Punjab

ਰਾਜੂ ਨੇ ਚਮਕੀਲਾ ਕਤਲ ਕੇਸ ਮੁੜ ਖੋਲਣ ਦੀ ਕੀਤੀ ਮੰਗ

ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿੱਖ ਕੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੇ ਕਤਲ ਕੇਸ ਨੂੰ ਮੁੜ ਤੋਂ ਖੋਲ੍ਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰਅਪੀਲ ਕਰਦਿਆਂ ਲਿਖਿਆ ਕਿ ਚਮਕੀਲਾ ਦੀ ਮੌਤ ਦੇ ਕਈ ਪੱਖ ਅਣਸੁਲਝੇ ਹੋਏ ਹਨ। ਰਾਜੂ ਨੇ ਇਸ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (NIA) ਕੋਲੋ ਕਰਵਾਉਣ ਦੀ ਮੰਗ ਕੀਤੀ ਹੈ। ਰਾਜੂ ਨੇ ਕਿਹਾ ਕਿ ਚਮਕੀਲਾ ਇਨਸਾਫ ਦਾ ਹੱਕਦਾਰ ਹੈ। ਜੇਕਰ ਉਸ ਨੂੰ ਇਨਸਾਫ ਦੇਣ ਤੋਂ ਨਾ ਕੀਤੀ ਜਾਵੇ ਤਾਂ ਇਸ ਦਾ ਕਾਰਨ ਇਹ ਹੋ ਸਕਦਾ ਉਹ ਦਲਿਤ ਸੀ।

ਰਾਜੂ ਨੇ ਕਿਹਾ ਕਿ ਪੰਜਾਬ ਸਰਕਾਰ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਲਈ ਐਲਾਨੇ ਪੁਰਸਕਾਰ ਦੀ ਤਰਜ਼ ਉੱਤੇ ਇਨਾਮ ਦਾ ਐਲਾਨ ਕਰ ਸਕਦੀ ਹੈ। ਰਾਜੂ ਨੇ ਕਿਹਾ ਕਿ ਇਸ ਸਬੰਧੀ 5 ਲੱਖ ਰੁਪਏ ਤੱਕ ਦਾ ਇਨਾਮ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ –  ਪੰਜਾਬ ਵਿੱਚ ਇੱਕ ਹੋਰ ਅਮਰੂਦ ਘੁਟਾਲਾ! ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ! ਨੋਟੀਫਿਕੇਸ਼ਨ ਤੋਂ ਬਾਅਦ ਵੀ ਕਰੋੜਾਂ ’ਚ ਵੇਚੀ ਜ਼ਮੀਨ