ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਦੋਂ ਦਾ ਪਹਿਲੀ ਵਾਰ ਆਪਣੇ ਭਾਸ਼ਣ ਵਿੱਚ ਉਦਯੋਗਪਤੀਆਂ ਮੁਕੇਸ਼ ਅੰਬਾਨੀ ਤੇ ਗੌਤਮ ਅਡਾਣੀ ਦਾ ਨਾਂ ਲਿਆ ਹੈ, ਉਦੋਂ ਦੀ ਕਾਂਗਰਸ ਲੀਡਰ ਰਾਹੁਲ ਗਾਂਧੀ ਤੇ ਪੀਐਮ ਵਿਚਾਲੇ ਸ਼ਬਦਾਂ ਦੀ ਜੰਗ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਤਾਂ ਇਨ੍ਹਾਂ ਸੇਠਾਂ ਖ਼ਿਲਾਫ਼ ਆਮ ਬੋਲਦੇ ਵੇਖਿਆ ਜਾਂਦਾ ਸੀ ਪਰ ਪੀਐਮ ਮੋਦੀ ਨੇ ਪਹਿਲੀ ਵਾਰ ਕਿਸੇ ਚੋਣ ਰੈਲੀ ਵਿੱਚ ਅੰਬਾਨੀ ਤੇ ਅਡਾਨੀ ਦਾ ਨਾਂ ਲੈ ਕੇ ਕਾਂਗਰਸ ’ਤੇ ਹਮਲਾ ਕੀਤਾ ਹੈ। ਉਨ੍ਹਾਂ ਕਾਂਗਰਸ ’ਤੇ ਇਲਜ਼ਾਮ ਲਾਇਆ ਹੈ ਕਿ ਇਹ ਦੋਵੇਂ ਉਦਯੋਗਪਤੀ ਕਾਂਗਰਸ ਨੂੰ ਆਟੋ ਵਿੱਚ ਪੈਸੇ ਲੱਦ ਕੇ ਘੱਲਦੇ ਹਨ। ਰਾਹੁਲ ਗਾਂਧੀ ਹੁਣ ਪੀਐਮ ਮੋਦੀ ਨੂੰ ਇਸ ਮੁੱਦੇ ’ਤੇ ਘੇਰ ਰਹੇ ਹਨ।
ਰਾਹੁਲ ਗਾਂਧੀ ਨੇ ਬੁੱਧਵਾਰ ਸ਼ਾਮ ਨੂੰ ਪੀਐਮ ਮੋਦੀ ਨੂੰ ਵੀਡੀਓ ਜ਼ਰੀਏ ਜਵਾਬ ਦਿੱਤਾ ਹੈ ਕਿ, “ਹੈਲੋ ਮੋਦੀ ਜੀ, ਕੀ ਤੁਸੀਂ ਥੋੜੇ ਜਿਹੇ ਘਬਰਾ ਗਏ ਹੋ? ਆਮ ਤੌਰ ‘ਤੇ ਤੁਸੀਂ ਬੰਦ ਕਮਰਿਆਂ ਵਿੱਚ ਅਡਾਨੀ ਅਤੇ ਅੰਬਾਨੀ ਜੀ ਬਾਰੇ ਗੱਲ ਕਰਦੇ ਹੋ। ਪਹਿਲੀ ਵਾਰ ਜਨਤਕ ਤੌਰ ‘ਤੇ ਤੁਸੀਂ ਅੰਬਾਨੀ ਅਤੇ ਅਡਾਨੀ ਬੋਲਿਆ। ਤੁਹਾਨੂੰ ਇਹ ਵੀ ਪਤਾ ਹੈ ਕਿ ਇਹ ਟੈਂਪੂ ਵਿੱਚ ਪੈਸੇ ਦਿੰਦੇ ਹਨ। ਕੀ ਤੁਹਾਡੇ ਕੋਲ ਨਿੱਜੀ ਅਨੁਭਵ ਹੈ?”
भाजपा के भ्रष्टाचार के टेम्पो का ‘ड्राइवर’ और ‘खलासी’ कौन है, देश जानता है। pic.twitter.com/62N5IkhHWk
— Rahul Gandhi (@RahulGandhi) May 8, 2024
ਰਾਹੁਲ ਗਾਂਧੀ ਨੇ ਪੀਐਮ ਨੂੰ ਇਹ ਕਹਿ ਕੇ ਵੰਗਾਰਿਆ ਵੀ ਹੈ ਕਿ ਉਹ ਉਨ੍ਹਾਂ ਸੇਠਾਂ ਵੱਲ ਸੀਬੀਆਈ ਅਤੇ ਈਡੀ ਭੇਜਣ। ਪੂਰੀ ਜਾਣਕਾਰੀ ਹਾਸਲ ਕਰਨ। ਜਲਦੀ ਤੋਂ ਜਲਦੀ ਜਾਂਚ ਕਰਵਾਉਣ। ਰਾਹੁਲ ਨੇ ਕਿਹਾ ਕਿ ਮੋਦੀ ਜੀ ਘਬਰਾਓ ਨਾ। ਮੈਂ ਦੇਸ਼ ਨੂੰ ਵਾਰ-ਵਾਰ ਦੱਸ ਰਿਹਾ ਹਾਂ ਕਿ ਜੋ ਵੀ ਪੈਸਾ ਨਰੇਂਦਰ ਮੋਦੀ ਜੀ ਨੇ ਇਨ੍ਹਾਂ ਨੂੰ ਦਿੱਤਾ ਹੈ, ਓਨਾ ਹੀ ਪੈਸਾ ਅਸੀਂ ਭਾਰਤ ਦੇ ਗਰੀਬਾਂ ਨੂੰ ਦੇ ਕੇ ਕਰੋੜਾਂ ਲਖਪਤੀ ਬਣਾਵਾਂਗੇ।
ਦਰਅਸਲ ਪੀਐਮ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ, “ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਹੈ, ਉਨ੍ਹਾਂ (ਰਾਹੁਲ ਗਾਂਧੀ) ਨੇ ਅੰਬਾਨੀ, ਅਡਾਨੀ ਨੂੰ ਗਾਲ੍ਹਾਂ ਕੱਢਣੀਆਂ ਬੰਦ ਕਰ ਦਿੱਤੀਆਂ ਹਨ।”
ਰਾਹੁਲ ਗਾਂਧੀ ਵੱਲ ਇਸ਼ਾਰਾ ਕਰਦਿਆਂ ਪੀਐਮ ਮੋਦੀ ਨੇ ਕਿਹਾ ਸੀ ਕਿ ਅੱਜ ਮੈਂ ਤੇਲੰਗਾਨਾ ਦੀ ਧਰਤੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਸ਼ਹਿਜ਼ਾਦਾ ਇਹ ਇਹ ਐਲਾਨ ਕਰੇ ਕਿ ਉਸ ਨੇ ਅੰਬਾਨੀ ਅਤੇ ਅਡਾਨੀ ਤੋਂ ਚੋਣਾਂ ਵਿੱਚ ਕਿੰਨਾ ਮਾਲ ਇਕੱਠਾ ਕੀਤਾ ਹੈ। ਉਸ ਨੇ ਕਾਲੇ ਧਨ ਨਾਲ ਕਿੰਨੀਆਂ ਬੋਰੀਆਂ ਭਰੀਆਂ ਹਨ। ਟੈਂਪੋ ਭਰ ਕੇ ਕੀ ਨੋਟ ਕਾਂਗਰਸ ਤੱਕ ਪਹੁੰਚ ਗਿਆ ਹੈ?