India

ਚੋਣ ਰੈਲੀਆਂ ਕਰਨ ‘ਤੇ ਰਾਹੁਲ ਗਾਂਧੀ ਨੇ ਦਿੱਤੀ ਵੱਡੇ ਲੀਡਰਾਂ ਨੂੰ ਮੱਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੱਛਮੀ ਬੰਗਾਲ ਵਿਚ ਹੋਣ ਵਾਲੀਆਂ ਆਪਣੀਆਂ ਚੋਣ ਰੈਲੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਟਵੀਟ ਕਰਕੇ ਕੋਰੋਨਾ ਦੀ ਮਹਾਂਮਾਰੀ ਦੌਰਾਨ ਰੈਲੀਆਂ ਕਰਨ ਤੋਂ ਪਹਿਲਾਂ ਇਸਦੇ ਨਿਕਲਣ ਵਾਲੇ ਨਤੀਜਿਆਂ ‘ਤੇ ਗੌਰ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਲੀਡਰ ਪੀ.ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਹੈ ਕਿ ਦੇਸ਼ ਵਿੱਚ ਕੋਰੋਨਾ ਦੇ ਹਾਲਾਤ ਨੂੰ ਕਾਬੂ ਕਰਨ ਦੀ ਥਾਂ ਉਹ ਬੰਗਾਲ ਵਿੱਚ ਚੋਣ ਰੈਲੀਆਂ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪੰਜਵੇਂ ਗੇੜ ਲਈ 14 ਅਪ੍ਰੈਲ ਨੂੰ ਪਹਲੀ ਵਾਰ ਸੂਬੇ ਵਿੱਚ ਕੋਈ ਰੈਲੀ ਕੀਤੀ ਸੀ।
ਪੱਛਮੀ ਬੰਗਾਲ ਵਿੱਚ ਪੰਜਵੇਂ ਗੇੜ ਦੇ ਇਲੈਕਸ਼ਨ ਹੋਣੇ ਹਨ। ਤਿੰਨ ਗੇੜਾਂ ਲਈ ਵੋਟਿੰਗ ਹੋਣੀ ਬਾਕੀ ਹੈ। ਸੂਬੇ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਬਾਵਜੂਦ ਕਈ ਵੱਡੇ ਨੇਤਾ ਰੋਜ਼ਾਨਾ ਰੈਲੀਆਂ ਤੇ ਰੋਡ ਸ਼ੋਅ ਕਰ ਰਹੇ ਹਨ। ਪ੍ਰਧਾਨਮੰਤਰੀ ਅਗਲੇ ਹਫਤੇ ਵੀ 22 ਅਪ੍ਰੈਲ 24 ਅਪ੍ਰੈਲ ਨੂੰ ਸੂਬੇ ਦਾ ਦੌਰਾਨ ਕਰਨ ਵਾਲੇ ਹਨ।