‘ਦ ਖ਼ਾਲਸ ਬਿਊਰੋ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਐਤਵਾਰ ਨੂੰ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਸਿਰਸਾ ਡੇਰਾ ਦੇ ਮੁਖੀ ਉਨ੍ਹਾਂ ਦੇ ਸੰਭਾਵੀ ਉੱਤਰਾਧਿਕਾਰੀ ਵਜੋਂ ਕੋਈ ਨਾ ਕੋਈ ਸਾਹਮਣੇ ਆਵੇਗਾ। ਰਾਮ ਰਹੀਮ ਨੇ ਕਿਹਾ ਕਿ ਇਹ ਸਿਰਫ ਮੀਡੀਆ ਦੀਆਂ ਕਿਆਸਅਰਾਈਆਂ ਹਨ। ਰਾਮ ਰਹੀਮ ਨੇ ਕਿਹਾ ਕਿ “ਅਸੀਂ ਕਿੰਨੀ ਵਾਰ ਇੰਨੇ ਅੱਖ ਕਿ ਸੂਤਰਾਂ ਤੋਂ ਪਤਾ ਲੱਗਾ ਹੈ। ਹਾਲੇ ਤੱਕ ਇਨ੍ਹਾਂ ਨੂੰ ਕੋਈ ਸੂਤਰ ਮਿਲਿਆ ਤਾਂ ਨਹੀਂ। ਕਿੱਥੇ ਰਹਿੰਦਾ ਹੈ ਇਹ ਸੂਤਰ ਦਾ ਪ੍ਰਾਣੀ? ਇਹ ਅਣਪਛਾਤੇ ਸੂਤਰ ਹੁੰਦਾ ਕੀ ਹੈ? ਕਿੰਨਾ ਕਮਾਲ ਹੈ ਕਿ ਬੱਸ ਲਿਖਣਾ ਹੀ ਕਿ ਸੂਤਰਾਂ ਤੋਂ।”
ਰਾਮ ਰਹੀਮ ਭੜਕ ਨੇ ਕਿਹਾ ਕਿ ਬੁਰਾ ਨਾ ਮੰਨਿਓ ਸਾਡੇ ਭਰਾਵੋ। ਕਿਉਂਕਿ ਮੂੰਹੋਂ ਨਿਕਲ ਜਾਂਦੀ ਹੈ। ਅਸੀਂ ਤੁਹਾਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ, ਪਰ ਇਹ ਕੀ ਹੈ, ਅਸੀਂ ਤੁਹਾਨੂੰ ਚਿੱਠੀਆਂ ਵਿੱਚ ਵੀ ਲਿਖ ਦਿੱਤਾ ਅਤੇ ਅੱਜ ਫਿਰ ਬੋਲ ਦਿੱਤਾ ਕਿ ਲੱਖਾਂ ਵਾਰ ਕਹਿਲਵਾ ਲਓ ਕਿ ਅਸੀਂ ਹਾਂ, ਅਸੀਂ ਹੀ ਰਹਾਂਗੇ। ਅਸੀਂ ਪਿਛਲੀ ਵਾਰੀ ਆਪਣੀ ਸਾਧ ਸੰਗਤ ਨੂੰ ਇਹ ਸਹੁੰ ਚੁਕਾਈ ਸੀ ਕਿ ਗੁਰੂ ਦੇ ਬਰਾਬਰ ਸਣਝਣਾ ਆਪਣੀ ਆਸ਼ਿਕੀ ਨੂੰ ਬੇਇੰਤਹਾ ਦਾਗ ਲਗਾਉਣਾ ਹੈ। ਇਨ੍ਹਾਂ ਬੱਚਿਆਂ ਨੇ ਸਾਨੂੰ ਤੋਹਫਾ ਦਿੱਤਾ ਕਿ ਅਸੀਂ ਆਪਣੇ ਗੁਰੂ ‘ਤੇ 100 ਫੀਸਦੀ ਭਰੋਸਾ ਰੱਖਾਂਗੇ ਅਤੇ ਕਿਸੇ ਨੂੰ ਵੀ ਆਪਣੇ ਬਰਾਬਰ ਨਹੀਂ ਸਮਝਾਂਗੇ। ਅੱਜ ਦੇਖੋ ਸਾਰਿਆਂ ਦੇ ਹੱਥ ਖੜੇ ਹਨ। ਅਸੀਂ ਤੁਹਾਨੂੰ ਇਹ ਤੋਹਫ਼ਾ ਦਿੱਤਾ ਹੈ। ਕਿਸੇ ਨੂੰ ਗੁਰੂ ਦੇ ਬਰਾਬਰ ਨਾ ਸਮਝੋ।
ਅਸੀਂ ਆਪਣੀ ਧੀ ਨੂੰ ਇੱਕ ਨਾਮ ਦਿੱਤਾ। ਨਾਮ ਤਾਂ ਉਹੀ ਹੈ, ਉਂਝ ਬਿਟੀਆ ਦਾ ਨਾਂ ਦੱਸਣ ਦੀ ਲੋੜ ਨਹੀਂ ਹੈ। ਸਾਾਰਿਆਂ ਨੂੰ ਪਤਾ ਹੀ ਹੈ, ਸਾਧ ਸੰਗਤ ਵੀ ਜਾਣਦੀ ਹੈ। ਸਾਡੀ ਬਿਟੀਆ ਦਾ ਨਾਂ ਹਨੀਪ੍ਰੀਤ ਹੈ, ਧਰਮ ਦੀ ਧੀ ਅਤੇ ਮੁੱਖ ਚੇਲੀ ਹੈ। ਅਸੀਂ ਉਸ ਨੂੰ ੱਕ ਛੋਟਾ ਜਿਹਾ ਨਾਂ ਦਿੱਤਾ। ਡੇਰਾ ਮੁਖੀ ਨੇ ਕਿਹਾ ਕਿ ਉਹ ਇਸ ਸੰਪਰਦਾ ਦੇ ਮੁਖੀ ਹਨ ਅਤੇ ਰਹਿਣਗੇ, ਜਿਸ ਦੇ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵੱਡੀ ਗਿਣਤੀ ਵਿਚ ਪੈਰੋਕਾ ਰ ਹਨ। ਪਿਛਲੇ ਕਈ ਦਿਨਾਂ ਤੋਂ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਪਣੇ ਬਰਨਾਵਾ ਆਸ਼ਰਮ ਤੋਂ ਆਨਲਾਈਨ ਸਤਸੰਗ ਕਰ ਰਿਹੈ ਹੈ।
ਇਸ ਤੋਂ ਬਾਅਦ ਉਹ ਬਰਨਾਵਾ ਆਸ਼ਰਮ ਗਏ। ਸਤਿਸੰਗ ਦੇ ਇੱਕ ਵੀਡੀਓ ਵਿੱਚ ਉੱਤਰਾਧਿਕਾਰੀ ਦੇ ਮੁੱਦੇ ‘ਤੇ ਗੱਲ ਕਰਨ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਨੇ ਸੰਕੇਤ ਦਿੱਤਾ ਕਿ ਹਨੀਪ੍ਰੀਤ ਡੇਰੇ ਦੇ ਸਿਸਟਮ ਵਿੱਚ ਜੋ ਵੀ ਭੂਮਿਕਾ ‘ਚ ਹੈ, ਉਹ ਬਣੀ ਰਹੇਗੀ। ਇਸ ਦੇ ਨਾਲ ਉਸ ਨੇ ਕਿਹਾ, ”ਉਸਨੂੰ ਹੋਰ ਖੁਸ਼ੀ ਮਿਲੇ। ਰਾਮ ਰਹੀਮ ਨੇ ਕਿਹਾ, ”ਹਰ ਕੋਈ ਜਾਣਦਾ ਹੈ ਕਿ ਉਸ ਦਾ ਨਾਂ ਹਨੀਪ੍ਰੀਤ ਹੈ, ਉਹ ਮੇਰੀ ਮੁੱਖ ਚੇਲੀ ਹੈ। ਮੈਂ ਉਸਨੂੰ ਇੱਕ ਨਾਮ ਵੀ ਦਿੱਤਾ ਹੈ ਅਤੇ ਮੈਂ ਉਸਨੂੰ ਰੁਹਾਨੀ ਦੀਦੀ ਕਹਿ ਕੇ ਬੁਲਾਉਂਦਾ ਹਾਂ…”
ਰੋਹਤਕ ਦੀ ਸੁਨਾਰੀਆ ਜੇਲ੍ਹ (Sunaria Jail ) ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ (gurmeet singh ram Rahim) ਨੂੰ ਇੱਕ ਵਾਰ ਫ਼ਿਰ 40 ਦਿਨਾਾਂ ਦੀ ਪੈਰੋਲ ਮਿਲ ਗਈ ਹੈ। ਡੇਰਾ ਮੁਖੀ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਸਮੇਂ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਇਹ ਪਰੋਲ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਮਾਲਵੇ ਦੀਆਂ 35 ਤੋਂ ਵੱਧ ਸੀਟਾਂ ‘ਤੇ ਡੇਰਾ ਸੱਚਾ ਸੌਦਾ ਦਾ ਸਿੱਧਾ ਪ੍ਰਭਾਵ ਹੈ। ਵਿਰੋਧੀ ਪਾਰਟੀਆਂ ਨੇ ਵੀ ਇਸ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਸੀ। ਪਹਿਲਾਂ ਉਹ ਗੁਰੂਗ੍ਰਾਮ ਦੇ ਡੇਰੇ ਵਿੱਚ ਰਿਹਾ ਸੀ। ਇਸ ਤੋਂ ਬਾਅਦ ਦੂਜੀ ਵਾਰ ਪਰਲੋ ਉੱਤੇ ਯੂਪੀ ਦੇ ਬਾਗਪਤ ਵਿੱਚ 30 ਦਿਨ ਰਿਹਾ। ਇਸ ਦੌਰਾਨ ਉਸ ਨੇ ਆਪਣੇ ਸਤਸੰਗਿ ਦੇ ਵੀਡੀਓ ਵੀ ਜਾਰੀ ਕੀਤੇ ਸੀ।
ਰਾਮ ਰਹੀਮ ਸਿਰਸਾ ਦਾ ਆਪਣੀਆਂ ਦੋ ਚੇਲੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਪੰਚਕੂਲਾ ਵਿੱਚ ਅਗਸਤ, 2017 ਵਿੱਚ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ।
2021 ਵਿੱਚ, ਰਾਮ ਰਹੀਮ, ਚਾਰ ਹੋਰਾਂ ਦੇ ਨਾਲ, 2002 ਵਿੱਚ ਇੱਕ ਡੇਰਾ ਪ੍ਰਬੰਧਕ ਰਣਜੀਤ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚਣ ਲਈ ਵੀ ਦੋਸ਼ੀ ਠਹਿਰਾਇਆ ਗਿਆ ਸੀ। ਉਸਨੂੰ 16 ਸਾਲ ਤੋਂ ਵੱਧ ਸਮਾਂ ਪਹਿਲਾਂ ਇੱਕ ਪੱਤਰਕਾਰ ਦੇ ਕਤਲ ਲਈ 2019 ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ।