Punjab

ਵਾਲ-ਵਾਲ ਬਚੇ CM ਮਾਨ ! ਹੜ੍ਹ ਇਲਾਕੇ ਦਾ ਜਾਇਜ਼ਾ ਲੈਣ ਵੇਲੇ ਕਿਸ਼ਤੀ ਦਾ ਬੈਲੰਸ ਵਿਗੜਿਆ ! ਸੀਚੇਵਾਲ ਨੇ ਕੰਟਰੋਲ ਕੀਤੀ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸ਼ਤੀ ਜਲੰਧਰ ਦੌਰੇ ਦੌਰਾਨ ਪਲਟਨ ਤੋਂ ਵਾਲ-ਵਾਲ ਬਚੀ । ਇਸ ਵਿੱਚ ਰਾਜਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਸਵਾਰ ਸਨ। ਜ਼ਿਆਦਾ ਲੋਕਾਂ ਦੇ ਸਵਾਰ ਹੋਣ ਦੇ ਕਾਰਨ ਕਿਸ਼ਤੀ ਜਦੋਂ ਪਾਣੀ ਦੇ ਵਿੱਚੋਂ ਵਿੱਚ ਪਹੁੰਚੀ ਤਾਂ ਅਚਾਨਕ ਕੰਟਰੋਲ ਗਵਾ ਦਿੱਤਾ। ਕਿਸ਼ਤੀ ਪਾਣੀ ਵਿੱਚ ਡੋਲਨ ਲੱਗੀ। ਸੰਤ ਸੀਚੇਵਾਲ ਨੇ ਇੱਕ ਦਮ ਕਿਸ਼ਤੀ ਨੂੰ ਮੁੜ ਤੋਂ ਕੰਟਰੋਲ ਵਿੱਚ ਕਰ ਲਿਆ । ਇਸੇ ਦੌਰਾਨ ਬਾਹਰ ਸ਼ੋਰ ਮੱਚ ਗਿਆ । ਹੇਠਾਂ ਇਸ ਵੀਡੀਓ ਵਿੱਚ 3:47 ‘ਤੇ ਕਿਸ਼ਤੀ ਦੇ ਬੈਲੰਸ ਵਿਗੜਨ ਦੀ ਤਸਵੀਰਾਂ ਵੇਖੀ ਜਾ ਸਕਦੀਆਂ ਹਨ ।

ਇਸ ਤੋਂ ਪਹਿਲਾਂ ਭਗਵੰਤ ਮਾਨ ਸ਼ਾਹਕੋਟ ਦੇ ਗਿਦੜਪਿੰਡੀ ਲੋਹੀਆਂ ਪਹੁੰਚੇ । ਮੁੱਖ ਮਤੰਰੀ ਨੇ ਡੀਸੀ ਵਿਸ਼ੇਸ਼ ਸਾਰੰਗਲ ਤੋਂ ਹੜ੍ਹ ਇਲਾਕੇ ਵਿੱਚ ਚੱਲ ਰਹੇ ਬਚਾਅ ਕਾਰਜਾ ਦਾ ਜਾਇਜ਼ਾ ਲਿਆ । ਬੋਟ ਦੇ ਜ਼ਰੀਏ ਉਹ ਪਿੰਡ ਦੇ ਲੋਕਾਂ ਨੂੰ ਮਿਲਣ ਪਹੁੰਚੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਅਤੇ ਕਿਹਾ ਕਿ ਮੇਰੇ 32 ਦੰਦ ਹਨ ਉਨ੍ਹਾਂ ਦੇ ਮੂੰਹ ਤੋਂ ਸੱਚ ਹੀ ਨਿਕਲ ਦਾ ਹੈ । ਉਨ੍ਹਾਂ ਨੇ ਭਵਿੱਖਵਾੜੀ ਕਰਦੇ ਹੋਏ ਕਿਹਾ ਸ਼ੁੱਕਰਵਾਰ ਰਾਤ 10 ਵਜੇ ਤੱਕ 2 ਫੁੱਟ ਪਾਣੀ ਹੇਠਾਂ ਆ ਜਾਵੇਗਾ। ਨਾਲ ਹੀ ਲੋਕਾਂ ਦੀ ਝੋਨੇ ਦੀ ਫਸਲ ਵੀ ਬਚ ਜਾਵੇਗੀ । ਜੇਕਰ ਫਸਲ ਨਹੀਂ ਬਚੀ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪਨੀਰੀ ਤਿਆਰ ਕਰ ਲਈ ਗਈ ਹੈ ।

ਉਨ੍ਹਾਂ ਨੇ ਕਿਹਾ ਕਿਸਾਨਾਂ ਦੇ ਘਰ ਤੱਕ ਪਨੀਰੀ ਪਹੁੰਚਾਈ ਜਾਵੇਗੀ । ਝੋਨਾ ਮੁੜ ਤੋਂ ਲਗਾਇਆ ਜਾਵੇਗਾ । ਮਾਨ ਦੇ ਰਾਜਸਭਾ ਦੇ ਮੈਂਬਰ ਸੰਤ ਸੀਚੇਵਾਲ ਦਾ ਨਾਂ ਲੈਂਦੇ ਹੋਏ ਕਿਹਾ ਬਾਬਾ ਜੀ ਨੇ ਕਿਹਾ ਹੈ ਕਿ ਜੇਕਰ ਰਾਤ ਤੱਕ ਪਾਣੀ ਘੱਟ ਹੋਇਆ ਤਾਂ ਝੋਨੇ ਦੀ ਫਸਲ ਬਚ ਜਾਵੇਗੀ । ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ।