Punjab

ਕ ਰੋਨਾ ਦਾ ਕਹਿਰ ਹੋਰ ਵਧਿਆ, ਇੱਕ ਹਫਤੇ’ਚ 150 ਜਾ ਨਾ ਗਈਆਂ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਕ ਰੋਨਾ  ਕਹਿਰ ਲਗਾਤਾਰ ਵੱਧ ਰਿਹਾ ਹੈ। ਚੋਣ ਕਮਿਸ਼ਨ ਨੇ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ ਲਗਾਈ ਹੋਈ ਸੀ। ਬਾਵਜੂਦ ਇਸਦੇ ਇਕ ਹਫਤੇ ‘ਚ 150 ਲੋਕਾਂ ਦੀ ਕ ਰੋਨਾ ਨਾਲ ਮੌ ਤ ਹੋ ਗਈ ਹੈ ਅਤੇ ਕਰੋਨਾ ਦੇ 51 ਹਜ਼ਾਰ ਨਵੇਂ ਮਰੀਜ਼ ਮਿਲੇ ਹਨ। ਅਜਿਹੇ ‘ਚ ਚੋਣ ਕਮਿਸ਼ਨ ਰੈਲੀਆਂ ਅਤੇ ਰੋਡ ਸ਼ੋਅ ਨੂੰ ਛੋਟ ਦੇਣ ਬਾਰੇ ਅੱਜ ਫੈਸਲਾ ਲਵੇਗਾ। ਕਮਿਸ਼ਨ ਨੇ ਪਹਿਲਾਂ 8 ਜਨਵਰੀ ਅਤੇ ਫਿਰ 15 ਜਨਵਰੀ ਨੂੰ ਰੈਲੀਆਂ-ਰੋਡ ਸ਼ੋਅ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਬਾਵਜੂਦ ਪੰਜਾਬ ਦੇ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ।

ਅਜਿਹੇ ‘ਚ ਛੋਟ ਮਿਲੇਗੀ ਜਾਂ ਪਾਬੰਦੀਆਂ ਜਾਰੀ ਰਹਿਣਗੀਆਂ, ਇਸ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਪਾਬੰਦੀ ਜਾਰੀ ਰਹਿ ਸਕਦੀ ਹੈ।ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ।ਕਮਿਸ਼ਨ ਨੇ ਪਹਿਲਾਂ 8 ਜਨਵਰੀ ਨੂੰ ਚੋਣਾਂ ਦਾ ਐਲਾਨ ਹੁੰਦੇ ਹੀ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ 15 ਜਨਵਰੀ ਨੂੰ ਸਮੀਖਿਆ ਕੀਤੀ ਗਈ ਸੀ। ਫਿਰ ਇੱਕ ਹਫ਼ਤੇ ਵਿੱਚ ਪੰਜਾਬ ਵਿੱਚ ਕ ਰੋਨਾ ਦੇ 32 ਹਜ਼ਾਰ 200 ਮਾਮਲੇ ਸਾਹਮਣੇ ਆਏ, ਜਦੋਂ ਕਿ 66 ਮਰੀਜ਼ਾਂ ਦੀ ਮੌਤ ਹੋ ਗਈ। 15 ਜਨਵਰੀ ਨੂੰ ਕਮਿਸ਼ਨ ਨੇ ਵੱਡੀਆਂ ਰੈਲੀਆਂ ‘ਤੇ ਪਾਬੰਦੀ ਦੀ ਮੁੜ ਸਮੀਖਿਆ ਕੀਤੀ। ਇਸ ਤੋਂ ਬਾਅਦ ਵੀ ਕ ਰੋਨਾ ਦਾ ਕਹਿਰ ਨਹੀਂ ਰੁਕਿਆ ਅਤੇ ਪੰਜਾਬ ਵਿੱਚ ਕ ਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ।