The Khalas Tv Blog India ਦੇਸ਼ ‘ਚ ਅੱਜ ਤੋਂ 80 ਹੋਰ ਚੱਲਣਗੀਆਂ ਰੇਲ ਗੱਡੀਆਂ, ਯਾਤਰਾਂ ਕਰਨ ਤੋਂ ਪਹਿਲਾਂ ਜਾਣੋ ਇਨ੍ਹਾਂ ਗਲਾਂ ਨੂੰ
India

ਦੇਸ਼ ‘ਚ ਅੱਜ ਤੋਂ 80 ਹੋਰ ਚੱਲਣਗੀਆਂ ਰੇਲ ਗੱਡੀਆਂ, ਯਾਤਰਾਂ ਕਰਨ ਤੋਂ ਪਹਿਲਾਂ ਜਾਣੋ ਇਨ੍ਹਾਂ ਗਲਾਂ ਨੂੰ

‘ਦ ਖ਼ਾਲਸ ਬਿਊਰੋ ( ਦਿੱਲੀ ) :- ਭਾਰਤੀ ਰੇਲਵੇ ਵਿਭਾਗ ਅੱਜ 12 ਸਤੰਬਰ ਤੋਂ 80 ਨਵੀਂਆਂ ਸਪੈਸ਼ਲ ਰੇਲ ਗੱਡੀਆਂ ਸ਼ੁਰੂ ਕਰਨ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਗੱਡੀਆਂ ਦੀ ਰਿਜ਼ਰਵੇਸ਼ਨ ਪ੍ਰਕਿਰਿਆ 10 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਇਹ ਰੇਲ ਗੱਡੀਆਂ ਇਸ ਵੇਲੇ ਚੱਲ ਰਹੀਆਂ 230 ਟ੍ਰੇਨਾਂ ਤੋਂ ਇਲਾਵਾ ਹੋਣਗੀਆਂ। ਦੱਸਣਯੋਗ ਹੈ ਕਿ ਇਸ ਸਮੇਂ ਚੱਲ ਰਹੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਦੇ ਸੰਚਾਲਨ ਦੀ ਨਿਗਰਾਨੀ ਕੀਤੀ ਜਾਏਗੀ, ਅਤੇ ਜਿੱਥੇ ਵੀ ਟ੍ਰੇਨ ਦੀ ਮੰਗ ਜਾਂ ਇੰਤਜ਼ਾਰ ਸੂਚੀ ਹੋਵੇਗੀ ਅਸਲ ਰੇਲ ਤੋਂ ਪਹਿਲਾਂ ‘ਕਲੋਨ’ ਰੇਲ ਗੱਡੀ ਚਲਾਈ ਜਾਵੇਗੀ।

ਯਾਤਰਾਂ ਪਹਿਲਾਂ ਇਨ੍ਹਾਂ ਨਿਯਮਾਂ ਨੂੰ ਜਾਣੋ :-

1 :- ਸਾਰੀਆਂ ਗੱਡੀਆਂ ਪੂਰੀ ਤਰ੍ਹਾਂ ਰਾਖਵੀਆਂ ਹੋਣਗੀਆਂ।

2 :- ਕੋਵੀਡ ਪ੍ਰੋਟੋਕੋਲ ਦੀ ਪਾਲਣਾ ਰੇਲ ਗੱਡੀਆਂ ਵਿੱਚ ਕਰਨੀ ਲਾਜ਼ਮੀ।

3 :- ਤੁਹਾਨੂੰ ਯਾਤਰਾ ਤੋਂ 90 ਮਿੰਟ ਪਹਿਲਾਂ ਸਟੇਸ਼ਨ ‘ਤੇ ਪਹੁੰਚਣਾ ਪਏਗਾ ਤਾਂ ਜੋ ਥਰਮਲ ਸਕ੍ਰੀਨਿੰਗ ਕੀਤੀ ਜਾ ਸਕੇ।

4 :- ਮੋਬਾਈਲ ਫੋਨ ‘ਚ ਅਰੋਗਿਆ ਸੇਤੂ ਐਪ ਦਾ ਹੋਣਾਂ ਜ਼ਰੂਰ।

5 :- ਯਾਤਰਾਂ ਦੌਰਾਨ ਕੰਬਲ, ਚਾਦਰਾਂ, ਪਰਦੇ ਪ੍ਰਦਾਨ ਨਹੀਂ ਕੀਤੇ ਜਾਣਗੇ।

6 :- ਯਾਤਰਾ ਦੌਰਾਨ ਮਾਸਕ ਪਹਿਨਣੇ ਲਾਜ਼ਮੀ ਹੋਣਗੇ।

 

ਹੁਣ 230 ਸਪੈਸ਼ਲ ਰੇਲ ਗੱਡੀਆਂ ਚੱਲ ਰਹੀਆਂ ਹਨ, 80 ਅੱਜ ਤੋਂ ਸ਼ੁਰੂ ਹੋਣਗੀਆਂ :-

ਸਾਰੀਆਂ 230 ਸਪੈਸ਼ਲ ਚੱਲ ਰਹੀਆਂ ਰੇਲ ਗੱਡੀਆਂ ਦੇ ਨਾਲ ਹੀ ਅੱਜ ਤੋਂ 80 ਨਵੀਂਆਂ ਸਪੈਸ਼ਲ ਰੇਲ ਗੱਡੀਆਂ ਵੀ ਚੱਲਣਗੀਆਂ, ਜਿਸ ਨਾਲ ਦੇਸ਼ ‘ਚ ਹੁਣ ਰੇਲ ਗੱਡੀਆਂ ਦੀ ਕੁੱਲ ਗਿਣਤੀ 310 ਹੋ ਜਾਵੇਗੀ। ਇਹ ਸਾਰੀਆਂ ਰੇਲ ਗੱਡੀਆਂ ਪੂਰੀ ਤਰ੍ਹਾਂ ਰਾਖਵੀਂਆਂ ਗੱਡੀਆਂ ਹੋਣਗੀਆਂ।

Exit mobile version