮਾ ਨੇ ਵੀ ਰਾਣਾ ਗੁਰਜੀਤ ਨੂੰ ਚੁ ਣੌਤੀ ਦਿੱਤੀ ਹੈ ਕਿ ਉਹ ਆਪਣੇ ਪਿੰਡ ਬੂਸੋਵਾਲ ਵਿੱਚੋਂ 150 ਵੋਟਾਂ ਦੀ ਲੀਡ ਲੈਣਗੇ। ਦੋਹਾਂ ਨੇਤਾਵਾਂ ਨੇ ਇੱਕ ਦੂਜੇ ‘ਤੇ ਦੂਸ਼ ਣਵਾਜੀ ਕੀਤੀ ਅਤੇ ਲੁਟੇਰੇ ਤੱਕ ਕਹਿ ਦਿੱਤਾ।