India

ਯੂਪੀ ਪੁਲਿਸ ਦੀ ਨਜ਼ਰ ‘ਚ ਹਨ ਇਹ 66 ਨਾਮ…

Names of 66 persons in the eyes of UP police

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਵਿੱਚ ਪੁਲਿਸ ਅਪਰਾਧਿਕ ਗਿਰੋਹ ਨੂੰ ਚਲਾਉਣ ਵਾਲਿਆਂ ਉੱਪਰ ਖ਼ਾਸ ਨਜ਼ਰ ਰੱਖ ਰਹੀ ਹੈ। ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਪੁਲਿਸ ਨੇ ਇੱਕ ਲਿਸਟ ਜਾਰੀ ਕੀਤੀ ਸੀ ਜਿਸ ਵਿੱਚ 66 ਅਪਰਾਧਿਕ ਗਿਰੋਹ ਚਲਾਉਣ ਵਾਲਿਆਂ ਦਾ ਨਾਮ ਸੀ। ਇਸ ਲਿਸਟ ਵਿੱਚ ਅਨਿਲ ਦੁਜਾਨਾ, ਆਦਿਤਿਆ ਰਾਣਾ ਅਤੇ ਅਤੀਕ ਅਹਿਮਦ ਦਾ ਨਾਮ ਵੀ ਸ਼ਾਮਿਲ ਸੀ। ਪਹਿਲੇ ਦੋਵਾਂ ਜਣਿਆਂ ਨੂੰ ਤਾਂ ਕਥਿਤ ਪੁਲਿਸ ਐਨਕਾਊਂਟਰ ਵਿੱਚ ਮਾਰ ਦਿੱਤਾ ਗਿਆ, ਉੱਥੇ ਹੀ ਅਤੀਕ ਅਹਿਮਦ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਨੂੰ ਪ੍ਰਯਾਗਰਾਜ ਵਿੱਚ ਕੁਝ ਅਣਪਛਾਤਿਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਜਾਣਕਾਰੀ ਮੁਤਾਬਕ ਲਿਸਟ ਵਿੱਚ ਬਚੇ ਹੋਏ 63 ਅਪਰਾਧੀਆਂ ਵਿੱਚੋਂ ਪੰਜ ਫਰਾਰ ਹਨ, 20 ਜ਼ਮਾਨਤ ਉੱਤੇ ਹਨ ਅਤੇ 38 ਅਲੱਗ ਅਲੱਗ ਜੇਲ੍ਹਾਂ ਵਿੱਚ ਬੰਦ ਹਨ।

ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਉੱਤੇ ਸਖ਼ਤ ਨਜ਼ਰ ਰੱਖ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਡੀਆਂ ਟੀਮਾਂ ਅਪਰਾਧੀਆਂ ਦੀ ਤਲਾਸ਼ ਵਿੱਚ ਹੈ, ਜੇ ਉਹ ਆਤਮ ਸਮਰਪਣ ਦੀ ਬਜਾਏ ਪੁਲਿਸ ਉੱਤੇ ਗੋਲੀ ਚਲਾਉਂਦੇ ਹਨ ਤਾਂ ਉਨ੍ਹਾਂ ਨੂੰ ਨਿਸ਼ਚਿਤ ਰੂਪ ਵਿੱਚ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਫਰਾਰ ਚੱਲ ਰਹੇ ਮਾਫੀਆ ਦੀ ਗ੍ਰਿਫਤਾਰੀ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜ਼ਮਾਨਤ ਉੱਤੇ ਆਏ ਹੋਏ ਮਾਫ਼ੀਆ ਦੀ ਗਤੀਵਿਧੀਆਂ ਉੱਤੇ ਪੁਲਿਸ ਕਰੜੀ ਨਜ਼ਰ ਰੱਖੀ ਹੋਈ ਹੈ।