Punjab

ਪੰਜਾਬ ਪੁਲਿਸ ਦੇ 2 ਮੁਲਾਜ਼ਮ ਪਹੁੰਚੇ ਸਨ ਜਾਂਚ ਲਈ ! ਫਿਰ ਕੁਝ ਅਜਿਹਾ ਹੋਇਆ ਖੜੇ ਖਲੋਤੇ ਡਿੱਗ ਗਏ !

ਬਿਊਰੋ ਰਿਪੋਰਟ : ਕਹਿੰਦੇ ਨੇ ਮੌਤ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੀ ਹੈ । ਰਾਜਪੁਰਾ ਸਰਹਿੰਦ ਕੌਮੀਸ਼ਾਹਰਾਹ ‘ਤੇ 2 ਪੁਲਿਸ ਮੁਲਾਜ਼ਮਾਂ ਨਾਲ ਵੀ ਕੁਝ ਅਜਿਹਾ ਹੀ ਹੋਇਆ। ਫੌਜ ਦੇ ਕਾਫਲੇ ਦੀ ਗੱਡੀ ਬੱਸ ਨਾਲ ਟੱਕਰ ਹੋਈ ਤਾਂ 4 ਜਵਾਨ ਜ਼ਖਮੀ ਹੋਏ। ਪੁਲਿਸ ਦੇ 2 ਜਵਾਨ ਉੱਥੇ ਤਫਤੀਸ਼ ਕਰਨ ਪਹੁੰਚੇ ਤਾਂ ਆਪ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਏ ਅਤੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ।

ਇਸ ਤਰ੍ਹਾਂ ਹੋਇਆ ਹਾਦਸਾ

ਜਿੰਨਾਂ ਪੁਲਿਸ ਮੁਲਾਜ਼ਮਾਂ ਦੀ ਮੌਤ ਹੋਈ ਹੈ ਉਨ੍ਹਾਂ ਦਾ ਨਾਂ ASI ਨਾਜਰ ਸਿੰਘ ਅਤੇ HC ਕੁਲਦੀਪ ਸਿੰਘ ਹੈ । ਦੋਵੇਂ ਪੁਲਿਸ ਚੌਕੀ ਨਸੀਬੁਰ ਥਾਣਾ ਸਰਹਿੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਤਾਇਨਾਤ ਸਨ। ਨਾਜਰ ਸਿੰਘ ਅਤੇ ਕੁਲਦੀਪ ਸਿੰਘ ਬੱਸ ਦੇ ਅੱਗੇ ਖੜੇ ਸਨ ਅਤੇ ਜਾਂਚ ਕਰ ਰਹੇ ਸਨ ਕਿ ਕਿਵੇਂ ਬੱਸ ਨੇ
ਫੌਜ ਦੀ ਗੱਡੀ ਨੂੰ ਟੱਕਰ ਮਾਰੀ ? ਉਸੇ ਦੌਰਾਨ ਇੱਕ ਤੇਜ਼ ਰਫਤਾਰ ਲੰਮਾ ਟਰੱਕ ਆ ਰਿਹਾ ਸੀ । ਉਸ ਨੇ ਨਾਜਰ ਸਿੰਘ ਅਤੇ ਕੁਲਦੀਪ ਸਿੰਘ ‘ਤੇ ਟਰੱਕ ਚੜਾ ਦਿੱਤਾ। ਬੁਰੀ ਤਰ੍ਹਾਂ ਜਖ਼ਮੀ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਲਿਜਾਉਣ ਦਾ ਮੌਕਾ ਵੀ ਨਹੀਂ ਮਿਲਿਆ ਘਟਨਾ ਵਾਲੀ ਥਾਂ ‘ਤੇ ਹੀ ਦੋਵਾਂ ਨੇ ਦਮ ਤੋੜ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਵੇਰ ਚਾਰ ਵਜੇ ਦੇ ਕਰੀਬ ਹੋਇਆ ।

ਪੁਲਿਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ

ਪੁਲਿਸ ਨੇ ਟਰਾਲੇ ਦੇ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ । ਉਨ੍ਹਾਂ ਖਿਲਾਫ਼ ਲਾਪਰਵਾਹੀ ਦਾ ਕੇਸ ਦਰਜ ਕੀਤਾ ਗਿਆ ਹੈ । ਸਭ ਤੋਂ ਪਹਿਲਾਂ PRTC ਦੀ ਬੱਸ ਫੌਜ ਦੇ ਕਾਫਲੇ ਵਿੱਚ ਚੱਲ ਰਹੇ ਇੱਕ ਟਰੱਕ ਦੇ ਨਾਲ ਟਕਰਾਈ ਸੀ । ਜਿਸ ਦੀ ਵਜ੍ਹਾ ਕਰਕੇ 4 ਜਵਾਨ ਜਖ਼ਮੀ ਹੋ ਗਏ । ਫੌਰਨ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਗਈ ਤਾਂ ਮੌਕੇ ‘ਤੇ ਜਾਂਚ ਲਈ ਪਹੁੰਚੇ ASI ਨਾਜਰ ਸਿੰਘ ਅਤੇ ਐੱਚਸੀ ਕੁਲਦੀਪ ਸਿੰਘ ਪਹੁੰਚੇ ਪਰ ਜਾਂਚ ਦੌਰਾਨ ਹੀ ਉਹ ਆਪ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ।