India

52 ਸਾਲ ਪਹਿਲਾਂ ਇੰਦਰਾ ਗਾਂਧੀ ਨੇ ਬੰਦ ਕਰ ਦਿੱਤਾ ਸੀ BBC ਦਫਤਰ, ਜਾਣੋ ਕਿਉਂ ਕੀਤੀ ਗਈ ਕਾਰਵਾਈ

52 years ago Indira Gandhi closed the BBC office, know why the action was taken

ਨਵੀਂ ਦਿੱਲੀ : ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਨੇ ਲੰਘੇ ਕੱਲ੍ਹ ਦਿੱਲੀ ਤੇ ਮੁੰਬਈ ਵਿਚਲੇ ਬੀਬੀਸੀ ਦੇ ਦਫ਼ਤਰਾਂ ਵਿੱਚ ਛਾਪੇ ਮਾਰੇ। ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ (BBC) ਦਫ਼ਤਰਾਂ ਵਿੱਚ ਇੱਕ ‘ਸਰਵੇ ਆਪ੍ਰੇਸ਼ਨ’ ਕੀਤਾ। ਬੀਬੀਸੀ ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਾਂਗਰਸ ਨੇ ਇਸ ਨੂੰ ਅਣਐਲਾਨੀ ਐਮਰਜੈਂਸੀ ਦੱਸਿਆ। ਇਸ ਦੇ ਨਾਲ ਹੀ 52 ਸਾਲ ਪੁਰਾਣੀ ਘਟਨਾ ਨੂੰ ਯਾਦ ਕਰਦੇ ਹੋਏ ਭਾਜਪਾ ਨੇ ਕਿਹਾ ਕਿ ਕਾਂਗਰਸ ਨੇ 1970 ਵਿੱਚ ਇੱਕ ਡਾਕੂਮੈਂਟਰੀ ਨੂੰ ਲੈ ਕੇ ਬੀਬੀਸੀ ਦਫ਼ਤਰ ਨੂੰ ਬੰਦ ਕਰ ਦਿੱਤਾ ਸੀ। ਆਖਿਰ ਕੀ ਹੈ ਮਾਮਲਾ, ਬੀਬੀਸੀ ‘ਤੇ ਕਿਉਂ ਹੋਈ ਕਾਰਵਾਈ, ਆਓ ਜਾਣਦੇ ਹਾਂ।

52 ਸਾਲਾਂ ਤੋਂ ਬੀਬੀਸੀ ਦੀਆਂ ਇਨ੍ਹਾਂ ਦਸਤਾਵੇਜ਼ੀ ਫਿਲਮਾਂ ‘ਤੇ ਵਿਵਾਦ ਸੀ:

ਅਜਿਹਾ ਨਹੀਂ ਹੈ ਕਿ ਬੀਬੀਸੀ ਖ਼ਿਲਾਫ਼ ਪਹਿਲੀ ਵਾਰ ਕਾਰਵਾਈ ਹੋ ਰਹੀ ਹੈ। 52 ਸਾਲ ਪਹਿਲਾਂ ਯਾਨੀ 1970 ਵਿੱਚ, ਫਰਾਂਸੀਸੀ ਨਿਰਦੇਸ਼ਕ ਲੁਈਸ ਮੱਲੇ ਨੇ ਦੋ ਦਸਤਾਵੇਜ਼ੀ ਫਿਲਮਾਂ, ਕਲਕੱਤਾ ਅਤੇ ਫੈਂਟਮ ਇੰਡੀਆ ਬਣਾਈਆਂ। ਇਨ੍ਹਾਂ ਡਾਕੂਮੈਂਟਰੀਜ਼ ਵਿੱਚ ਭਾਰਤ ਦੇ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਸੀ। ਤਤਕਾਲੀ ਇੰਦਰਾ ਸਰਕਾਰ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸ ‘ਚ ਭਾਰਤ ਦੀ ਗਲਤ ਤਸਵੀਰ ਪੇਸ਼ ਕੀਤੀ ਗਈ ਹੈ।

ਇਸ ਡਾਕੂਮੈਂਟਰੀ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਚੌਤਰਫ਼ਾ ਵਿਰੋਧ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬੀਬੀਸੀ ‘ਤੇ ਕਾਰਵਾਈ ਕੀਤੀ ਅਤੇ ਇਸ ਦਾ ਦਿੱਲੀ ਦਫ਼ਤਰ ਬੰਦ ਕਰਵਾ ਦਿੱਤਾ। ਹਾਲਾਂਕਿ, ਦੋ ਸਾਲ ਬਾਅਦ, 1972 ਵਿੱਚ, ਬੀਬੀਸੀ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ।

1970 ਦੇ ਦਹਾਕੇ ਵਿੱਚ ਬੀਬੀਸੀ ਦਾ ਵੀ ਇੰਦਰਾ ਗਾਂਧੀ ਨਾਲ ਟਕਰਾਅ ਹੋਇਆ ਸੀ। ਇਸ ਸਮੇਂ ਫਰਾਂਸੀਸੀ ਨਿਰਦੇਸ਼ਕ ਲੂਈ ਮੱਲੇ ਨੇ 2 ਡਾਕੂਮੈਂਟਰੀ ਕਲਕੱਤਾ ਅਤੇ ਫੈਂਟਮ ਇੰਡੀਆ ਪ੍ਰਕਾਸ਼ਿਤ ਕੀਤੀ। ਜਿਵੇਂ ਹੀ ਇਹ ਡਾਕੂਮੈਂਟਰੀ ਪ੍ਰਕਾਸ਼ਿਤ ਹੋਈ ਤਾਂ ਬਰਤਾਨੀਆ ਵਿੱਚ ਵੱਸਦੇ ਭਾਰਤੀਆਂ ਨੇ ਇਸ ਦਾ ਵਿਰੋਧ ਕੀਤਾ। ਵਿਰੋਧ ਦੀ ਇਹ ਆਵਾਜ਼ ਦਿੱਲੀ ਪਹੁੰਚੀ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਦਾ ਪਤਾ ਲੱਗਾ। ਇੰਦਰਾ ਨੇ ਬੀਬੀਸੀ ਦਾ ਦਿੱਲੀ ਦਫ਼ਤਰ ਬੰਦ ਕਰਵਾ ਦਿੱਤਾ। ਦੋ ਸਾਲ ਬਾਅਦ 1972 ਵਿੱਚ ਬੀਬੀਸੀ ਇੱਕ ਵਾਰ ਫਿਰ ਪ੍ਰਸਾਰਿਤ ਹੋਈ।

ਬੀਬੀਸੀ ਦੀ ਸਥਾਪਨਾ ਕਦੋਂ ਹੋਈ?

ਬੀਬੀਸੀ ਦਾ ਪੂਰਾ ਨਾਮਮ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈ। ਇਹ 18 ਅਕਤੂਬਰ, 1922 ਨੂੰ ਇੱਕ ਨਿੱਜੀ ਕੰਪਨੀ ਵਜੋਂ ਸਥਾਪਿਤ ਕੀਤੀ ਗਈ ਸੀ। 1926 ਵਿੱਚ ਇਸਨੂੰ ਸਰਕਾਰੀ ਸੰਸਥਾ ਬਣਾ ਦਿੱਤਾ ਗਿਆ। ਉਦੋਂ ਤੋਂ ਬੀਬੀਸੀ ਰਾਇਲ ਚਾਰਟਰ ਦੇ ਤਹਿਤ ਕੰਮ ਕਰ ਰਹੀ ਹੈ। ਹਾਲਾਂਕਿ, ਇਹ ਇਸਦੀ ਕੰਟੈਂਟ ਅਤੇ ਰਿਪੋਰਟਿੰਗ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਬੀਬੀਸੀ ਦੀਆਂ ਖ਼ਬਰਾਂ ਦੁਨੀਆ ਭਰ ਵਿੱਚ 40 ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਇਸ ਦੇ ਕਰੀਬ 35 ਹਜ਼ਾਰ ਕਰਮਚਾਰੀ ਹਨ।

ਬੀਬੀਸੀ ਭਾਰਤ ਵਿੱਚ 1940 ਵਿੱਚ ਸ਼ੁਰੂ ਹੋਈ:

ਭਾਰਤ ਵਿੱਚ ਬੀਬੀਸੀ ਦਾ ਪਹਿਲਾ ਪ੍ਰਸਾਰਣ 11 ਮਈ 1940 ਨੂੰ ਸ਼ੁਰੂ ਹੋਇਆ ਸੀ। ਭਾਰਤ ਵਿੱਚ ਬੀਬੀਸੀ ਦੀ ਸਥਾਪਨਾ ਦਾ ਉਦੇਸ਼ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਉਪ ਮਹਾਂਦੀਪ ਦੇ ਸੈਨਿਕਾਂ ਤੱਕ ਖ਼ਬਰਾਂ ਪਹੁੰਚਾਉਣਾ ਸੀ। ਦੱਸ ਦੇਈਏ ਕਿ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਵੀ ਸਭ ਤੋਂ ਪਹਿਲਾਂ ਬੀਬੀਸੀ ਨੇ ਦਿੱਤੀ ਸੀ।

ਬੀਬੀਸੀ ਫੰਡਿੰਗ ਕਿਵੇਂ ਕੀਤੀ ਜਾਂਦੀ ਹੈ?

ਤੁਹਾਨੂੰ ਦੱਸ ਦੇਈਏ ਕਿ ਬੀਬੀਸੀ ਦੀ ਕਮਾਈ ਦਾ ਮੁੱਖ ਸਰੋਤ ਬ੍ਰਿਟੇਨ ਵਿੱਚ ਟੀਵੀ ਲਾਇਸੈਂਸ ਤੋਂ ਹੋਣ ਵਾਲੀ ਆਮਦਨ ਹੈ। ਦਰਅਸਲ, ਬ੍ਰਿਟੇਨ ਦੇ ਲੋਕਾਂ ਨੂੰ ਟੀਵੀ ਲੈਣ ਤੋਂ ਪਹਿਲਾਂ ਲਾਇਸੈਂਸ ਲੈਣਾ ਪੈਂਦਾ ਹੈ। ਇਸ ਦੇ ਨਾਲ ਹੀ ਸਾਲਾਨਾ ਫੀਸ ਵੀ ਅਦਾ ਕਰਨੀ ਪੈਂਦੀ ਹੈ। ਇਹ ਫੀਸ ਬੀਬੀਸੀ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਬੀਬੀਸੀ ਨੂੰ ਬ੍ਰਿਟੇਨ ਦੀ ਸੰਸਦ ਤੋਂ ਵੀ ਗ੍ਰਾਂਟਾਂ ਮਿਲਦੀਆਂ ਹਨ।