India Punjab

ਪੰਜਾਬ ‘ਚ ਪਿਆ ਮੀਂਹ, ਹੇਠਾਂ ਡਿੱਗਿਆ ਪਾਰਾ

Rain In Punjab

‘ਦ ਖ਼ਾਲਸ ਬਿਊਰੋ : ਮੀਂਹ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪਾਰਾ ਡਿੱਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਜਲੰਧਰ, ਮੁਹਾਲੀ ਅਤੇ ਰੂਪਨਗਰ ਵਿੱਚ ਤੇਜ਼ ਮੀਂਹ ਪਿਆ ਹੈ। ਹਰਿਆਣਾ ਦੇ ਰੋਹਤਕ, ਭਿਵਾਨੀ ਅਤੇ ਝੱਜਰ ਵਿੱਚ ਵੀ ਅੱਜ ਸਵੇਰੇ ਹਲਕਾ ਮੀਂਹ ਪਿਆ। ਕੁਝ ਦਿਨ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਸੀ, ਜਿਸ ਕਾਰਨ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਸੀ।

ਹਿਮਾਚਲ ਪ੍ਰਦੇਸ਼ ਦੇ ਮੱਧ ਅਤੇ ਉੱਚੀਆਂ ਪਹਾੜੀਆਂ ਵਿੱਚ ਵੀ ਤਾਜ਼ਾ ਬਰਫਬਾਰੀ ਹੋਣ ਕਾਰਨ ਠੰਢ ਵਧ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ਼-ਤੂਫ਼ਾਨ ਨਾਲ ਦਰਮਿਆਨਾ ਮੀਂਹ ਪਿਆ। ਹਮੀਰਪੁਰ, ਬਿਲਾਸਪੁਰ ਅਤੇ ਊਨਾ ਤੋਂ ਫਸਲਾਂ ਅਤੇ ਫਲਾਂ ਦਾ ਨੁਕਸਾਨ ਹੋਣ ਦੀਆਂ ਵੀ ਖਬਰਾਂ ਹਨ।