Punjab

ਸੌਦਾ ਸਾਧ ਨੂੰ ਮਿਲੀ ਫਰਲੋ ! ਸਿਰਸਾ ਡੇਰੇ ਦੀ ਥਾਂ ਰਾਮ ਰਹੀਮ ਇਸ ਥਾਂ ‘ਤੇ ਰਹੇਗਾ !

ਬਿਉਰੋ ਰਿਪੋਰਟ : ਸੌਦਾ ਸਾਧ ਦੀ 21 ਦਿਨਾਂ ਦੀ ਫਰਲੋ ਦੀ ਅਰਜ਼ੀ ਨੂੰ 48 ਘੰਟਿਆਂ ਦੇ ਅੰਦਰ ਹੀ ਮਨਜ਼ੂਰ ਕਰ ਲਿਆ ਗਿਆ ਹੈ । ਫਲਰੋ ਦੌਰਾਨ ਰਾਮ ਰਹੀਮ 3 ਹਫ਼ਤੇ ਤੱਕ ਇੱਕ ਵਾਰ ਮੁੜ ਤੋਂ ਸਿਰਸਾ ਡੇਰੇ ਦੀ ਥਾਂ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਹੀ ਆਪਣਾ ਡੇਰਾ ਰੱਖੇਗਾ । ਸੋਮਵਾਰ ਨੂੰ ਹੀ ਸੌਦਾ ਸਾਧ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਏਗਾ ਅਤੇ ਸਿੱਧਾ ਬਾਗਪਤ ਲਈ ਰਵਾਨਾ ਹੋ ਜਾਵੇਗਾ । ਹੁਣ ਤੱਕ 7 ਵਾਰ ਸੌਦਾ ਸਾਧ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ । 2023 ਵਿੱਚ ਰਾਮ ਰਹੀਮ ਤੀਜੀ ਵਾਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ । ਪਹਿਲਾਂ 2 ਵਾਰ ਉਹ 70 ਦਿਨ ਦੀ ਪੈਰੋਲ ‘ਤੇ ਬਾਹਰ ਆਇਆ ਸੀ । ਇੱਕ ਵਾਰ 40 ਦਿਨ ਲਈ ਜਦਕਿ ਦੂਜੀ ਵਾਰ 30 ਦਿਨਾਂ ਲਈ ਬਾਹਰ ਆਇਆ ਸੀ ।

ਪਹਿਲਾਂ ਫਰਵਰੀ ਤੋਂ ਮਾਰਚ ਤੱਕ ਸੌਦਾ ਸਾਧ ਨੇ 40 ਦਿਨਾਂ ਦੀ ਪੈਰੋਲ ਲਈ ਅਰਜ਼ੀ ਦਿੱਤੀ ਸੀ ਜੋਕਿ ਉਸ ਨੂੰ ਅਸਾਨੀ ਨਾਲ ਮਿਲ ਗਈ ਸੀ । ਦੂਜੀ ਵਾਰ ਉਹ ਜੁਲਾਈ ਮਹੀਨੇ ਵਿੱਚ 30 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ ਸੀ ।
7 ਸਾਲ ਤੋਂ ਵੱਧ ਸਜ਼ਾ ਕੱਟ ਰਹੇ ਕੈਦੀ ਨੂੰ ਇੱਕ ਸਾਲ ਵਿੱਚ 2 ਵਾਰ ਪੈਰੋਲ ਅਤੇ 1 ਵਾਰ ਫਰਲੋ ਮਿਲ ਸਕਦੀ ਹੈ । ਪਰ ਇਹ ਪਹਿਲਾਂ ਨਹੀਂ ਹੁੰਦਾ ਸੀ । ਹਰਿਆਣਾ ਸਰਕਾਰ ਨੇ ਇਸ ਦੇ ਕਾਨੂੰਨ ਵਿੱਚ ਵੀ ਵੱਡਾ ਬਦਲਾਅ ਕੀਤਾ ਸੀ ।

ਵਿਰੋਧੀਆਂ ਮੁਤਾਬਿਕ ਹਰਿਆਣਾ ਸਰਕਾਰ ਨੇ ਰਾਮ ਰਹੀਮ ਦੀ ਪੈਰੋਲ ਦੇ ਲਈ ਕਨੂੰਨ ਵਿੱਚ ਸੋਧ ਵੀ ਕੀਤਾ ਸੀ। 11 ਅਪ੍ਰੈਲ 2022 ਵਿੱਚ ਬਣੇ ਨਵੇਂ ਕਾਨੂੰਨ ਮੁਤਾਬਿਕ ਹਰ ਕੈਦੀ ਪੈਰੋਲ ਦਾ ਹੱਕਦਾਰ ਹੈ। ਪਹਿਲਾਂ ਗੰਭੀਰ ਅਪਰਾਧ ਦੇ ਮੁਲਜ਼ਮਾਂ ਨੂੰ ਪੈਰੋਲ ਨਹੀਂ ਮਿਲ ਦੀ ਸੀ । ਸੌਦਾ ਸਾਧ ਨੂੰ ਲਗਾਤਾਰ ਮਿਲ ਰਹੀ ਪੈਰੋਲ ਅਤੇ ਫਰਲੋ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਗਈ ਸੀ । ਜਿਸ ਤੋਂ ਬਾਅਦ ਖੱਟਰ ਸਰਕਾਰ ਨੂੰ ਅਦਾਲਤ ਵੱਲੋਂ ਨੋਟਿਸ ਵੀ ਜਾਰੀ ਕੀਤੀ ਗਿਆ ਸੀ ।