India

ਕਈ ਦਿਨਾਂ ਤੋਂ ਮਹਿੰਗੇ ਚੱਲ ਰਹੇ ਤੇਲ ਦੇ ਭਾਅ ਅੱਜ ਤੋਂ ਡਿੱਗੇ

‘ਦ ਖ਼ਾਲਸ ਬਿਊਰੋ ( ਦਿੱਲੀ ) :- ਦੇਸ਼ ‘ਚ ਚੱਲ ਰਹੀ ਮਹਾਂਮਾਰੀ ਕੋਰੋਨਾਵਾਇਰਸ ਕਾਰਨ ਦੇਸ਼ ਆਰਥਿਕ ਢਾਂਚੇ ਨੂੰ ਇੱਕ ਵੱਡਾ ਝੱਟਕਾ ਲੱਗਿਆ, ਜਿਸ ਨਾਲ ਕਾਫੀ ਚੀਜਾਂ ‘ਚ ਵੱਢੀ ਮਾਤਰਾਂ ‘ਚ ਮਹਿੰਗਾਈ ਨਜ਼ਰ ਆਈ, ਜਿਸ ਦਾ ਅਸਰ ਅਜੇ ਤੱਕ ਵੇਖ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਹਿਲਾ ਕੇ ਰੱਖਿਆ ਹੋਇਆ ਹੈ। ਪਰ ਹੁਣ ਲੋਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ ਕਿ ਅੱਜ 12 ਸਤੰਬਰ ਨੂੰ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਸੂਤਰਾਂ ਦੇ ਹਵਾਲੇ ਤੋਂ ਪੈਟਰੋਲ 13 ਪੈਸੇ ਤੇ ਡੀਜ਼ਲ 12 ਪੈਸੇ ਸਸਤਾ ਹੋ ਗਿਆ। ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਥੇ ਵੀ ਤੇਲ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ। ਪੈਟਰੋਲ 13 ਪੈਸੇ ਸਸਤਾ ਹੋ ਕੇ 81.86 ਰੁਪਏ ਅਤੇ ਡੀਜ਼ਲ 12 ਪੈਸੇ ਸਸਤਾ ਹੋ ਕੇ 72.93 ਪੈਸੇ ਵਿਕ ਰਿਹਾ ਹੈ। ਇਸ ਤੋਂ ਇਲਾਵਾ ਕਈ ਹੋਰ ਸੂਬਿਆਂ ਵਿਚ ਵੀ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।