Punjab

ਸਰਪੰਚ ਦੇ ਘਰ ਵੜ ਕੇ ਕੀਤੀ ਇਹ ਹਰਕਤ ! ਪੁੱਤਰ ਦਾ ਬੁਰਾ ਹਾਲ !ਪਤਨੀ ਨੂੰ ਵੀ ਨਹੀਂ ਬਖ਼ਸ਼ਿਆ! ਪੁਲਿਸ ਨੂੰ ਇਹ ਸ਼ੱਕ

ਕਪੂਰਥਲਾ : ਪੰਜਾਬ ਵਿੱਚ ਮੁਲਜ਼ਮ ਬੇਖੌਫ ਹੋ ਗਏ ਹਨ,ਘਰਾਂ ਵਿੱਚ ਵੜ ਕੇ ਹਮਲੇ ਕਰ ਰਹੇ ਹਨ । ਕਪੂਰਥਲਾ ਦੇ ਪਿੰਡ ਭਗੋਬੁੱਢਾ ਵਿੱਚ ਕੁਝ ਨੌਜਵਾਨ ਮੁਲਜ਼ਮ ਇੱਕ ਸਾਬਕਾ ਸਰਪੰਚ ਦੇ ਘਰ ਵੜ ਆਏ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਸਰਪੰਚ ਦੇ ਮੁੰਡੇ ਦੀਆਂ ਲੱਤਾਂ ‘ਤੇ ਗੋਲੀਆਂ ਲੱਗੀਆਂ। ਜਦਕਿ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਬੁਰੀ ਤਰ੍ਹਾਂ ਨਾਲ ਜਖ਼ਮੀ ਕਰ ਦਿੱਤਾ ਗਿਆ। ਦੋਵੇਂ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਹਨ।

ਜਾਣਕਾਰੀ ਦੇ ਮੁਤਾਬਿਕ ਹਸਪਤਾਲ ਵਿੱਚ ਭਰਤੀ ਪੁੱਤਰ ਉਡੀਕ ਚੰਦ ਨੇ ਦੱਸਿਆ ਕਿ ਸਵੇਰ ਵੇਲੇ 3 ਤੋਂ 4 ਅਣਪਛਾਤੇ ਲੋਕ ਘਰ ਵਿੱਚ ਵੜੇ ਅਤੇ ਪਹਿਲਾਂ ਮਾਂ ਗੀਤਾ ਰਾਨੀ ਨੂੰ ਗਾਲਾਂ ਕੱਢੀਆਂ ਜਦੋਂ ਮਾਂ ਨੇ ਸ਼ੋਰ ਮਚਾਇਆ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ।

ਮਾਂ ਗੀਤਾ ਰਾਨੀ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ

ਸ਼ੋਰ ਸੁਣ ਕੇ ਪੁੱਤਰ ਭੱਜ ਕੇ ਉੱਥੇ ਪਹੁੰਚਿਆਂ ਤਾਂ ਹਮਲਾਵਰਾਂ ਨੇ ਉਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਉਸ ਦੀ ਲੱਤਾਂ ‘ਤੇ ਗੋਲੀਆਂ ਲੱਗੀਆਂ ਅਤੇ ਹਾਲਤ ਠੀਕ ਨਹੀਂ ਦੱਸੀ ਜਾ ਰਹੀ ਹੈ । ਸ਼ੋਰ ਸੁਣਨ ਤੋਂ ਬਾਅਦ ਪਿੰਡ ਵਾਲੇ ਵੀ ਮੌਕੇ ‘ਤੇ ਪਹੁੰਚੇ ਅਤੇ ਹਮਲਾਵਰਾਂ ਵਿੱਚੋਂ ਇੱਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ।
ਪਿੰਡ ਵਾਲਿਆਂ ਨੇ ਮਾਂ-ਪੁੱਤ ਨੂੰ ਜ਼ਖਮੀ ਹਾਲਤ ਵਿੱਚ ਸਿਵਿਲ ਹਸਪਤਾਲ ਸੁਲਤਾਨਪੁਰ ਵਿੱਚ ਭਰਤੀ ਕਰਵਾਇਆ ਹੈ । ਜਿੱਥੇ ਡਾਕਟਰਾਂ ਨੇ ਗੀਤਾ ਰਾਨੀ ਨੂੰ ਜਲੰਧਰ ਦੇ ਇੱਕ ਨਿੱਜੀ ਹਸਤਪਾਲ ਵਿੱਚ ਰੈਫਰ ਕਰ ਦਿੱਤਾ ਹੈ ।

ਜਖ਼ਮੀਆਂ ਦੇ ਬਿਆਨਾਂ ‘ਤੇ ਮੁਲਜ਼ਮਾਂ ਖਿਲਾਫ ਕੇਸ

ਪੁਲਿਸ ਨੇ ਵਾਰਦਾਤ ਵਾਲੀ ਥਾਂ ਪਹੁੰਚੇ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ । ਥਾਣੇ ਕਬੀਰਪੁਰ ਦੇ SHO ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਦੀ ਘਟਨਾ ਦੀ ਜਾਂਚ ਚੱਲ ਰਹੀ ਹੈ,ਜਖ਼ਮੀਆਂ ਦੇ ਬਿਆਨਾਂ ਦੇ ਅਧਾਰ ਤੇ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ । ਪਰ ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕੀ ਹਮਲਾ ਕਰਨਾ ਵਾਲੇ ਕੌਣ ਸਨ ? ਕੀ ਮਕਦਸ ਸੀ ? ਕੋਈ ਪੁਰਾਣੀ ਰੰਜਿਸ਼ ਸੀ ? ਕਿਸੇ ਤਰ੍ਹਾਂ ਦਾ ਪੈਸੇ ਜਾਂ ਫਿਰ ਜ਼ਮੀਨ ਜਾਇਦਾਦ ਦਾ ਰੌਲਾ ਸੀ ? ਜਾਂ ਜਿਹੜੇ ਬੰਦੇ ਫੜੇ ਗਏ ਹਨ ਉਹ ਕਿਸੇ ਹੋਰ ਨੇ ਭੇਜੇ ਸਨ ? ਫਿਲਹਾਲ ਪੁਲਿਸ ਨੇ ਇੱਕ ਨੂੰ ਕਾਬੂ ਕਰ ਲਿਆ ਅਤੇ ਪੁੱਛ-ਗਿੱਛ ਤੋਂ ਬਾਅਦ ਹੀ ਖੁਲਾਸਾ ਹੋਵੇਗਾ,ਕਿਉਂਕਿ ਪਰਿਵਾਰ ਹਮਲਾਵਰਾਂ ਨੂੰ ਪਛਾਨਣ ਤੋਂ ਸਾਫ ਇਨਕਾਰ ਕਰ ਰਿਹਾ ਹੈ ।