ਬਿਊਰੋ ਰਿਪੋਰਟ : ਪੰਜਾਬ ਵਿੱਚ ਮੁੜ ਤੋਂ ਬੇਅਦਬੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ । ਰਾਜਪੁਰਾ ਦੇ ਪਿੰਡ ਨਰੂੜ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਸ਼ਖਸ ਗੁਰੂ ਘਰ ਵਿੱਚ ਦਾਖਲ ਹੁੰਦਾ ਹੈ ਅਤੇ ਜਿਸ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਜਾਕੇ ਬੈਠ ਜਾਂਦਾ ਹੈ । ਹਿੰਦੂ ਸ਼ਖਸ ਕਾਫੀ ਦੇਰ ਬੈਠ ਦਾ ਹੈ ਫਿਰ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਇੱਕ ਹੋਰ ਹਿੰਦੂ ਨੌਜਵਾਨ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਆਪਣਾ ਹੱਥ ਛਡਾਉਂਦਾ ਹੈ । ਇਹ ਜਾਣਕਾਰੀ ਸਿੱਖ ਆਗੂ ਬਰਜਿੰਦਰ ਸਿੰਘ ਪਰਵਾਨਾ ਨੇ ਸਾਂਝੀ ਕੀਤੀ ਹੈ। ਇਹ ਸ਼ਖਸ ਕੌਣ ਹੈ ? ਕਿਸ ਨੇ ਉਸ ਨੂੰ ਭੇਜਿਆ ? ਕੀ ਮਕਸਦ ਸੀ ? ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਬਰਜਿੰਦਰ ਸਿੰਘ ਪਰਵਾਨਾ ਨੇ ਸੰਗਤਾਂ ਨੂੰ ਗੁਰੂ ਘਰ ਵਿੱਚ ਪਹੁੰਚ ਕੇ ਮਾਮਲੇ ਦੀ ਤੈਅ ਤੱਕ ਜਾਣਕਾਰੀ ਹਾਸਲ ਕਰਨ ਦੀ ਅਪੀਲ ਕੀਤੀ ਹੈ ।
Punjab
ਮੋਰਿੰਡਾ ਵਰਗਾ ਵੱਡਾ ਮਾਮਲਾ ! ਸ੍ਰੀ ਗੁਰੂ ਗ੍ਰੰਥ ਸਾਰਿਬ ਦੇ ਸਰੂਪ ਵਾਲੀ ‘ਤੇ ਬੈਠਿਆ ਨੌਜਵਾਨ !
- July 14, 2023

Related Post
International, Khaas Lekh, Khalas Tv Special, Video
ਅਮਰੀਕਾ ਨੇ ਹੁਣ ਕਿਹੜੇ ਪੱਕੇ ਦੋਸਤ ਦੀ ਪਿੱਠ ‘ਚ
September 19, 2026
