The Khalas Tv Blog India ਰਾਮ ਰਹੀਮ ਦੇਸ਼ ਦੀ ਵਧਦੀ ਆਬਾਦੀ ਤੋਂ ਚਿੰਤਤ, ਪ੍ਰੇਮੀਆਂ ਨੂੰ ਆਬਾਦੀ ਕਾਬੂ ਕਰਨ ਦਾ ਦਿੱਤਾ ਸੁਨੇਹਾ..
India

ਰਾਮ ਰਹੀਮ ਦੇਸ਼ ਦੀ ਵਧਦੀ ਆਬਾਦੀ ਤੋਂ ਚਿੰਤਤ, ਪ੍ਰੇਮੀਆਂ ਨੂੰ ਆਬਾਦੀ ਕਾਬੂ ਕਰਨ ਦਾ ਦਿੱਤਾ ਸੁਨੇਹਾ..

Ram Rahim expressed concern over the increasing population of the country gave a message to the lovers to control the population

ਰਾਮ ਰਹੀਮ ਦੇਸ਼ ਦੀ ਵਧਦੀ ਆਬਾਦੀ ਤੋਂ ਚਿੰਤਤ, ਪ੍ਰੇਮੀਆਂ ਨੂੰ ਆਬਾਦੀ ਕਾਬੂ ਕਰਨ ਦਾ ਦਿੱਤਾ ਸੁਨੇਹਾ..

‘ਦ ਖ਼ਾਲਸ ਬਿਊਰੋ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ (Ram Rahim) ਨੇ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਆਪਣੇ ਪ੍ਰਚਾਰ ਕਰਨ ਤੋਂ ਬਾਅਦ ਆਪਣੇ ਪ੍ਰੇਮੀਆਂ ਨੂੰ ਆਬਾਦੀ ਕੰਟਰੋਲ ਦਾ ਸੰਦੇਸ਼ ਦਿੱਤਾ ਹੈ। ਰਾਮ ਰਹੀਮ ਨੇ ਪਹਿਲੀ ਵਾਰ ਦੇਸ਼ ‘ਚ ਵਧਦੀ ਆਬਾਦੀ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਰਾਮ ਰਹੀਮ ਨੇ ਕਿਹਾ ਕਿ ਅੱਜ ਦਾ ਯੁੱਗ ਬਹੁਤ ਖਤਰਨਾਕ ਯੁੱਗ ਹੈ, ਜਿਸ ‘ਚ ਆਬਾਦੀ ਵਿਸਫੋਟ ਹੋ ਰਹੀ ਹੈ। ਦੱਸ ਦੇਈਏ ਕਿ ਬਲਾਤਕਾਰੀ ਸਾਧ ਰਾਮ ਰਹੀਮ ਸਾਧਵੀ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ 40 ਦਿਨ ਦੀ ਪੈਰੋਲ ‘ਤੇ ਬਾਹਰ ਆਇਆ ਹੋਇਆ ਹੈ।

ਰਾਮ ਰਹੀਮ ਨੇ ਕਿਹਾ ਕਿ ਦੇਸ਼ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਇਸ ਦੀ ਆਬਾਦੀ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਰਹੇ ਹਨ। ਬੇਰੋਜ਼ਗਾਰੀ ਕਾਰਨ ਸਾਰੀ ਦੁਨੀਆਂ ਵਿੱਚ ਝਗੜੇ, ਨਫ਼ਰਤ, ਦਹਿਸ਼ਤਗਰਦੀ, ਲੜਾਈ-ਝਗੜੇ ਚੱਲਦੇ ਹਨ। ਇਸ ਲਈ ਸੰਜਮ ਤੋਂ ਕੰਮ ਲੈਣਾ, ਆਪਣੇ ਆਪ ‘ਤੇ ਕਾਬੂ ਰੱਖਣਾ ਅਤੇ ਆਬਾਦੀ ਨੂੰ ਵੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।

ਬੂੰਦ-ਬੂੰਦ ਛੱਪੜ ਨੂੰ ਭਰ ਦਿੰਦਾ ਹੈ

ਰਾਮ ਰਹੀਮ ਨੇ ਕਿਹਾ ਕਿ ਆਦਮੀ ਸੋਚਦਾ ਹੈ ਕਿ ਜੇਕਰ ਮੈਂ ਆਬਾਦੀ ਨੂੰ ਕਾਬੂ ਕਰਾਂਗਾ ਤਾਂ ਕੀ ਹੋਵੇਗਾ? ਇੱਕ ਕਹਾਵਤ ਦਾ ਜ਼ਿਕਰ ਕਰਦਿਆਂ ਉਸਨੇ ਕਿਹਾ ਕਿ ਕਿਸੇ ਨੇ ਇਹ ਗਲਤ ਨਹੀਂ ਕਿਹਾ ਕਿ (ਬੂੰਦ-ਬੂੰਦ ਛੱਪੜ ਭਰ ਜਾਂਦਾ) । ਇਸ ਲਈ ਤੁਸੀਂ ਸ਼ੁਰੂ ਕਰੋ, ਜੇਕਰ ਪ੍ਰਮਾਤਮਾ ਨੇ ਚਾਹਿਆ ਤਾਂ ਤੁਹਾਨੂੰ ਖੁਸ਼ੀ ਮਿਲੇਗੀ, ਫਿਰ ਦੂਸਰੇ ਤੁਹਾਨੂੰ ਦੇਖ ਕੇ ਤੁਹਾਡੇ ਪਿੱਛੇ ਜ਼ਰੂਰ ਆਉਣਗੇ ਅਤੇ ਆਬਾਦੀ ‘ਤੇ ਕੰਟਰੋਲ ਹੋਵੇਗਾ। ਨਹੀਂ ਤਾਂ ਇਹ ਵਧਧੀ ਜਨਸੰਖਿਆ ਨਾਲ ਕਿੰਨੀ ਜਲਦੀ ਵਿਸਫੋਟ ਹੋਵੇਗਾ, ਇਸ ਦਾ ਕੋਈ ਭਰੋਸਾ ਨਹੀਂ ਹੈ। ਇਸ ਲਈ ਆਪਣੇ ਵਿਚਾਰਾਂ ਨੂੰ ਸ਼ੁੱਧ ਕਰਨਾ ਬਹੁਤ ਜ਼ਰੂਰੀ ਹੈ।

ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਉਹ 21 ਜਨਵਰੀ ਨੂੰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਆਪਣੀ ਪੈਰੋਲ ਦੇ ਕਰੀਬ 25 ਦਿਨ ਗੁਜ਼ਾਰ ਚੁੱਕਾ ਹੈ। ਹੁਣ ਸਿਰਫ਼ 15 ਦਿਨ ਬਚੇ ਹਨ। ਰਾਮ ਰਹੀਮ ਦੀ ਪੈਰੋਲ 1 ਮਾਰਚ ਨੂੰ ਖਤਮ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ 25 ਅਗਸਤ 2017 ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਪੰਚਕੂਲਾ ‘ਚ ਹਿੰਸਾ ਤੋਂ ਬਾਅਦ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਵੀ ਸਜ਼ਾ ਸੁਣਾਈ ਗਈ ਸੀ।

ਜ਼ਿਕਰਯੋਗ ਹੈ ਕਿ ਡੇਰਾ ਮੁਖੀ ਦੋ ਸਾਧਵੀਆਂ ਨਾਲ ਜਬਰ ਜਨਾਹ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਹੇਠ 20 ਸਾਲ ਕੈਦ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਮੁਖੀ ਨੂੰ ਇਸ ਤੋਂ ਪਹਿਲਾਂ 40 ਦਿਨ ਦੀ ਪੈਰੋਲ, 21 ਦਿਨ ਦੀ ਫਰਲੌ ਤੇ ਇੱਕ ਮਹੀਨੇ ਦੀ ਪੱਕੀ ਪੈਰੋਲ ਦਿੱਤੀ ਜਾ ਚੁੱਕੀ ਹੈ।

Exit mobile version