‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):– ਰੇਲ ਰੋਕੋ ਅੰਦੋਲਨ ਤਹਿਤ ਅੱਜ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਦੇ ਕਿਸਾਨਾਂ ਵੱਲੋਂ ਰੇਲ ਗੱਡੀਆਂ ਦੇ ਚੱਕੇ ਜਾਮ ਕੀਤੇ ਗਏ ਹਨ। ਦੇਸ਼ਵਿਆਪੀ ਅੰਦੋਲਨ ਵਿੱਚ ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਸ਼ਾਂਤਮਈ ਰਹਿਣ ਦੀ ਵੀ ਅਪੀਲ ਕੀਤੀ ਹੈ।
ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ, ਨਾਭਾ, ਮਾਨਸਾ, ਲੁਧਿਆਣਾ ਤੇ ਪਠਾਨਕੋਟ ਵਿੱਚ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤੇ ਹੋਏ ਹਨ।
ਤਲਵੰਡੀ ਨਿਪਾਲਾਂ ਵਿਖੇ ਰੇਲਵੇ ਟਰੈਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਦਿੱਤਾ ਗਿਆ।
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਵੀ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਕਿਸਾਨ ਮਜ਼ਦੂਰ ਤੇ ਬੀਬੀਆਂ ਇਸ ਧਰਨੇ ਵਿੱਚ ਸ਼ਾਮਿਲ ਹੈ।
ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ, ਨਾਭਾ, ਮਾਨਸਾ, ਲੁਧਿਆਣਾ ਤੇ ਪਠਾਨਕੋਟ ਵਿੱਚ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤੇ ਹੋਏ ਹਨ।
ਤਲਵੰਡੀ ਨਿਪਾਲਾਂ ਵਿਖੇ ਰੇਲਵੇ ਟਰੈਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਜਾਰੀ ਹੈ।
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਵੀ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਕਿਸਾਨ ਮਜ਼ਦੂਰ ਤੇ ਬੀਬੀਆਂ ਇਸ ਧਰਨੇ ਵਿੱਚ ਸ਼ਾਮਿਲ ਹੈ।
ਕੇਂਦਰ ਸਰਕਾਰ ਖਿਲਾਫ਼ ਨਾਰੇਬਾਜ਼ੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਦੇਸ਼ ਪੱਧਰੀ ਰੇਲ ਰੋਕੋ ਅੰਦੋਲਨ ਦੇ ਸੱਦੇ ‘ਤੇ 12 ਤੋਂ 4 ਵਜੇ ਤੱਕ 4 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਕੇਂਦਰ ਦੀ ਮੋਦੀ ਸਰਕਾਰ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕਰਦਿਆਂ ਜਿਲਾ ਅੰਮ੍ਰਿਤਸਰ ਦੇ ਰੇਲਵੇ ਫਾਟਕ ਵੱਲਾ, ਜੰਡਿਆਲਾ ਗੁਰੂ , ਬਿਆਸ , ਸੰਗਰਾਨਾ ਸਹਿਬ , ਮਜੀਠਾ , ਫਤਿਹਗੜਚੂੜੀਆਂ , ਜੈਂਤੀਪੁਰ , ਅੰਮ੍ਰਿਤਸਰ ਜੰਮੂ ਰੇਲ ਮਾਰਗ , ਅਜੈਬਵਾਲੀ ਫਾਟਕ ਕੱਥੂਨੰਗਲ , ਪਿੰਡ ਝੰਡੇ ਫਾਟਕ , ਅੰਮ੍ਰਿਤਸਰ ਡੇਰਾ ਬਾਬਾ ਨਾਨਕ ਰੇਲ ਮਾਰਗ , ਮਜੀਠਾ ਸਟੇਸ਼ਨ , ਕੋਟਲਾ ਗੁਜੱਰਾਂ ਸਟੇਸ਼ਨ , ਪਿੰਡ ਜਹਾਂਗੀਰ ਫਾਟਕ , ਅੰਮ੍ਰਿਤਸਰ ਤਰਨਤਾਰਨ ਰੇਲ ਮਾਰਗ ਸਮੇਤ ਹੋਰ ਥਾਵਾਂ ਤੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾ , ਮਜ਼ਦੂਰਾਂ , ਬੀਬੀਆਂ , ਨੌਜਵਾਨਾਂ ਨੇ ਸ਼ਾਮਲ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਭਾਰੀ ਨਾਅਰੇਬਾਜੀ ਕੀਤੀ।
ਹਰਿਆਣਾ ‘ਚ ਵੀ ਗੱਜੇ ਕਿਸਾਨ
ਹਰਿਆਣਾ ਵਿੱਚ ਅੰਬਾਲਾ, ਪਤਲੀ, ਗੁਰੂਗ੍ਰਾਮ, ਪਾਣੀਪਤ, ਜੀਂਦ, ਰੋਹਤਕ, ਗੋਹਾਨਾ, ਕੁਰੂਕਸ਼ੇਤਰ ਤੇ ਰਿਵਾੜੀ ਵਿੱਚ ਵੀ ਕਿਸਾਨ ਰੇਲ ਪਟੜੀਆਂ ‘ਤੇ ਡਟੇ ਹੋਏ ਹਨ। ਦੇਸ਼ ਦੇ ਦੂਜੀਆਂ ਥਾਵਾਂ ਤੋਂ ਵੀ ਰੇਲਵੇ ਟਰੈਕ ਜਾਮ ਕਰਨ ਦੀਆਂ ਖਬਰਾਂ ਆ ਰਹੀਆਂ ਹਨ।
ਜਿਲ੍ਹਾ ਕੁਰੂਕਸ਼ੇਤਰ ਚ ਗੀਤਾ ਜਯੰਤੀ ਐਕਸਪ੍ਰੈੱਸ ਤੇ ਰੋਹਤਕ ਵਿੱਚ ਸ਼੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈੱਸ ਨੂੰ ਕਿਸਾਨਾਂ ਨੇ ਰੋਕਿਆ ਹੋਇਆ ਹੈ।
ਹਰਿਆਣਾ ਦੇ ਘਰੌਂਦਾ ਚ ਟਰੱਕ ਤੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦਾ ਪੁਤਲਾ ਫੂਕਿਆ ਗਿਆ।
ਪਲਵਲ ਚ ਵੀ ਕਿਸਾਨਾਂ ਦਾ ਰੇਲਵੇ ਟਰੈਕ ਤੇ ਧਰਨਾ ਜਾਰੀ ਹੈ। ਜੈਪੁਰ ਰੇਲਵੇ ਸਟੇਸ਼ਨ ਤੇ ਵੀ ਵੱਡੀ ਸੰਖਿਆਂ ਵਿੱਚ ਕਿਸਾਨ ਡਟੇ ਹੋਏ ਹਨ।
ਪੂਰੇ ਦੇਸ਼ ਦੇ ਕਿਸਾਨਾਂ ਨੇ ਮੱਲੀਆਂ ਪਟੜੀਆਂ, ਸਰਕਾਰ ਦੇ ਖਿਲਾਫ ਰੋਸ ਦਾ ਮੁਜ਼ਾਹਿਰਾ
ਪੱਛਮੀ ਬੰਗਾਲ ਦੇ ਪੂਰਵੀ ਮਿਦਾਨਪੁਰ ਚ ਵੀ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕਰਕੇ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ। ਝਾਰਖੰਡ ਦੇ ਰਾਂਚੀ ‘ਚ ਧਰਨਾ ਜਾਰੀ ਹੈ।
ਬਿਹਾਰ ਦੇ ਸ਼ੇਖਪੁਰਾ ਮਹਾਂਰਾਸ਼ਟਰ ਔਰੰਗਾਬਾਦ ਤੇ ਪੁਣੇ ਵਿੱਚ ਵੀ ਕਿਸਾਨ ਰੇਲਵੇ ਟਰੈਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜੰਮੂ ਵਿੱਚ ਵੀ ਕਿਸਾਨ ਰੇਲਵੇ ਟਰੈਕ ਜਾਮ ਕਰ ਰਹੇ ਹਨ।
ਉੜੀਸਾ ਦੇ ਬ੍ਰਹਮਪੁਰ, ਰਾਜਸਥਾਨ ਦੇ ਜਿਲ੍ਹਾ ਅਲਵਰ, ਬੁਲੰਦਸ਼ਹਿਰ ਦੇ ਗੁਲਾਵਟੀ ‘ਚ ਵੀ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ‘ਤੇ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਲੋਂ ਵੀ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਕਿਸਾਨ ਮਜ਼ਦੂਰ ਤੇ ਬੀਬੀਆਂ ਟਰੈਕ ਤੇ ਧਰਨਾ ਦੇ ਰਹੀਆਂ ਹਨ।
ਛਤਰਪੁਰ ਰੇਲਵੇ ਸਟੇਸ਼ਨ ਤੇ ਕਿਸਾਨਾਂ ਨੇ ਧਰਨਾ ਦਿੱਤਾ ਹੈ। ਦੁਪਹਿਰ 3 ਵੱਜ ਕੇ 15 ਮਿੰਟ ਤੇ ਸਟੇਸ਼ਨ ਪ੍ਰਬੰਧਕ ਨੂੰ ਗੁਲਾਬ ਦਾ ਫੁੱਲ ਭੇਂਟ ਕੀਤਾ ਗਿਆ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਰੇਲਵੇ ਸਟੇਸ਼ਨ ਦਕਨੌਰ ਤੇ ਵੀ ਕਿਸਾਨਾਂ ਨੇ ਧਰਨਾ ਦਿੱਤਾ।
ਗਾਜ਼ਿਆਬਾਦ ਦੇ ਸਟੇਸ਼ਨ ‘ਤੇ ਰੋਕ ਦਿੱਤੀਆਂ ਗੱਡੀਆਂ
ਉੜੀਸਾ ਦੇ ਪੁਰੀ ਤੋਂ ਚੱਲ ਕੇ ਉੱਤਰਾਖੰਡ ਦੇ ਹਰਿਦਵਾਰ ਜਾਣ ਵਾਲੀ ਉੱਤਕਲ ਐਕਸਪ੍ਰੈੱਸ ਨੂੰ ਗਾਜ਼ਿਆਬਾਦ ਰੇਲਵੇ ਸਟੇਸ਼ਨ ਤੇ ਰੋਕ ਦਿੱਤਾ ਗਿਆ ਸੀ। ਮੋਦੀਨਗਰ ਸਟੇਸ਼ਨ ਤੇ ਕਿਸਾਨ ਟਰੈਕ ‘ਤੇ ਬੈਠੇ ਰਹੇ, ਇਹ ਰੇਲਗੱਡੀ ਵੀ ਗਾਜ਼ਿਆਬਾਦ ‘ਚ ਹੀ ਰੋਕੀ ਗਈ।
ਬੁਲੰਦਸ਼ਹਿਰ ਦੇ ਗੁਲਾਵਟੀ ‘ਚ ਰੇਲਵੇ ਸਟੇਸ਼ਨ ‘ਤੇ ਧਰਨਾ ਦਿੰਦੇ ਕਿਸਾਨ।